ਮਾਂ ਦੀ ਤਲਾਸ਼ ’ਚ ਭਾਰਤ ਆਈ ਸਪੇਨ ਦੀ ਮੁਟਿਆਰ

Monday, Jan 06, 2025 - 03:46 AM (IST)

ਮਾਂ ਦੀ ਤਲਾਸ਼ ’ਚ ਭਾਰਤ ਆਈ ਸਪੇਨ ਦੀ ਮੁਟਿਆਰ

ਭੁਵਨੇਸ਼ਵਰ (ਭਾਸ਼ਾ) - ਸਪੇਨ ਦੀ ਨਾਗਰਿਕ ਸਨੇਹਾ ਆਪਣੀ ਉਸ ਜੈਵਿਕ ਮਾਂ ਦੀ ਤਲਾਸ਼ ’ਚ ਭਾਰਤ  ਆਈ ਹੈ, ਜਿਸ ਨੇ 20 ਸਾਲ ਪਹਿਲਾਂ ਉਸ ਨੂੰ (ਸਨੇਹਾ ਨੂੰ) ਅਤੇ ਉਸ ਦੇ ਭਰਾ ਨੂੰ ਇਕ ਯਤੀਮਖ਼ਾਨੇ ’ਚ ਛੱਡ ਦਿੱਤਾ ਸੀ। ਹਾਲਾਂਕਿ, 21 ਸਾਲਾ ਸਨੇਹਾ ਕੋਲ ਸਮਾਂ ਘੱਟ ਬਚਿਆ ਹੈ, ਕਿਉਂਕਿ ਉਸ ਨੂੰ ਸੋਮਵਾਰ ਨੂੰ ਸਪੇਨ ਪਰਤਣਾ ਹੈ। ਬੱਚਿਆਂ ਦੀ ਸਿੱਖਿਆ ਦੇ ਖੇਤਰ ’ਚ ਖੋਜਕਾਰ  ਵਜੋਂ ਕੰਮ ਕਰਦੀ ਸਨੇਹਾ ਆਪਣੀਆਂ ਜੜ੍ਹਾਂ ਦਾ ਪਤਾ ਲਗਾਉਣਾ ਚਾਹੁੰਦੀਆਂ ਹੈ ਪਰ ਉਸ ਨੂੰ ਆਪਣੇ ਅਤੀਤ  ਬਾਰੇ ਬਹੁਤ ਘੱਟ ਯਾਦ ਹੈ। 

ਸਨੇਹਾ ਦੇ ਸਪੈਨਿਸ਼ ਮਾਤਾ-ਪਿਤਾ ਜੇਮਾ ਵਿਡੇਲ ਅਤੇ ਜੁਆਨ ਜੋਸ ਉਸ ਦੀ ਇਸ ਤਲਾਸ਼ ’ਚ ਉਸ ਦਾ ਸਾਥ ਦੇ ਰਹੇ ਹਨ ਅਤੇ ਜੇਮਾ, ਸਨੇਹਾ ਦੇ ਨਾਲ ਉਸ ਦੇ ਗ੍ਰਹਿ ਸੂਬੇ ਓਡਿਸ਼ਾ ਆਈ ਹੈ। ਵਿਡਾਲ ਅਤੇ ਜੋਸ ਨੇ ਸਨੇਹਾ ਅਤੇ ਉਸ ਦੇ ਭਰਾ ਸੋਮੂ ਨੂੰ 2010 ’ਚ ਭੁਵਨੇਸ਼ਵਰ  ਦੇ ਇਕ ਯਤੀਮਖ਼ਾਨਾ ਤੋਂ ਗੋਦ ਲਿਆ  ਸੀ, ਜਿੱਥੇ 2005 ’ਚ ਉਨ੍ਹਾਂ ਦੀ ਮਾਂ ਬਨਲਤਾ ਦਾਸ ਵੱਲੋਂ ਛੱਡ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਸਹਾਰਾ ਦਿੱਤਾ ਗਿਆ ਸੀ। ਸਨੇਹਾ ਨੇ ਕਿਹਾ, ‘‘ਸਪੇਨ ਤੋਂ  ਭੁਵਨੇਸ਼ਵਰ ਤੱਕ ਦੀ ਮੇਰੀ ਯਾਤਰਾ ਦਾ ਮਕਸਦ ਮੇਰੇ ਜੈਵਿਕ ਮਾਤਾ-ਪਿਤਾ, ਖਾਸ ਕਰ ਕੇ ਮੇਰੀ ਮਾਂ ਨੂੰ ਲੱਭਣਾ ਹੈ। ਮੈਂ ਉਨ੍ਹਾਂ ਨੂੰ ਲੱਭਣਾ ਚਾਹੁੰਦੀ ਹਾਂ ਅਤੇ ਉਨ੍ਹਾਂ ਨੂੰ ਮਿਲਣਾ  ਚਾਹੁੰਦੀ ਹਾਂ। ਮੈਂ ਇਸ ਯਾਤਰਾ ਲਈ ਪੂਰੀ ਤਰ੍ਹਾਂ ਤਿਆਰ ਹਾਂ,  ਭਾਵੇਂ ਇਹ ਮੁਸ਼ਕਿਲ ਹੋਵੇ।’’

ਸਨੇਹਾ ਉਸ ਸਮੇਂ ਸਿਰਫ ਇਕ ਸਾਲ ਦੀ ਸੀ ਅਤੇ ਉਸ ਦਾ ਭਰਾ ਕੁਝ ਮਹੀਨਿਆਂ ਦਾ ਸੀ, ਜਦੋਂ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਯਤੀਮਖ਼ਾਨੇ ’ਚ ਛੱਡ ਕੇ ਚਲੀ ਗਈ। ਸਨੇਹਾ ਨੇ ਕਿਹਾ ਕਿ ਉਨ੍ਹਾਂ ਦੇ ਸਪੈਨਿਸ਼ ਮਾਤਾ-ਪਿਤਾ ਨੇ ਭੈਣ-ਭਰਾ ਨੂੰ ਜੀਵਨ ’ਚ ਸਭ  ਕੁਝ ਦਿੱਤਾ ਹੈ ਅਤੇ ਉਨ੍ਹਾਂ ਨੂੰ ਕਦੇ ਅਜਿਹਾ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਨ੍ਹਾਂ ਨੂੰ ਗੋਦ ਲਿਆ ਗਿਆ ਹੈ। ਪਤੀ-ਪਤਨੀ ਨੇ ਉਨ੍ਹਾਂ ਨੂੰ ਬਿਹਤਰੀਨ ਸਿੱਖਿਆ ਅਤੇ ਆਪਣੀ ਪਸੰਦ ਦੇ ਹਿਸਾਬ ਨਾਲ ਫ਼ੈਸਲਾ ਲੈਣ ਦੀ ਆਜ਼ਾਦੀ ਦਿੱਤੀ।
 


author

Inder Prajapati

Content Editor

Related News