ਜਲ ਨਿਗਮ ਭਰਤੀ ਘੋਟਾਲਾ: SIT ਜਾਂਚ 'ਚ ਦੋਸ਼ੀ ਪਾਏ ਗਏ ਆਜ਼ਮ ਖਾਨ

Tuesday, Mar 03, 2020 - 11:23 AM (IST)

ਲਖਨਊ—ਰਾਮਪੁਰ ਤੋਂ ਸਪਾ ਸੰਸਦ ਮੈਂਬਰ ਅਤੇ ਸਾਬਕਾ ਨਗਰ ਵਿਕਾਸ ਮੰਤਰੀ ਆਜ਼ਮ ਖਾਨ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਫਰਜ਼ੀ ਦਸਤਾਵੇਜ਼ ਦੇ ਮਾਮਲੇ 'ਚ ਜੇਲ 'ਚ ਬੰਦ ਆਜ਼ਮ ਖਾਨ ਹੁਣ ਜਲ ਨਿਗਮ ਭਰਤੀ ਮਾਮਲੇ ਸਬੰਧੀ ਹੋਏ ਘਪਲੇ ਦੀ ਜਾਂਚ 'ਚ ਵੀ ਦੋਸ਼ੀ ਪਾਏ ਗਏ ਹਨ। ਦੱਸਿਆ ਜਾਂਦਾ ਹੈ ਕਿ ਸਮਾਜਵਾਦੀ ਪਾਰਟੀ ਦੀ ਸਰਕਾਰ ਦੇ ਸਮੇਂ ਜਲ ਨਿਗਮ 'ਚ ਭਰਤੀਆਂ ਹੋਈਆਂ ਸੀ, ਜਿਸ 'ਚ ਭ੍ਰਿਸ਼ਟਾਚਾਰ ਦਾ ਮਾਮਲਾ ਪੈਦਾ ਹੋਇਆ ਸੀ, ਤਾਂ ਉਸ ਸਮੇਂ ਤੋਂ ਹੀ ਇਸ ਮਾਮਲੇ ਸਬੰਧੀ ਐੱਸ.ਆਈ.ਟੀ ਜਾਂਚ ਕਰ ਰਹੀ ਸੀ। ਦੱਸ ਦੇਈਏ ਕਿ ਫਰਜ਼ੀ ਦਸਤਾਵੇਜ਼ ਮਾਮਲੇ 'ਚ ਜੇਲ ਭੇਜੇ ਗਏ ਸਮਾਜਵਾਦੀ ਪਾਰਟੀ ਦੇ ਰਾਮਪੁਰ ਤੋਂ ਸੰਸਦ ਮੈਂਬਰ ਆਜ਼ਮ ਖਾਨ ਅਤੇ ਉਨ੍ਹਾਂ ਦਾ ਬੇਟਾ ਅਬਦੁੱਲਾ ਆਜ਼ਮ ਅੱਜ ਭਾਵ ਮੰਗਲਵਾਰ ਨੂੰ ਰਾਮਪੁਰ ਅਦਾਲਤ 'ਚ ਪੇਸ਼ ਹੋਣਗੇ। ਦਰਅਸਲ ਰਾਮਪੁਰ ਦੀ ਇਕ ਅਦਾਲਤ ਨੇ ਆਜ਼ਮ ਖਾਨ, ਉਨ੍ਹਾਂ ਦੀ ਪਤਨੀ ਫਾਤਿਮਾ ਅਤੇ ਬੇਟੇ ਅਬਦੁੱਲਾ ਆਜ਼ਮ ਖਾਨ ਨੂੰ 27 ਫਰਵਰੀ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਸੀ। 

ਜ਼ਿਕਰਯੋਗ ਹੈ ਕਿ ਸਾਲ 2016-17 'ਚ ਆਜ਼ਮ ਖਾਨ ਦੇ ਜਲ ਨਿਗਮ ਦੇ ਭਰਤੀ ਬੋਰਡ ਦੇ ਚੇਅਰਮੈਨ ਰਹਿੰਦੇ ਹੋਏ ਉਨ੍ਹਾਂ ਦੁਆਰਾ 1300 ਅਹੁਦਿਆਂ 'ਤੇ ਭਰਤੀਆਂ ਕੀਤੀਆਂ ਗਈਆਂ ਸੀ, ਜਿਨ੍ਹਾਂ ਦੀ ਭਰਤੀ ਪ੍ਰਕਿਰਿਆ 'ਚ ਅਨਿਯਮਿਤਤਾ ਵਰਤੀ ਗਈ ਸੀ। ਯੂ.ਪੀ 'ਚ ਯੋਗੀ ਅਦਿੱਤਿਆਨਾਥ ਦੀ ਸਰਕਾਰ ਆਉਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਐੱਸ.ਆਈ.ਟੀ ਨੂੰ ਸੌਪੀ ਗਈ ਸੀ। 


Iqbalkaur

Content Editor

Related News