ਕੋਵਿਡ-19 ਦਾ ਖ਼ਤਰਾ ਬਰਕਰਾਰ; ਸਾਊਥ ਅਫ਼ਰੀਕਾ ਤੋਂ ਪਰਤੇ 4 ਲੋਕਾਂ ’ਚ ‘ਸਟ੍ਰੇਨ’ ਦੀ ਪੁਸ਼ਟੀ

02/16/2021 5:38:39 PM

ਕੋਰੋਨਾ ਵਾਇਰਸ ਲਾਗ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ, ਇਸ ਦਾ ਖ਼ਤਰਾ ਬਰਕਰਾਰ ਹੈ। ਜ਼ਰਾ ਜਿੰਨੀ ਢਿੱਲ ਕਾਰਨ ਖ਼ਤਰਾ ਵਧਾ ਸਕਦੀ ਹੈ। ਦੱਖਣੀ ਅਫ਼ਰੀਕਾ ਤੋਂ ਦੇਸ਼ ਪਰਤਣ ਵਾਲੇ 4 ਲੋਕਾਂ ’ਚ ਸਟੇ੍ਰਨ ਦੀ ਪੁਸ਼ਟੀ ਹੋਈ ਹੈ, ਜਦਕਿ ਇਕ ਵਿਅਕਤੀ ਵਿਚ ਬ੍ਰਾਜ਼ੀਲ ਦਾ ਸਟ੍ਰੇਨ ਪਾਇਆ ਗਿਆ ਹੈ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰੀ ਰਾਜੇਸ਼ ਭੂਸ਼ਣ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਆਖਿਆ ਕਿ ਕੋਰੋਨਾ ਪੀੜਤ ਇਨ੍ਹਾਂ 5 ਲੋਕਾਂ ਨੂੰ ਏਕਾਂਤਵਾਸ ਕਰ ਦਿੱਤਾ ਗਿਆ ਹੈ। ਭੂਸ਼ਣ ਨੇ ਦੱਸਿਆ ਕਿ ਇਸ ਤਰ੍ਹਾਂ ਯੂ. ਕੇ. ਸਟ੍ਰੇਨ ਦੇ ਮਾਮਲਿਆਂ ਦੀ ਗਿਣਤੀ 187 ਤੱਕ ਪਹੁੰਚ ਗਈ ਹੈ। 

PunjabKesari

ਦੱਸ ਦੇਈਏ ਕਿ ਦੱਖਣੀ ਅਫ਼ਰੀਕਾ ਦਾ ਵੈਰੀਐਂਟ ਅਮਰੀਕਾ ਸਮੇਤ ਦੁਨੀਆ ਦੇ 41 ਦੇਸ਼ਾਂ ਵਿਚ ਫੈਲ ਚੁੱਕਾ ਹੈ। ਯੂ. ਕੇ. ਦਾ ਕੋਵਿਡ-19 ਵੈਰੀਐਂਟ ਦੁਨੀਆ ਦੇ 82 ਦੇਸ਼ਾਂ ਵਿਚ ਫੈਲ ਚੁੱਕਾ ਹੈ, ਜਦਕਿ ਬ੍ਰਾਜ਼ੀਲ ਵਿਚ ਸਟੇ੍ਰਨ 9 ਦੇਸ਼ਾਂ ਵਿਚ ਫੈਲਿਆ ਹੈ। ਬਿ੍ਰਟੇਨ ਵਿਚ ਫੈਲਿਆ ਕੋਰੋਨਾ ਦਾ ਨਵਾਂ ਰੂਪ ਸਟ੍ਰੇਨ ਅਮਰੀਕਾ ਸਮੇਤ ਦੁਨੀਆ ਦੇ 41 ਦੇਸ਼ਾਂ ਵਿਚ ਫੈਲ ਚੁੱਕਾ ਹੈ। ਬਿ੍ਰਟੇਨ ਵਿਚ ਤਾਲਾਬੰਦੀ ਲਾਗੂ ਹੈ। ਪ੍ਰਧਾਨ ਮੰਤਰੀ ਜਾਨਸਨ ਬੌਰਿਸ ਨੇ ਲੋਕਾਂ ਨੂੰ ਕਿਹਾ ਹੈ ਕਿ ਤਾਲਾਬੰਦੀ ਹਟਾਉਣ ਨੂੰ ਲੈ ਕੇ ਅਜੇ ਕੋਈ ਗਰੰਟੀ ਨਹੀਂ ਦੇ ਸਕਦੇ। ਬਿ੍ਰਟੇਨ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।

 ਓਧਰ ਭਾਰਤ ਸਰਕਾਰ ਨੇ ਦੱਸਿਆ ਕਿ ਦੇਸ਼ ਵਿਚ ਕੋਰੋਨਾ ਦੇ ਕੇਸ ਕਾਫੀ ਘੱਟ ਹੋਏ ਹਨ ਪਰ ਦੋ ਸੂਬਿਆਂ ਵਿਚ ਅਜੇ ਵੀ ਕੇਸਾਂ ਦੀ ਗਿਣਤੀ ਵਧੇਰੇ ਹੈ। ਇਹ ਦੋ ਸੂਬੇ ਕੇਰਲ ਅਤੇ ਮਹਾਰਾਸ਼ਟਰ ਹਨ। ਦੇਸ਼ ਵਿਚ ਕੋਰੋਨਾ ਦੇ ਕੁੱਲ ਸਰਗਰਮ ਕੇਸ ਦਾ 72 ਫ਼ੀਸਦੀ ਇਨ੍ਹਾਂ ਦੋ ਸੂਬਿਆਂ ਤੋਂ ਹੈ। ਸਿਹਤ ਸਕੱਤਰ ਰਾਜੇਸ਼ ਭੂਸ਼ਣ ਮੁਤਾਬਕ ਕੇਰਲ ’ਚ ਇਸ ਸਮੇਂ 61,550 ਅਤੇ ਮਹਾਰਾਸ਼ਟਰ ਵਿਚ 37,383 ਕੇਸ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਦੇਸ਼ ’ਚ ਹੁਣ ਤੱਕ 1.09 ਕਰੋੜ ਕੇਸ ਸਾਹਮਣੇ ਆਏ ਹਨ, ਜਦਕਿ ਦੇਸ਼ ’ਚ ਸਰਗਰਮ ਕੇਸਾਂ ਦੀ ਗਿਣਤੀ 1.36 ਲੱਖ ਹੈ। ਕੇਂਦਰੀ ਸਿਹਤ ਸਕੱਤਰ ਨੇ ਦੱਸਿਆ ਕਿ ਦੇਸ਼ ਵਿਚ ਹੁਣ ਤੱਕ 87,40,595 ਕੋਰੋਨਾ ਟੀਕੇ ਲੱਗ ਚੁੱਕੇ ਹਨ। 


Tanu

Content Editor

Related News