ਭਾਜਪਾ ’ਚ ਸ਼ਾਮਲ ਹੋਣ ਦੀਆਂ ਅਟਕਲਾਂ ’ਤੇ ਸੌਰਵ ਗਾਂਗੁਲੀ ਨੇ ਤੋੜੀ ਚੁੱਪੀ, ਜਾਣੋ ਕੀ ਕਿਹਾ

Monday, Dec 28, 2020 - 04:28 PM (IST)

ਭਾਜਪਾ ’ਚ ਸ਼ਾਮਲ ਹੋਣ ਦੀਆਂ ਅਟਕਲਾਂ ’ਤੇ ਸੌਰਵ ਗਾਂਗੁਲੀ ਨੇ ਤੋੜੀ ਚੁੱਪੀ, ਜਾਣੋ ਕੀ ਕਿਹਾ

ਸਪੋਰਟ ਡੈਸਕ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਅਤੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਰਾਜਨੀਤੀ ਵਿੱਚ ਉੱਤਰਨ ਦੀਆਂ ਅਟਕਲਾਂ ਉੱਤੇ ਪਹਿਲੀ ਵਾਰ ਚੁੱਪੀ ਤੋੜੀ ਹੈ। ਪਿਛਲੇ ਕੁੱਝ ਸਮੇਂ ਤੋਂ ਇਸ ਖੱਬੇ ਹੱਥ ਦੇ ਬੱਲੇਬਾਜ਼ ਦੇ ਭਾਜਪਾ ਨਾਲ ਜੁੜਣ ਦੀਆਂ ਅਟਕਲਾਂ ਲਗਾਈ ਜਾ ਰਹੀਆਂ ਸਨ ਪਰ ਐਤਵਾਰ ਨੂੰ ਇਸ ਮਾਮਲੇ ਨੇ ਉਦੋਂ ਤੂਲ ਫੜ ਲਿਆ ਜਦੋਂ ਉਨ੍ਹਾਂ ਨੇ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ। ਗਾਂਗੁਲੀ ਅਤੇ ਧਨਖੜ  ਵਿਚਾਲੇ ਕਰੀਬ 1 ਘੰਟੇ ਤੱਕ ਗੱਲਬਾਤ ਹੋਈ। 

ਇਹ ਵੀ ਪੜ੍ਹੋ : ਮਹਿੰਦਰ ਸਿੰਘ ਧੋਨੀ ਨੂੰ ਮਿਲਿਆ ਦਹਾਕੇ ਦਾ 'ਸਪੀਰਿਟ ਆਫ ਦਿ ਕ੍ਰਿਕਟ ਐਵਾਰਡ'

ਹਾਲਾਂਕਿ ਸੋਮਵਾਰ ਨੂੰ ਗਾਂਗੁਲੀ ਨੇ ਰਾਜਨੀਤੀ ਵਿੱਚ ਸ਼ਾਮਲ ਹੋਣ ਦੇ ਸਵਾਲ ਉੱਤੇ ਕਿਹਾ, ‘ਜੇਕਰ ਰਾਜਪਾਲ ਤੁਹਾਨੂੰ ਮਿਲਣਾ ਚਾਹੁੰਦੇ ਹਨ ਤਾਂ ਤੁਹਾਨੂੰ ਉਨ੍ਹਾਂ ਨੂੰ ਮਿਲਣਾ ਹੋਵੇਗਾ। ਇਸ ਨੂੰ ਇੱਥੇ ਤੱਕ ਹੀ ਸੀਮਤ ਰੱਖੋ।’ ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਉਹ ਜਾਂ ਉਨ੍ਹਾਂ ਦੇ ਪਰਿਵਾਰ ਵਿੱਚੋਂ ਕੋਈ ਬੀ.ਜੇ.ਪੀ. ਵਿੱਚ ਸ਼ਾਮਲ ਹੋਵੇਗਾ। 

ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੇ ਹਾਸਲ ਕੀਤੀ ਵੱਡੀ ਉਪਲਬੱਧੀ, ICC ਨੇ ਚੁਣਿਆ ਦਹਾਕੇ ਦਾ ਸਰਵਸ੍ਰੇਸ਼ਠ ਖਿਡਾਰੀ

PunjabKesari

ਐਤਵਾਰ ਨੂੰ ਜਿੱਥੇ ਸੌਰਵ ਗਾਂਗੁਲੀ ਨੇ ਬੰਗਾਲ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ, ਤਾਂ ਉਥੇ ਹੀ ਸੋਮਵਾਰ ਨੂੰ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਤੇ ਬੀ.ਜੇ.ਪੀ. ਨੇਤਾ ਅਮਿਤ ਸ਼ਾਹ ਨਾਲ ਇਕ ਮੰਚ ’ਤੇ ਦਿਖੇ। ਦਿੱਲੀ ਦੇ ਕੋਟਲਾ ਮੈਦਾਨ ਵਿਚ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਹੈ। ਇਸ ਦੌਰਾਨ ਬੀ.ਸੀ.ਸੀ.ਆਈ. ਪ੍ਰਧਾਨ ਅਤੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ, ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖ਼ਰ ਧਵਨ, ਭਾਰਤ ਦੇ ਸਾਬਕਾ ਬੱਲੇਬਾਜ਼ ਅਤੇ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਗੌਤਮ ਗੰਭੀਰ, ਬੀ.ਸੀ.ਸੀ.ਆਈ. ਉਪ ਪ੍ਰਧਾਨ ਰਾਜੀਵ ਸ਼ੁਕਲਾ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਸਮੇਤ ਡੀ.ਡੀ.ਸੀ.ਏ. ਦੇ ਕਈ ਅਧਿਕਾਰੀਆਂ ਨੇ ਇਸ ਉਦਘਾਟਨ ਸਮਾਰੋਹ ਵਿਚ ਹਿੱਸਾ ਲਿਆ।

ਇਹ ਵੀ ਪੜ੍ਹੋ : ਹਨੀਮੂਨ ਮਨਾਉਣ ਦੁਬਈ ਪੁੱਜੇ ਕ੍ਰਿਕਟਰ ਯੁਜਵੇਂਦਰ ਅਤੇ ਧਨਾਸ਼੍ਰੀ, ਤਸਵੀਰਾਂ ਕੀਤੀਆਂ ਸਾਂਝੀਆਂ

ਦੱਸ ਦੇਈਏ ਕਿ ਪੱਛਮੀ ਬੰਗਾਲ ਵਿੱਚ ਮਈ 2021 ਵਿਚ ਚੋਣਾਂ ਹੋਣੀਆਂ ਹਨ। ਅਜਿਹੇ ਵਿੱਚ ਗਾਂਗੁਲੀ ਦੇ ਰਾਜਨੀਤੀ ਨਾਲ ਜੁੜਨ ਦੇ ਕਿਆਸ ਲਗਾਏ ਜਾ ਰਹੇ ਹਨ। ਹਾਲਾਂਕਿ ਨਾ ਹੀ ਸੌਰਵ ਗਾਂਗੁਲੀ ਨੇ ਅਤੇ ਨਾ ਹੀ ਬੀ.ਜੇ.ਪੀ. ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ : ਸਾਲ 2021 ’ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, RBI ਨੇ ਜਾਰੀ ਕੀਤਾ ਕੈਲੰਡਰ, ਵੇਖੋ ਪੂਰੀ ਲਿਸਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News