ਜਲਦੀ ਹੀ ਫਿਲਮਾਂ ''ਚ ''ਆਈਟਮ ਡਾਂਸ'' ਕਰਦੀ ਨਜ਼ਰ ਆਵੇਗੀ ਸਪਨਾ ਚੌਧਰੀ

Monday, Jun 12, 2017 - 01:01 PM (IST)

ਜਲਦੀ ਹੀ ਫਿਲਮਾਂ ''ਚ ''ਆਈਟਮ ਡਾਂਸ'' ਕਰਦੀ ਨਜ਼ਰ ਆਵੇਗੀ ਸਪਨਾ ਚੌਧਰੀ

ਹਰਿਆਣਾ — ਹਰਿਆਣੇ ਦੀ ਮਸ਼ਹੂਰ ਕਲਾਕਾਰ ਸਪਨਾ ਚੌਧਰੀ ਜਲਦੀ ਹੀ ਫਿਲਮਾਂ 'ਚ ਆਈਟਮ ਡਾਂਸ ਕਰਦੀ ਨਜ਼ਰ ਆਵੇਗੀ। ਇਕ ਪ੍ਰੋਗਰਾਮ 'ਚ ਪੁੱਜੀ ਸਪਨਾ ਨੇ ਮੀਡੀਆ ਨਾਲ ਗੱਲ ਕਰਦੇ ਸਮੇਂ ਇਹ ਜਾਣਕਾਰੀ ਦਿੱਤੀ। ਸਪਨਾ ਨੂੰ ਦੇਖ ਕੇ ਦਰਸ਼ਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਦੇ ਕਾਰਨ  ਬੇਕਾਬੂ ਹੋ ਰਹੇ ਦਰਸ਼ਕਾਂ ਨੂੰ ਸ਼ਾਂਤ ਕਰਨ ਲਈ ਪੁਲਸ ਨੂੰ ਬੜੀ ਹੀ ਮੁਸ਼ਕੱਤ ਕਰਨੀ ਪਈ। 

PunjabKesari

 

ਸਪਨਾ ਦੇ ਸਟੇਜ 'ਤੇ ਪਹੁੰਚਦੇ ਹੀ ਦਰਸ਼ਕਾਂ ਨੇ ਉਸਦਾ ਜ਼ੋਰਦਾਰ ਸਵਾਗਤ ਕੀਤਾ। ਸਪਨਾ ਦਾ ਕਹਿਣਾ ਹੈ ਕਿ ਉਸਨੂੰ ਫਿਲਮਾਂ 'ਚੋਂ ਵੀ ਆਫਰ ਆ ਰਹੇ ਹਨ, ਜਲਦੀ ਹੀ ਉਹ ਇਕ ਫਿਲਮ 'ਚ ਆਈਟਮ ਡਾਂਸ ਕਰਦੀ ਨਜ਼ਰ ਆਵੇਗੀ। ਇਸ ਦੇ ਨਾਲ ਹੀ ਉਸਨੂੰ ਲੀਡ ਫੀਮੇਲ ਕਿਰਦਾਰ ਵੀ ਮਿਲ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਹਰਿਆਣਵੀ ਸੰਸਕ੍ਰਿਤੀ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ। ਉਸ ਨੇ ਕਿਸਾਨਾਂ ਅਤੇ ਜਵਾਨਾਂ ਬਾਰੇ ਕਿਹਾ ਕਿ ਸੌਣ ਤੋਂ ਪਹਿਲਾਂ ਸਾਨੂੰ ਆਪਣੇ ਦੇਸ਼ ਦੇ ਜਵਾਨਾਂ ਨੂੰ ਯਾਦ ਕਰਨਾ ਚਾਹੀਦਾ ਹੈ ਅਤੇ ਭੋਜਨ ਤੋਂ ਪਹਿਲਾਂ ਆਪਣੇ ਦੇਸ਼ ਦੇ ਕਿਸਾਨਾਂ ਨੂੰ ਯਾਦ ਕਰਨਾ ਚਾਹੀਦਾ ਹੈ। ਉਹ ਜਲਦੀ ਹੀ ਇਸ ਵਿਸ਼ੇ 'ਤੇ ਇਕ ਐਲਬਮ ਲੈ ਕੇ ਆਉਣ ਵਾਲੀ ਹੈ।

 

PunjabKesari

ਸਪਨਾ ਚੌਧਰੀ ਦੇ ਇਸ ਪ੍ਰੋਗਰਾਮ 'ਚ ਪੁਲਸ ਵਲੋਂ ਪੁਖਤਾ ਇੰਤਜ਼ਾਮ ਕੀਤੇ ਗਏ। ਸੁਰੱਖਿਆ ਦੀ ਕਮਾਨ ਖੁਦ ਡੀ.ਐਸ.ਪੀ. ਰਵਿੰਦਰ ਤੌਮਰ ਨੇ ਸੰਭਾਲੀ। ਪ੍ਰੋਗਰਾਮ ਨੂੰ ਦੇਖਣ ਲਈ ਵੱਖ-ਵੱਖ ਇਲਾਕਿਆਂ ਤੋਂ ਸਪਨਾ ਚੌਧਰੀ ਦੇ ਸਮਰਥਕ ਆਏ ਸਨ।  ਪ੍ਰੋਗਰਾਮ ਦਾ ਸਮਾਂ 2 ਤੋਂ 5 ਵਜੇ ਤੱਕ ਦਾ ਰੱਖਿਆ ਗਿਆ ਸੀ, ਪਰ ਸਪਨਾ ਸਮੇਂ 'ਤੇ ਨਹੀਂ ਪਹੁੰਚੀ, ਜਿਸ ਕਾਰਨ ਦਰਸ਼ਕਾਂ 'ਚ ਕਾਫੀ ਗਹਿਮਾ -ਗਹਮੀ ਦੇਖੀ ਗਈ। ਪੁਲਸ ਲਗਾਤਾਰ ਦਰਸ਼ਕਾਂ ਨੂੰ ਸ਼ਾਂਤ ਕਰਨ 'ਚ ਹੀ ਲੱਗੀ ਰਹੀ।
 


Related News