ਸੋਨੂੰ ਨਿਗਮ ਨੇ ਭਜਨ ਗਾ ਕੇ ''ਮਾਂ ਵੈਸ਼ਨੋ ਦੇਵੀ'' ਦੇ ਭਵਨ ''ਚ ਬੰਨ੍ਹਿਆ ਸਮਾਂ, ਝੂਮਣ ਲਾਏ ਸ਼ਰਧਾਲੂ

Wednesday, Oct 21, 2020 - 09:48 AM (IST)

ਕਟੜਾ (ਅਮਿਤ) — ਸ਼ਾਰਦੀਯ ਨਰਾਤਿਆਂ ਮੌਕੇ ਵੈਸ਼ਨੋ ਦੇਵੀ ਵਿਚ ਰੋਜ਼ਾਨਾ ਵੱਡੀ ਗਿਣਤੀ 'ਚ ਸ਼ਰਧਾਲੂ ਨਮਨ ਲਈ ਪਹੁੰਚ ਰਹੇ ਹਨ, ਜਿਸ ਨਾਲ ਵੈਸ਼ਨੋ ਦੇਵੀ ਭਵਨ ਸਣੇ ਯਾਤਰਾ ਮਾਰਗ 'ਤੇ ਮਾਂ ਭਗਵਤੀ ਦੇ ਜੈਕਾਰਿਆਂ ਦੀ ਗੂੰਜ ਸੁਣਾਈ ਦੇ ਰਹੀ ਹੈ। ਵੈਸ਼ਨੋ ਦੇਵੀ ਭਵਨ 'ਤੇ ਮੰਗਲਵਾਰ ਸਵੇਰ ਦੀ ਆਰਤੀ ਦੌਰਾਨ ਪ੍ਰਸਿੱਧ ਗਾਇਕ ਸੋਨੂੰ ਨਿਗਮ ਵਲੋਂ ਆਪਣੀ ਵਿਸ਼ੇਸ਼ ਪੇਸ਼ਕਾਰੀ ਦਿੱਤੀ ਗਈ। ਇਸ ਦੌਰਾਨ ਸੋਨੂੰ ਨਿਗਮ ਨੇ ਭਜਨਾਂ ਰਾਹੀਂ ਅਜਿਹਾ ਸਮਾਂ ਬੰਨਿਆ ਕਿ ਆਰਤੀ 'ਚ ਬੈਠੇ ਸ਼ਰਧਾਲੂ ਤਾੜੀਆਂ ਰਾਹੀਂ ਆਪੋ-ਆਪਣੀ ਹਾਜ਼ਰੀ ਲਵਾਉਂਦੇ ਨਜ਼ਰ ਆਏ।

ਮੰਗਲਵਾਰ ਨੂੰ ਵੀ ਦੇਰ ਸ਼ਾਮ ਤੱਕ 3 ਹਜ਼ਾਰ ਸਰਧਾਲੂਆਂ ਨੇ ਬਾਣ ਗੰਗਾ ਐਂਟਰੀ ਗੇਟ ਤੋਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਵੈਸ਼ਨੋ ਦੇਵੀ ਭਵਨ ਵਲੋਂ ਪ੍ਰਸਥਾਨ ਕਰ ਲਿਆ ਸੀ। ਯਾਤਰਾ 'ਚ ਵਾਧੇ ਨੂੰ ਦੇਖਦੇ ਹੋਏ ਬੋਰਡ ਪ੍ਰਸ਼ਾਸਨ ਸਰਧਾਲੂਆਂ ਦੀ ਸਹੂਲਤ ਲਈ ਹਰ ਸੰਭਵ ਇੰਤਜ਼ਾਮ ਕਰ ਰਿਹਾ ਹੈ। ਉਥੇ ਹੀ ਵੈਸ਼ਨੋ ਦੇਵੀ ਭਵਨ ਤੋਂ ਸ਼ਰਧਾਲੂ ਭਵਨ, ਭੈਰੋ ਘਾਟੀ, ਰੋਪ-ਵੇ-ਸੇਵਾ, ਬੈਟਰੀ ਕਾਰ ਸੇਵਾ ਸਣੇ ਹੈਲੀਕਾਪਟਰ ਸੇਵਾ ਦਾ ਆਨੰਦ ਮਾਣ ਰਹੇ ਹਨ।

ਇਸ ਤੋਂ ਪਹਿਲਾਂ ਨਰਾਤਿਆਂ ਮੌਕੇ ਪਹਿਲਾਂ ਤਿੰਨ ਨਰਾਤਿਆਂ 'ਚ ਤਕਰੀਬਨ 15 ਹਜ਼ਾਰ ਸ਼ਰਧਾਲੂ ਮਾਂ ਵੈਸ਼ਨੋ ਦੇਵੀ ਸਾਹਮਣੇ ਨਤਮਸਕ ਹੋ ਚੁੱਕੇ ਹਨ। ਯਾਤਰਾ 'ਚ ਇਸ ਵਾਧੇ ਦੇ ਚੱਲਦਿਆਂ ਉਮੀਦ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ 'ਟ ਜ਼ਿਆਦਾ ਗਿਣਤੀ 'ਚ ਸ਼ਰਧਾਲੂ ਨਮਨ ਲਈ ਵੈਸ਼ਨੋ ਦੇਵੀ ਭਵਨ ਪਹੁੰਚਣਗੇ।


sunita

Content Editor

Related News