ਹਰਿਆਣਾ ''ਚ ਪੈਦਾ ਹੋਇਆ ਅਨੋਖਾ ਬੱਚਾ, ਸਰੀਰ ਤੋਂ ਬਾਹਰ ਧੜਕ ਰਿਹਾ ਹੈ ਦਿਲ

Friday, Sep 20, 2019 - 05:12 PM (IST)

ਹਰਿਆਣਾ ''ਚ ਪੈਦਾ ਹੋਇਆ ਅਨੋਖਾ ਬੱਚਾ, ਸਰੀਰ ਤੋਂ ਬਾਹਰ ਧੜਕ ਰਿਹਾ ਹੈ ਦਿਲ

ਸੋਨੀਪਤ—ਹਰਿਆਣਾ 'ਚ ਇੱਕ ਅਜਿਹਾ ਅਨੋਖਾ ਬੱਚਾ ਪੈਦਾ ਹੋਇਆ ਹੈ, ਜਿਸ ਦਾ ਦਿਲ ਸਰੀਰ ਤੋਂ ਬਾਹਰ ਧੜਕ ਰਿਹਾ ਹੈ। ਦਰਅਸਲ ਗੋਹਾਨਾ ਦੇ ਖਾਨਪੁਰ ਮਹਿਲਾ ਮੈਡੀਕਲ ਕਾਲਜ 'ਚ ਇਸ ਤਰ੍ਹਾਂ ਦਾ ਪਹਿਲਾਂ ਅਜਿਹਾ ਮਾਮਲਾ ਹੈ ਫਿਲਹਾਲ ਇਸ ਬੱਚੇ ਦੀ ਸਰਜਰੀ ਲਈ ਪਹਿਲਾਂ ਰੋਹਤਕ ਪੀ. ਜੀ. ਆਈ ਰੈਫਰ ਕੀਤਾ ਗਿਆ ਸੀ ਪਰ ਸਹੂਲਤ ਨਾ ਹੋਣ ਕਾਰਨ ਉੱਥੋ ਡਾਕਟਰਾਂ ਨੇ ਬੱਚੇ ਨੂੰ ਵਾਪਸ ਗੋਹਾਨਾ ਮੈਡੀਕਲ 'ਚ ਭੇਜ ਦਿੱਤਾ। ਡਾਕਟਰ ਬੱਚੇ ਦੀ ਸਰਜਰੀ ਲਈ ਦੂਜੇ ਵੱਡੇ ਹਸਪਤਾਲਾਂ ਦੇ ਡਾਕਟਰਾਂ ਨਾਲ ਸੰਪਰਕ ਕਰ ਰਹੇ ਹਨ। ਇਸ ਸਮੇਂ ਬੱਚੇ ਨੂੰ ਆਈ. ਸੀ. ਯੂ.'ਚ ਰੱਖਿਆ ਗਿਆ ਹੈ।

ਡਾਕਟਰਾਂ ਨੇ ਜਾਣਕਾਰੀ ਦਿੱਤੀ ਹੈ ਕਿ 10 ਲੱਖ ਮਾਮਲਿਆਂ 'ਚ 5-8 ਹੀ ਅਜਿਹੇ ਕੇਸ ਸਾਹਮਣੇ ਆਏ ਹਨ। ਇਸ ਤਰ੍ਹਾਂ ਦੇ ਮਾਮਲਿਆਂ 'ਚ ਸਿਰਫ 90 ਫੀਸਦੀ ਬੱਚੇ ਜਨਮ ਦੇ ਤਿੰਨ ਦਿਨਾਂ ਬਾਅਦ ਹੀ ਦਮ ਤੋੜ ਦਿੰਦੇ ਹਨ, ਕਿਉਂਕਿ ਬੱਚਿਆਂ ਦੀ ਛਾਤੀ ਦੀ ਪੂਰੀ ਤਰ੍ਹਾਂ ਨਾਲ ਵਿਕਾਸ ਨਹੀਂ ਹੁੰਦਾ ਹੈ। ਫਿਲਹਾਲ ਇਸ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬੱਚੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਤਰ੍ਹਾਂ ਦੇ ਬੱਚਿਆਂ ਨੂੰ ਬਚਾਉਣਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ।

ਦੱਸਣਯੋਗ ਹੈ ਕਿ ਪੀੜਤ ਬੱਚੇ ਦਾ ਪਿਤਾ ਤਕਦੀਰ ਸੋਨੀਪਤ ਦੇ ਬਾਬਾ ਕਾਲੋਨੀ ਦਾ ਰਹਿਣ ਵਾਲਾ ਹੈ ਅਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਤਕਦੀਰ ਦਾ ਵਿਆਹ 16 ਦਸੰਬਰ 2018 ਨੂੰ ਸੋਨੀਪਤ ਦੀ ਰਹਿਣ ਵਾਲੀ ਰੇਖਾ ਨਾਲ ਹੋਇਆ ਸੀ। ਆਪਸੀ ਮਤਭੇਦ ਦੇ ਚੱਲਦਿਆਂ ਰੇਖਾ ਪਿਛਲੇ ਕੁਝ ਸਮੇਂ ਤੋਂ ਆਪਣੇ ਮਾਤਾ-ਪਿਤਾ ਕੋਲ ਰਹਿ ਰਹੀ ਸੀ। ਬੱਚੇ ਦੇ ਪਰਿਵਾਰ ਵਾਲੇ ਬਹੁਤ ਗਰੀਬ ਹਨ ਅਤੇ ਬੱਚੇ ਦੇ ਇਲਾਜ ਲਈ ਕਿਸੇ ਵੱਡੇ ਹਸਪਤਾਲ 'ਚ ਇਲਾਜ ਨਹੀਂ ਕਰਵਾ ਸਕਦੇ ਹਨ।


author

Iqbalkaur

Content Editor

Related News