CAA ਖਿਲਾਫ ਰਾਜਘਾਟ ''ਤੇ ਸੋਨੀਆ-ਰਾਹੁਲ-ਮਨਮੋਹਨ ਨੇ ਯਾਦ ਦਿਵਾਈ ਸੰਵਿਧਾਨ ਦੀ ਪ੍ਰਸਤਾਵਨਾ

Monday, Dec 23, 2019 - 07:34 PM (IST)

CAA ਖਿਲਾਫ ਰਾਜਘਾਟ ''ਤੇ ਸੋਨੀਆ-ਰਾਹੁਲ-ਮਨਮੋਹਨ ਨੇ ਯਾਦ ਦਿਵਾਈ ਸੰਵਿਧਾਨ ਦੀ ਪ੍ਰਸਤਾਵਨਾ

ਨਵੀਂ ਦਿੱਲੀ — ਕਾਂਗਰਸ ਪਾਰਟੀ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਵਿਰੋਧ ਕਰ ਰਹੀ ਹੈ ਅਤੇ ਇਸ ਦੇ ਲਈ ਪਾਰਟੀ ਕਈ ਫੋਰਮ 'ਤੇ ਆਪਣਾ ਵਿਰੋਧ ਦਰਜ ਕਰਵਾ ਰਹੀ ਹੈ। ਸੋਮਵਾਰ ਨੂੰ ਕਾਂਗਰਸ ਪਾਰਟੀ ਦੇ ਦਿੱਗਜ ਅਤੇ ਵਰਕਰ ਦਿੱਲੀ 'ਚ ਮਹਾਤਮਾ ਗਾਂਧੀ ਦੀ ਸਮਾਧੀ ਵਾਲੀ ਥਾਂ ਰਾਜਘਾਟ 'ਤੇ ਸੱਤਿਆਗ੍ਰਹਿ ਧਰਨੇ 'ਤੇ ਬੈਠਣਗੇ ਅਤੇ ਉਨ੍ਹਾਂ ਨੇ ਸੰਵਿਧਾਨ 'ਚ ਲੋਕਾਂ ਦੇ ਅਧਿਕਾਰਾਂ ਦੀ ਮੰਗ ਕੀਤੀ।
ਸੱਤਿਆਗ੍ਰਹਿ ਦੌਰਾਨ ਸੋਨੀਆ, ਮਨਮੋਹਨ ਅਤੇ ਰਾਹੁਲ ਨੇ ਸੰਵਿਧਾਨ ਦੀ ਪ੍ਰਸਤਾਵਨਾ ਵੀ ਪੜ੍ਹੀ। ਸੱਤਿਆਗ੍ਰਹਿ 'ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਪਾਰਟੀ ਦੇ ਕਈ ਹੋਰ ਸੀਨੀਅਰ ਨੇਤਾ ਵੀ ਮੌਜੂਦ ਰਹੇ।
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ, ਪਾਰਟੀ ਦੇ ਸੀਨੀਅਰ ਨੇਤਾ ਅਹਿਮਦ ਪਟੇਲ, ਏ.ਕੇ. ਐਂਟਨੀ, ਗੁਲਾਮ ਨਬੀ ਆਜ਼ਾਦ, ਕੇ.ਸੀ.ਵੇਣੁਗੋਪਾਲ, ਆਨੰਦ ਸ਼ਰਮਾ, ਦਿਗਵਿਜੇ ਸਿੰਘ ਅਤੇ ਵੱਡੀ ਗਿਣਤੀ 'ਚ ਪਾਰਟੀ ਦੇ ਵਰਕਰ ਵੀ ਇਸ 'ਚ ਸ਼ਾਮਲ ਹੋਏ ਹਨ। ਮਹਾਤਮਾ ਗਾਂਧੀ ਦੇ ਸਮਾਧੀ ਸਥਾਨ ਰਾਜਘਾਟ 'ਤੇ ਕਾਂਗਰਸ ਦੇ ਸੱਤਿਆਗ੍ਰਹਿ ਸ਼ੁਰੂ ਹੋਣ ਤੋਂ ਪਹਿਲਾਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਨੇ ਨੌਜਵਾਨਾਂ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਇਸ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਨਾਗਰਿਕਤਾ ਸੋਧ ਕਾਨੂੰਨ ਖਿਲਾਫ ਅਤੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਸਮਰਥਨ 'ਚ ਸੱਤਿਆਗ੍ਰਹਿ ਦਾ ਆਯੋਜਨ ਕੀਤਾ ਹੈ।


author

Inder Prajapati

Content Editor

Related News