ਵਿਦੇਸ਼ ਤੋਂ ਪਰਤਦੇ ਹੀ ਸੋਨੀਆ ਗਾਂਧੀ ਨੂੰ ‘ਅਰਹਰ ਦੀ ਦਾਲ’ ਤੇ ‘ਚੌਲ’ ਖਾਣਾ ਪਸੰਦ

Monday, Jan 01, 2024 - 11:17 AM (IST)

ਵਿਦੇਸ਼ ਤੋਂ ਪਰਤਦੇ ਹੀ ਸੋਨੀਆ ਗਾਂਧੀ ਨੂੰ ‘ਅਰਹਰ ਦੀ ਦਾਲ’ ਤੇ ‘ਚੌਲ’ ਖਾਣਾ ਪਸੰਦ

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਵਿਦੇਸ਼ ਤੋਂ ਪਰਤਦੇ ਹੀ ਇਕ ਹੀ ਪਕਵਾਨ ਖਾਣਾ ਜ਼ਰੂਰ ਪਸੰਦ ਕਰਦੀ ਹੈ ਅਤੇ ਉਹ ਹੈ ‘ਅਰਹਰ ਦੀ ਦਾਲ’ ਅਤੇ ‘ਚੌਲ’। ਨਵੇਂ ਸਾਲ ਦੀ ਪੂਰਬਲੀ ਸ਼ਾਮ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਯੂ-ਟਿਊਬ ਚੈਨਲ ’ਤੇ ਜਾਰੀ ਇਕ ਵੀਡੀਓ ’ਚ ਸੋਨੀਆ ਗਾਂਧੀ ਨੇ ਆਪਣੇ ਭੋਜਨ ਦੇ ਪਸੰਦ ਨੂੰ ਸਾਂਝਾ ਕੀਤਾ। ਵੀਡੀਓ ’ਚ ਦੋਵੇਂ ਨੇਤਾ ਸੰਤਰੇ ਦਾ ਮੁਰੱਬਾ (ਜੈਮ) ਬਣਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ’ਚ ਰਾਹੁਲ ਕਹਿੰਦੇ ਹਨ ਕਿ ਇਹ ਉਨ੍ਹਾਂ ਦੀ ਭੈਣ ਪ੍ਰਿਯੰਕਾ ਦੀ ਰੈਸਿਪੀ ਹੈ। ‘ਮਾਂ, ਯਾਦਾਂ ਔਰ ਮੁਰੱਬਾ’ ਸਿਰਲੇਖ ਵਾਲੇ ਵੀਡੀਓ ’ਚ ਮਾਂ-ਪੁੱਤ ਸੋਨੀਆ ਅਤੇ ਰਾਹੁਲ ਗਾਂਧੀ ਭੋਜਨ ਬਾਰੇ ਹਲਕਾ-ਫੁਲਕਾ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : ਨਕਸਲਵਾਦ ’ਤੇ ਵੱਡਾ ਐਕਸ਼ਨ : BSF ਦੇ 3000 ਜਵਾਨ ਭੇਜੇ ਜਾਣਗੇ ਛੱਤੀਸਗੜ੍ਹ

ਮੁਰੱਬਾ ਬਣਾਉਂਦੇ ਸਮੇਂ ਰਾਹੁਲ ਗਾਂਧੀ ਕਹਿੰਦੇ ਹਨ,''ਜੇਕਰ ਭਾਜਪਾ ਵਾਲਿਆਂ ਜੈਮ ਲੈਣਾ ਹੈ ਤਾਂ ਉਹ ਵੀ ਲੈ ਸਕਦੇ ਹਨ। ਤੁਸੀਂ ਕੀ ਕਹਿੰਦੇ ਹੋ ਮੰਮੀ?’’ ਇਸ ’ਤੇ ਸੋਨੀਆ ਗਾਂਧੀ ਨੇ ਚੁਟਕੀ ਲੈਂਦੇ ਹੋਏ ਕਿਹਾ,''ਉਹ ਇਸ ਨੂੰ ਸਾਡੇ ਵੱਲ ਵਾਪਸ ਸੁੱਟ ਦੇਣਗੇ।’’ ਇਸ ਤੋਂ ਬਾਅਦ ਰਾਹੁਲ ਹੱਸਣ ਲੱਗੇ ਅਤੇ ਕਿਹਾ,''ਇਹ ਚੰਗਾ ਹੈ, ਅਸੀਂ ਇਸ ਨੂੰ ਮੁੜ ਚੁੱਕ ਸਕਦੇ ਹਾਂ।'' ਵੀਡੀਓ 'ਚ ਰਾਹੁਲ ਨੇ ਸੰਤਰੇ ਤੋੜਨ ਤੋਂ ਲੈ ਕੇ ਉਨ੍ਹਾਂ ਛਿਲਣ ਅਤੇ ਇਸ ਤੋਂ ਮੁਰੱਬਾ ਤਿਆਰ ਕਰਨ ਦੀ ਰੈਸਿਪੀ ਬਾਰੇ ਵਿਸਥਾਰ ਨਾਲ ਦੱਸਿਆ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News