ਸੰਸਦ ਦੇ ਵਿਸ਼ੇਸ਼ ਸੈਸ਼ਨ ਦਾ ਕੀ ਹੈ ਏਜੰਡਾ? ਸੋਨੀਆ ਗਾਂਧੀ ਨੇ PM ਮੋਦੀ ਨੂੰ ਲਿਖੀ ਚਿੱਠੀ
Wednesday, Sep 06, 2023 - 02:00 PM (IST)
ਨਵੀਂ ਦਿੱਲੀ- ਸੰਸਦ ਦਾ ਵਿਸ਼ੇਸ਼ 18 ਤੋਂ 22 ਸਤੰਬਰ ਤੱਕ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਰਕਾਰ ਦੇ ਏਜੰਡੇ ਅਤੇ ਵਿਰੋਧੀ ਧਿਰ ਦੀਆਂ ਮੰਗਾਂ ਨੂੰ ਲੈ ਕੇ ਕਾਂਗਰਸ ਸੰਸਦੀ ਦਲ (CPP) ਦੀ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ। ਇਸ ਚਿੱਠੀ 'ਚ ਉਨ੍ਹਾਂ ਸੰਸਦ ਦੇ ਵਿਸ਼ੇਸ਼ ਸੈਸ਼ਨ ਦਾ ਏਜੰਡਾ ਕੀ ਹੈ? ਇਸ ਬਾਬਤ ਸਵਾਲ ਚੁੱਕਿਆ ਹੈ।
ਇਹ ਵੀ ਪੜ੍ਹੋ- G20 ਸੰਮੇਲਨ ਤੋਂ ਪਹਿਲਾਂ ਕੁਰੂਕਸ਼ੇਤਰ 'ਚ ਦਿੱਸੀ ਖਾਲਿਸਤਾਨੀ ਗਤੀਵਿਧੀ, ਕੰਧ 'ਤੇ ਲਿਖਿਆ- ਪੰਜਾਬ ਭਾਰਤ ਦਾ ਹਿੱਸਾ ਨਹੀਂ
ਸੋਨੀਆ ਗਾਂਧੀ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ 'ਚ ਅਪੀਲ ਕੀਤੀ ਹੈ ਕਿ ਸੰਸਦ ਦੇ ਵਿਸ਼ੇਸ਼ ਸੈਸ਼ਨ ਦੌਰਾਨ ਦੇਸ਼ ਦੀ ਆਰਥਿਕ ਸਥਿਤੀ, ਜਾਤੀ ਜਨਗਣਨਾ, ਚੀਨ ਨਾਲ ਸਰਹੱਦ 'ਤੇ ਖਿੱਚੋਤਾਣ ਅਤੇ ਅਡਾਨੀ ਸਮੂਹ ਨਾਲ ਜੁੜੇ ਨਵੇਂ ਖ਼ੁਲਾਸਿਆਂ ਦੀ ਪਿੱਠਭੂਮੀ ਵਿਚ ਸੰਯੁਕਤ ਸੰਸਦੀ ਕਮੇਟੀ (ਜੇ. ਪੀ. ਸੀ.) ਗਠਿਤ ਕਰਨ ਦੀ ਮੰਗ ਸਮੇਤ 9 ਮੁੱਦਿਆਂ 'ਤੇ ਉੱਚਿਤ ਨਿਯਮਾਂ ਤਹਿਤ ਚਰਚਾ ਕਰਵਾਈ ਜਾਵੇ।
ਇਹ ਵੀ ਪੜ੍ਹੋ- G20 ਸੰਮੇਲਨ: ਰਾਤ ਦੇ ਭੋਜਨ ਦੇ ਸੱਦੇ 'ਚ ਰਾਸ਼ਟਰਪਤੀ ਨੂੰ ਕਿਹਾ ਗਿਆ 'ਪ੍ਰੈਜ਼ੀਡੈਂਟ ਆਫ਼ ਭਾਰਤ', ਛਿੜਿਆ ਵਿਵਾਦ
ਸੋਨੀਆ ਗਾਂਧੀ ਨੇ ਚਿੱਠੀ 'ਚ ਕਿਹਾ ਕਿ ਮੈਂ ਇਸ ਗੱਲ ਦਾ ਜ਼ਿਕਰ ਕਰਨਾ ਚਾਹਾਂਗੀ ਕਿ ਸੰਸਦ ਦਾ ਵਿਸ਼ੇਸ਼ ਸੈਸ਼ਨ ਸਿਆਸੀ ਪਾਰਟੀਆਂ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਬੁਲਾ ਲਿਆ ਗਿਆ। ਇਸ ਸੈਸ਼ਨ ਵਿਚ ਏਜੰਡੇ ਬਾਰੇ ਸਾਨੂੰ ਜਾਣਕਾਰੀ ਨਹੀਂ ਹੈ। ਸੋਨੀਆ ਗਾਂਧੀ ਨੇ ਚਿੱਠੀ ਵਿਚ ਦੇਸ਼ ਦੀ ਆਰਥਿਕ ਸਥਿਤੀ, ਕਿਸਾਨ ਜਥੇਬੰਦੀਆਂ ਨਾਲ ਸਮਝੌਤੇ, ਅਡਾਨੀ ਸਮੂਹ ਨਾਲ ਸਬੰਧਤ ਜੇ. ਪੀ. ਸੀ. ਦੀ ਮੰਗ, ਜਾਤੀ ਜਨਗਣਨਾ ਕਰਾਉਣ ਦੀ ਮੰਗ, ਸੰਘੀ ਢਾਂਚੇ 'ਤੇ ਹਮਲੇ, ਕੁਦਰਤੀ ਆਫ਼ਤ ਦੇ ਪ੍ਰਭਾਵ, ਚੀਨ ਨਾਲ ਸਰਹੱਦ 'ਤੇ ਤਣਾਅ, ਦੇਸ਼ ਦੇ ਕੁਝ ਹਿੱਸਿਆਂ ਵਿਚ ਫਿਰਕੂ ਤਣਾਅ ਅਤੇ ਮਣੀਪੁਰ ਮੁੱਦੇ 'ਤੇ ਵਿਸ਼ੇਸ਼ ਸੈਸ਼ਨ 'ਚ ਚਰਚਾ ਕਰਾਉਣ ਦੀ ਮੰਗ ਕੀਤੀ ਹੈ। ਸੋਨੀਆ ਨੇ ਕਿਹਾ ਕਿ ਮੈਂ ਆਸ ਕਰਦੀ ਹਾਂ ਕਿ ਸੰਸਦ ਦੇ ਆਉਣ ਵਾਲੇ ਸੈਸ਼ਨ ਵਿਚ ਇਨ੍ਹਾਂ ਵਿਸ਼ਿਆਂ 'ਤੇ ਚਰਚਾ ਕਰਵਾਈ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8