ਸੋਨੀਆ ਗਾਂਧੀ ਨੇ ਹਨੂੰਮਨਥੱਪਾ ਨੂੰ ਕਿਹਾ ਸਲਾਮ, ਸਿਹਤਮੰਦ ਹੋਣ ਦੀ ਕੀਤੀ ਕਾਮਨਾ

02/10/2016 3:00:10 PM

ਨਵੀਂ ਦਿੱਲੀ— ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਸਿਆਚਿਨ ਗਲੇਸ਼ੀਅਰ ਵਿਚ 6 ਦਿਨ ਤੱਕ ਬਰਫ ''ਚ ਦੱਬੇ ਰਹਿਣ ਤੋਂ ਬਾਅਦ ਜਿਊਂਦਾ ਮਿਲੇ ਫੌਜ ਦੇ ਲਾਂਸ ਨਾਇਕ ਹਨੂੰਮਨਥੱਪਾ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ। ਸੋਨੀਆ ਗਾਂਧੀ ਨੇ ਇੱਥੇ ਜਾਰੀ ਸੰਦੇਸ਼ ਵਿਚ ਕਿਹਾ ਕਿ ਮੈਂ ਪੂਰੇ ਰਾਸ਼ਟਰ ਨਾਲ ਲਾਂਸ ਨਾਇਕ ਹਨੂੰਮਨਥੱਪਾ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕਰਦੀ ਹਾਂ। ਮੈਂ ਉਨ੍ਹਾਂ ਦੀ ਸਹਿਣ ਸ਼ਕਤੀ ਅਤੇ ਰਾਸ਼ਟਰ ਪ੍ਰਤੀ ਸੇਵਾ ਭਾਵਨਾ ਨੂੰ ਸਲਾਮ ਕਰਦੀ ਹਾਂ। 
ਉਨ੍ਹਾਂ ਅੱਗੇ ਕਿਹਾ ਕਿ ਲਾਂਸ ਨਾਇਕ ਹਨੂੰਮਨਥੱਪਾ ਨੇ ਜਿਸ ਬਹਾਦਰੀ ਨਾਲ ਹਲਾਤਾਂ ਦਾ ਸਾਹਮਣਾ ਕੀਤਾ, ਉਹ ਦੇਸ਼ ਦੇ ਫੌਜੀਆਂ ਦੀ ਸੱਚੀ ਅਤੇ ਮਹਾਨ ਪਰੰਪਰਾ ਹੈ। ਪੂਰਾ ਰਾਸ਼ਟਰ ਉਨ੍ਹਾਂ ਦੀ ਇਸ ਅਸਾਧਾਰਣ ਸੇਵਾਵਾਂ ਦਾ ਕਰਜ਼ਦਾਰ ਹੈ। 
ਜ਼ਿਕਰਯੋਗ ਹੈ ਕਿ ਹਨੂੰਮਨਥੱਪਾ 3 ਫਰਵਰੀ ਨੂੰ ਬਰਫ ਖਿਸਕਣ ਕਾਰਨ ਸਿਆਚਿਨ ਵਿਚ 21 ਹਜ਼ਾਰ 500 ਫੁੱਟ ਦੀ ਉੱਚਾਈ ''ਤੇ 35 ਫੁੱਟ ਬਰਫ ਦੀ ਪਰਤ ''ਚ ਦੱਬੇ ਹੋਏ ਸਨ ਅਤੇ ਬਚਾਅ ਦਲ ਨੇ ਉਨ੍ਹਾਂ ਨੂੰ 6 ਦਿਨਾਂ ਬਾਅਦ ਜ਼ਿੰਦਾ ਬਾਹਰ ਕੱਢ ਲਿਆ ਸੀ। ਲਾਂਸ ਨਾਇਕ ਦਾ ਇੱਥੇ ਫੌਜੀ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ।


Tanu

News Editor

Related News