2 ਨਵੰਬਰ ਨੂੰ ਸੋਨੀਆ ਗਾਂਧੀ ਕਰੇਗੀ ਰਾਏਬਰੇਲੀ ਦੌਰਾ

10/23/2018 3:24:07 PM

ਰਾਏਬਰੇਲੀ (ਵਾਰਤਾ)— ਪ੍ਰਿਯੰਕਾ ਗਾਂਧੀ ਵਾਡਰਾ ਦੀ ਗੁੰਮਸ਼ੁਦਗੀ ਵਾਲੇ ਪੋਸਟਰ ਲੱਗਣ ਦਰਮਿਆਨ ਕਾਂਗਸਰ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ 2 ਨਵੰਬਰ ਨੂੰ ਆਪਣੇ ਸੰਸਦੀ ਖੇਤਰ ਰਾਏਬਰੇਲੀ ਦਾ ਦੌਰਾ ਕਰੇਗੀ। ਪਾਰਟੀ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਸ਼੍ਰੀਮਤੀ ਗਾਂਧੀ 2 ਨਵੰਬਰ ਦੀ ਸਵੇਰ ਨੂੰ ਇੱਥੇ ਪਹੁੰਚੇਗੀ ਅਤੇ ਨਿਗਰਾਨੀ ਕਮੇਟੀ ਦੀ ਬੈਠਕ ਵਿਚ ਹਿੱਸਾ ਲਵੇਗੀ।

ਸੋਨੀਆ ਗਾਂਧੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀ ਤਿਆਰੀਆਂ ਦਾ ਮੁਲਾਂਕਣ ਕਰਨ ਲਈ ਪਾਰਟੀ ਨੇਤਾਵਾਂ ਅਤੇ ਵਰਕਰਾਂ ਨਾਲ ਮੁਲਾਕਾਤ ਵੀ ਕਰੇਗੀ। ਖੇਤਰ ਵਿਚ ਅਟਕਲਾਂ ਹਨ ਕਿ ਇਸ ਵਾਰ ਸੋਨੀਆ ਗਾਂਧੀ ਚੋਣ ਨਾ ਲੜ ਕੇ ਆਪਣੀ ਬੇਟੀ ਪ੍ਰਿਯੰਕਾ ਗਾਂਧੀ ਨੂੰ ਮੈਦਾਨ ਵਿਚ ਉਤਾਰ ਸਕਦੀ ਹੈ। ਇਸ ਦਰਮਿਆਨ ਰਾਏਬਰੇਲੀ 'ਚ, ਪ੍ਰਿਯੰਕਾ ਗਾਂਧੀ ਵਾਡਰਾ ਦੇ ਲਾਪਤਾ ਹੋਣ ਸੰਬੰਧੀ ਪੋਸਟਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਖੇਤਰ ਤੋਂ ਵਾਡਰਾ ਨੂੰ ਸੋਨੀਆ ਗਾਂਧੀ ਦੇ ਉੱਤਰਾਧਿਕਾਰੀ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।


Related News