ਜਦੋਂ ਸੋਨੀਆ ਨੇ ਕਿਹਾ ਸੀ, ''ਪ੍ਰਣਬ ਮੁਖਰਜੀ ਦੇ ਨਾਜ਼-ਨਖਰਿਆਂ ਦੀ ਘਾਟ ਰੜਕੇਗੀ''

Monday, Oct 23, 2017 - 08:17 AM (IST)

ਜਦੋਂ ਸੋਨੀਆ ਨੇ ਕਿਹਾ ਸੀ, ''ਪ੍ਰਣਬ ਮੁਖਰਜੀ ਦੇ ਨਾਜ਼-ਨਖਰਿਆਂ ਦੀ ਘਾਟ ਰੜਕੇਗੀ''

ਨਵੀਂ ਦਿੱਲੀ - ਕਾਂਗਰਸ ਵਰਕਿੰਗ ਕਮੇਟੀ ਵਿਚੋਂ ਪ੍ਰਣਬ ਮੁਖਰਜੀ ਨੂੰ ਵਿਦਾਈ ਦਿੰਦੇ ਸਮੇਂ ਸੋਨੀਆ ਗਾਂਧੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਨਾਜ਼-ਨਖਰਿਆਂ ਦੀ ਘਾਟ ਰੜਕੇਗੀ। ਦਰਅਸਲ ਜੂਨ 2012 ਵਿਚ ਯੂ. ਪੀ. ਏ. ਵਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਤੌਰ 'ਤੇ ਉਨ੍ਹਾਂ ਦੇ ਨਾਂ ਦੀ ਰਸਮੀ ਤੌਰ 'ਤੇ ਮਨਜ਼ੂਰੀ ਦੇਣ ਵਾਲੀ ਇਕ ਬੈਠਕ ਵਿਚ ਕਾਂਗਰਸ ਪ੍ਰਧਾਨ ਨੇ ਕਿਹਾ ਸੀ।
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਹਾਲ ਹੀ ਵਿਚ ਰਿਲੀਜ਼ ਕੀਤੀ ਆਪਣੀ ਪੁਸਤਕ 'ਦਿ ਕੋਲਿਏਸ਼ਨ ਈਯਰਜ਼' ਵਿਚ ਲਿਖਿਆ, ''ਰਾਸ਼ਟਰਪਤੀ ਚੋਣ ਨੂੰ ਲੈ ਕੇ ਇਕ ਬੈਠਕ ਨੂੰ ਸੰਬੋਧਨ ਕਰਨ ਮਗਰੋਂ ਸੋਨੀਆ ਗਾਂਧੀ ਨੇ ਮੈਨੂੰ ਇਕ ਭਾਵੁਕ ਵਿਦਾਇਗੀ ਦਿੱਤੀ ਸੀ। 
ਇਸ ਦੇ ਮਗਰੋਂ ਉਨ੍ਹਾਂ ਨੇ ਥੋੜ੍ਹੀ ਜਿਹੀ ਮੁਸਕਰਾਹਟ ਨਾਲ ਮੈਨੂੰ ਦੇਖਿਆ ਅਤੇ ਕਿਹਾ ਸੀ 'ਮੈਨੂੰ ਉਨ੍ਹਾਂ ਦੇ ਕੁਝ ਨਾਜ਼-ਨਖਰਿਆਂ ਦੀ ਘਾਟ ਰੜਕੇਗੀ।' ਮੁਖਰਜੀ ਦੀ ਪੁਸਤਕ ਦਾ ਤੀਸਰਾ ਐਡੀਸ਼ਨ ਇਸ ਬਾਰੇ ਕਈ ਜਾਣਕਾਰੀਆਂ ਦਿੰਦਾ ਹੈ ਕਿ ਕਿਸ ਤਰ੍ਹਾਂ ਯੂ. ਪੀ. ਏ. ਪ੍ਰਧਾਨ ਦੇਸ਼ ਦੇ ਚੋਟੀ ਦੇ ਅਹੁਦੇ ਲਈ ਉਨ੍ਹਾਂ ਦੇ ਨਾਂ ਦੀ ਮਨਜ਼ੂਰੀ ਦੇਣ ਲਈ ਅਣ-ਇੱਛੁਕ ਰਹੀ ਸੀ ਜਦ ਕਿ ਉਨ੍ਹਾਂ ਨੇ ਅਕਸਰ ਮੰਨਿਆ ਕਿ ਉਹ ਇਸ ਅਹੁਦੇ ਲਈ ਸਭ ਤੋਂ ਜ਼ਿਆਦਾ ਯੋਗ ਵਿਅਕਤੀ ਹਨ।


Related News