ਸੋਨਾਲੀ ਮੌਤ ਮਾਮਲਾ: ਟੂਰਿਜ਼ਮ ਮੰਤਰੀ ਬੋਲੇ- ਗੋਆ ’ਚ ਹੋਣ ਵਾਲੀ ਹਰ ਘਟਨਾ ਨੂੰ ਸੈਰ-ਸਪਾਟੇ ਨਾਲ ਨਾ ਜੋੜੋ

09/08/2022 2:45:49 PM

ਪਣਜੀ- ਗੋਆ ਦੇ ਸੈਰ-ਸਪਾਟਾ ਮੰਤਰੀ ਰੋਹਨ ਖੋਂਟੇ ਨੇ ਵੀਰਵਾਰ ਨੂੰ ਕਿਹਾ ਕਿ ਤੱਟੀ ਸੂਬੇ ’ਚ ਹੋਣ ਵਾਲੀ ਹਰ ਘਟਨਾ ਨੂੰ ਸੈਰ-ਸਪਾਟਾ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਗੋਆ ’ਚ ਭਾਜਪਾ ਦੀ ਨੇਤਾ ਸੋਨਾਲੀ ਫੋਗਾਟ ਦੀ ਸ਼ੱਕੀ ਹਾਲਾਤਾਂ ’ਚ ਹੋਈ ਮੌਤ ਮਗਰੋਂ ਮੰਤਰੀ ਨੇ ਇਹ ਬਿਆਨ ਦਿੱਤਾ ਹੈ। ਦੱਸ ਦੇਈਏ ਕਿ ਸੋਨਾਲੀ ਫੋਗਾਟ ਦਾ ਪਿਛਲੇ ਮਹੀਨੇ ਗੋਆ ’ਚ ਦਿਹਾਂਤ ਹੋ ਗਿਆ ਸੀ। ਸੂਬੇ ਦੀ ਪੁਲਸ ਨੇ ਮਾਮਲੇ ’ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ’ਚੋਂ ਦੋ ਖ਼ਿਲਾਫ ਕਤਲ ਦੇ ਦੋਸ਼ ਲਾਏ ਹਨ। ‘ਟਿਕ-ਟਾਕ’ ਐਪ ’ਤੇ ਵੀਡੀਓ ਬਣਾਉਣ ਲਈ ਮਸ਼ਹੂਰ ਫੋਗਾਟ ਰਿਐਲਿਟੀ ਸ਼ੋਅ ‘ਬਿੱਗ ਬੌਸ’ ’ਚ ਵੀ ਨਜ਼ਰ ਆਈ ਸੀ। 

ਸੈਰ-ਸਪਾਟਾ ਮੰਤਰੀ ਨੇ ਕਿਹਾ ਕਿ ਸੋਨਾਲੀ ਫੋਗਾਟ ਦੀ ਮੌਤ ਵਰਗੀਆਂ ਘਟਨਾਵਾਂ ਨੂੰ ਸੈਰ-ਸਪਾਟੇ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਪੁਲਸ ਵਿਭਾਗ ਫੋਗਾਟ ਦੀ ਮੌਤ ਦੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਜਾਂਚ ’ਚ ਉਨ੍ਹਾਂ ਦੀ ਮੌਤ ਦੀ ਅਸਲੀ ਵਜ੍ਹਾ ਸਾਹਮਣੇ ਆਉਣ ਦਿਓ। ਉਨ੍ਹਾਂ ਕਿਹਾ ਕਿ ਗੋਆ ’ਚ ਕਦੇ ਵੀ ਕੁਝ ਵੀ ਹੁੰਦਾ ਹੈ ਤਾਂ ਸੈਰ-ਸਪਾਟੇ ਨਾਲ ਜੋੜ ਦਿੱਤਾ ਜਾਂਦਾ ਹੈ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਨਸ਼ੀਲਾ ਪਦਾਰਥ ਦੀ ਸਮੱਸਿਆ ਗੰਭੀਰ ਹੈ ਅਤੇ ਸੂਬਾ ਸਰਕਾਰ ਇਸ ਨਾਲ ਨਜਿੱਠਣ ਲਈ ਸਖ਼ਤ ਕਾਰਵਾਈ ਕਰ ਰਹੀ ਹੈ। ਅਸੀਂ ਇਸ ਨੂੰ ਸੈਰ-ਸਪਾਟੇ ਨਾਲ ਨਹੀਂ ਜੋੜ ਸਕਦੇ। ਸੈਰ-ਸਪਾਟੇ ’ਤੇ ਗੋਆ ਕਾਫੀ ਹੱਦ ਤੱਕ ਨਿਰਭਰ ਹੈ। 

ਮੰਤਰੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸੈਲਾਨੀ ਸੂਬੇ ’ਚ ਆਉਣ ਅਤੇ ਇੱਥੇ ਆ ਕੇ ਆਨੰਦ ਮਾਣਨ ਪਰ ਨਾਲ ਹੀ ਜ਼ਿੰਮੇਵਾਰੀ ਨਾਲ ਵੀ ਪੇਸ਼ ਆਉਣ। ਉਨ੍ਹਾਂ ਨੇ ਕਿਹਾ ਕਿ ਗੋਆ ਸਰਕਾਰ ਸੂਬੇ ਵਿਚ ਸੈਰ-ਸਪਾਟਾ ਨੂੰ ਸਹੀ ਦਿਸ਼ਾ ’ਚ ਲੈ ਕੇ ਜਾਣ ਲਈ ਕੰਮ ਕਰ ਰਹੀ ਹੈ।


Tanu

Content Editor

Related News