ਸੋਨੀਆ ਗਾਂਧੀ ''ਤੇ FIR ਦਰਜ, ਪੀ. ਐੱਮ. ਕੇਅਰਸ ਫੰਡ ਦੀ ਗਲਤ ਜਾਣਕਾਰੀ ਦੇਣ ਦਾ ਦੋਸ਼
Thursday, May 21, 2020 - 01:24 PM (IST)
ਸ਼ਿਮੋਗਾ— ਪੂਰਾ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਮਹਾਮਾਰੀ ਦੇ ਮਹਾਸੰਕਟ ਨਾਲ ਜੂਝ ਰਿਹਾ ਹੈ। ਇਸ ਦਰਮਿਆਨ ਵੀ ਕਾਂਗਰਸ-ਭਾਜਪਾ 'ਚ ਸਿਆਸੀ ਘਮਾਸਾਨ ਜਾਰੀ ਹੈ। ਇਸ ਘਮਾਸਾਨ 'ਚ ਕਰਨਾਟਕ ਦੇ ਸ਼ਿਮੋਗਾ ਜ਼ਿਲੇ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਸ ਐੱਫ. ਆਈ. ਆਰ. 'ਚ ਕਾਂਗਰਸ ਪਾਰਟੀ 'ਤੇ ਪੀ. ਐੱਮ. ਕੇਅਰਸ ਫੰਡ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਗਲਤ ਜਾਣਕਾਰੀ ਦੇਣ ਦਾ ਦੋਸ਼ ਲੱਗਾ ਹੈ। ਦਰਅਸਲ 11 ਮਈ ਨੂੰ ਕਾਂਗਰਸ ਪਾਰਟੀ ਵਲੋਂ ਗਲਤ ਦਾਅਵੇ ਕੀਤੇ, ਜਿਸ 'ਚ ਪੀ. ਐੱਮ. ਕੇਅਰਸ ਫੰਡ ਨਾਲ ਜੁੜੇ ਕੁਝ ਦੋਸ਼ ਲਾਏ ਗਏ, ਜੋ ਗਲਤ ਸਨ। ਇਸ ਦੇ ਆਧਾਰ 'ਤੇ ਸੋਨੀਆ ਗਾਂਧੀ ਵਿਰੁੱਧ ਆਈ. ਪੀ. ਸੀ. ਦੀ ਧਾਰਾ 153, 505 ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।
ਇਹ ਐੱਫ. ਆਈ. ਆਰ. ਪ੍ਰਵੀਣ ਨਾਮੀ ਇਕ ਸਥਾਨਕ ਵਕੀਲ ਵਲੋਂ ਦਰਜ ਕਰਵਾਈ ਗਈ ਹੈ, ਜਿਸ ਵਿਚ ਅਪੀਲ ਕੀਤੀ ਗਈ ਹੈ ਕਿ ਸੋਨੀਆ ਗਾਂਧੀ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦਰਮਿਆਨ ਕਾਂਗਰਸ ਵਲੋਂ ਲਗਾਤਾਰ ਮੋਦੀ ਸਰਕਾਰ 'ਤੇ ਦੋਸ਼ਾਂ ਦੀ ਬੌਛਾਰ ਕੀਤੀ ਜਾ ਰਹੀ ਹੈ। ਕਾਂਗਰਸ ਵਲੋਂ ਲਗਾਤਾਰ ਕੇਂਦਰ ਸਰਕਾਰ 'ਤੇ ਸੂਬਿਆਂ ਨਾਲ ਮਤਰੇਇਆ ਵਰਤਾਅ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ।