ਮਾਂ-ਪਿਓ ਤੇ ਭਰਾ ਨੂੰ ਮੌਤ ਦੇ ਘਾਟ ਉਤਾਰ ਕੇ ਬੇਟਾ ਫਰਾਰ
Thursday, Aug 21, 2025 - 12:09 AM (IST)

ਨਵੀਂ ਦਿੱਲੀ- ਇਥੇ ਮੈਦਾਨ ਗੜ੍ਹੀ ਦੇ ਸਤਬੜੀ ਖਰਕ ਪਿੰਡ ਵਿਚ ਬੁੱਧਵਾਰ ਸ਼ਾਮ ਇਕ ਘਰ ਵਿਚ ਮਾਤਾ-ਪਿਤਾ ਅਤੇ ਉਨ੍ਹਾਂ ਦੇ ਬੇਟੇ ਦੀ ਖੂਨ ਨਾਲ ਲੱਥਪਥ ਲਾਸ਼ ਪਈ ਮਿਲੀ। ਤਿੰਨਾਂ ਦੀ ਹੱਤਿਆ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਕੀਤੀ ਗਈ। ਔਰਤ ਦੇ ਮੂੰਹ ’ਤੇ ਕੱਪੜਾ ਵੀ ਬੰਨ੍ਹਿਆ ਮਿਲਿਆ ਹੈ। ਮ੍ਰਿਤਕਾਂ ਦੀ ਪਛਾਣ ਪ੍ਰੇਮ ਸਿੰਘ (48), ਉਨ੍ਹਾਂ ਦੀ ਪਤਨੀ ਰਜਨੀ (45) ਅਤੇ ਬੇਟੇ ਰਿਤਿਕ (24) ਦੇ ਰੂਪ ਵਿਚ ਹੋਈ ਹੈ।
ਵਾਰਦਾਤ ਤੋਂ ਬਾਅਦ ਤੋਂ ਛੋਟਾ ਬੇਟਾ ਸਿਧਾਰਥ (22) ਘਰੋਂ ਫਰਾਰ ਹੈ। ਪੁਲਸ ਅਧਿਕਾਰੀਆਂ ਮੁਤਾਬਕ ਜਾਂਚ ਵਿਚ ਛੋਟੇ ਬੇਟੇ ’ਤੇ ਵਾਰਦਾਤ ਨੂੰ ਅੰਜ਼ਾਮ ਦੇਣ ਦਾ ਸ਼ੱਕ ਹੈ। ਸਿਧਾਰਥ ਦਾ ਮਾਨਸਿਕ ਇਲਾਜ ਚੱਲ ਰਿਹਾ ਸੀ। ਪੁਲਸ ਉਸ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ। ਡੀ. ਸੀ. ਪੀ. ਸਾਊਥ ਅੰਕਿਤ ਚੌਹਾਨ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਪੁਲਸ ਨੂੰ ਇਕ ਪੀ. ਸੀ. ਆਰ. ਕਾਲ ਪ੍ਰਾਪਤ ਹੋਈ ਸੀ।