''84 ਦੰਗਾ ਮਾਮਲੇ ''ਚ ਭਾਜਪਾ ਆਗੂ ਤਰੁਣ ਚੁੱੜ ਨੇ ਵਿਰੋਧੀ ਪਾਰਟੀਆਂ ਤੋਂ ਕੀਤੇ ਤਿੱਖੇ ਸਵਾਲ
Wednesday, Sep 02, 2026 - 11:35 AM (IST)
ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਆਮ ਆਦਮੀ ਪਾਰਟੀ 'ਤੇ 1984 ਦੇ ਸਿੱਖ ਕਤਲੇਆਮ ਦੇ ਮੁੱਦੇ 'ਤੇ ਦੋਹਰੀ ਰਾਜਨੀਤੀ ਕਰਨ ਦੇ ਦੋਸ਼ ਲਗਾਉਂਦੇ ਹੋਏ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਤਰੁਣ ਚੁੱਘ ਨੇ 'ਆਪ' ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਜਵਾਬ ਮੰਗਦਿਆਂ ਪੁੱਛਿਆ ਕਿ ਜਿਸ ਕਾਂਗਰਸ 'ਤੇ 1984 ਦੇ ਕਤਲੇਆਮ ਦੇ ਗੰਭੀਰ ਦੋਸ਼ ਲੱਗੇ ਹਨ, 'ਆਪ' ਨੇ ਉਸੇ ਪਾਰਟੀ ਨਾਲ ਸਿਆਸੀ ਸਮਝੌਤੇ ਕੀਤੇ ਅਤੇ ਮੰਚ ਸਾਂਝੇ ਕੀਤੇ। ਉਨ੍ਹਾਂ ਨੇ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਅਤੇ ਕਮਲਨਾਥ ਵਰਗੇ ਆਗੂਆਂ ਦੇ ਹਵਾਲੇ ਨਾਲ 'ਆਪ' ਦੇ ਕਾਂਗਰਸ ਨਾਲ ਸਬੰਧਾਂ 'ਤੇ ਆਪਣਾ ਰੁਖ਼ ਸਪੱਸ਼ਟ ਕਰਨ ਲਈ ਕਿਹਾ।
ਉਨ੍ਹਾਂ ਦੋਸ਼ ਲਾਇਆ ਕਿ ਸੱਜਣ ਕੁਮਾਰ ਨੂੰ ਸ਼ਰਧਾਂਜਲੀ ਦੇਣ ਪਹੁੰਚੇ 'ਆਪ' ਨੇਤਾਵਾਂ ਤੇ ਵਿਧਾਇਕਾਂ ਦੇ ਮਾਮਲੇ 'ਚ ਪਾਰਟੀ ਤੇ ਲੀਡਰਸ਼ਿਪ ਨੇ ਚੁੱਪੀ ਧਾਰੀ ਹੋਈ ਹੈ, ਜਦਕਿ ਭਾਜਪਾ ਦੇ 3 ਸਾਂਸਦ, ਜੋ ਸੱਜਣ ਕੁਮਾਰ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸੀ, ਨੂੰ ਪਾਰਟੀ ਹਾਈਕਮਾਨ ਵੱਲੋਂ ਤਿੱਖੀ ਝਾੜ ਪਾਈ ਗਈ ਹੈ।
ਆਪ (AAP) ਦੇ ਵਿਧਾਇਕ ਰਾਮ ਸਿੰਘ ਨੇਤਾਜੀ ਵੱਲੋਂ 1984 ਦੇ ਦੋਸ਼ੀ ਸੱਜਣ ਕੁਮਾਰ ਨੂੰ ਸ਼ਰਧਾਂਜਲੀ ਦੇਣਾ ਪੰਜਾਬ ਅਤੇ ਸਿੱਖ ਸਮਾਜ ਦੇ ਅੱਲ੍ਹੇ ਜ਼ਖਮਾਂ 'ਤੇ ਨਮਕ ਛਿੜਕਣ ਦੇ ਬਰਾਬਰ ਹੈ।@BhagwantMann ਜੀ ਅਤੇ @ArvindKejriwal ਜੀ, ਸਿਆਸੀ ਡਰਾਮੇਬਾਜ਼ੀ ਛੱਡ ਕੇ ਪਹਿਲਾਂ ਜਨਤਾ ਨੂੰ ਜਵਾਬ ਦਿਓ ਆਪਣੇ ਵਿਧਾਇਕ 'ਤੇ ਕੀ ਕਾਰਵਾਈ ਕੀਤੀ?
— Tarun Chugh (@tarunchughbjp) September 1, 2026
ਕਾਂਗਰਸ… pic.twitter.com/fVlJCOLLzE
ਭਾਜਪਾ ਆਗੂ ਨੇ ਯਾਦ ਕਰਵਾਇਆ ਕਿ ਅਟਲ ਬਿਹਾਰੀ ਵਾਜਪਾਈ, ਮਦਨ ਲਾਲ ਖੁਰਾਨਾ ਅਤੇ ਵਿਜੇ ਕੁਮਾਰ ਮਲਹੋਤਰਾ ਵਰਗੇ ਭਾਜਪਾ ਆਗੂਆਂ ਨੇ ਸੰਸਦ 'ਚ 1984 ਦੇ ਪੀੜਤਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ 2014 ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਕੇਸਾਂ ਦੀ ਮੁੜ ਜਾਂਚ ਸ਼ੁਰੂ ਕਰਵਾਈ, ਦੋਸ਼ੀਆਂ ਨੂੰ ਸਜ਼ਾਵਾਂ ਦਿਵਾਈਆਂ ਅਤੇ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ।
ਇਹ ਵੀ ਪੜ੍ਹੋ- ਭਾਰਤੀਆਂ ਨੂੰ Visa-Free ਐਂਟਰੀ ਦੇਵੇਗਾ ਇਹ ਬੇਹੱਦ ਖ਼ੂਬਸੂਰਤ ਦੇਸ਼ ! PM ਮੋਦੀ ਦੇ ਦੌਰੇ ਮਗਰੋਂ ਹੋਇਆ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
