ਘਰ ਵਾਪਸ ਆਇਆ ਨੇਤਾ ਦਾ ਅਗਵਾ ਕੀਤਾ ਬੇਟਾ, 60 ਲੱਖ ਕੀਤੀ ਗਈ ਸੀ ਮੰਗ

Tuesday, Jun 27, 2017 - 12:03 PM (IST)

ਘਰ ਵਾਪਸ ਆਇਆ ਨੇਤਾ ਦਾ ਅਗਵਾ ਕੀਤਾ ਬੇਟਾ, 60 ਲੱਖ ਕੀਤੀ ਗਈ ਸੀ ਮੰਗ

ਮੇਰਠ— ਉੱਤਰ ਪ੍ਰਦੇਸ਼ ਦੇ ਮੇਰਠ ਸ਼ਹਿਰ ਦੇ ਥਾਣਾ ਦੇਹਲੀ ਗੇਟ ਖੇਤਰ 'ਚ ਰਹਿਣ ਵਾਲੇ ਵਪਾਰੀ ਨੇਤਾ ਅਤੇ ਕਬਾੜ ਕਾਰੋਬਾਰੀ ਦਾ ਬੇਟਾ ਅਗਵਾ ਕੀਤਾ ਸਹੀ ਸਲਾਮਤ ਘਰ ਨੂੰ ਆਇਆ ਹੈ। ਚਰਚਾ ਹੈ ਕਿ ਅਗਵਾਕਾਰਾਂ ਵਲੋਂ ਕਥਿਤ ਤੌਰ 'ਤੇ ਫਿਰੌਤੀ ਦੇ ਰੂਪ 'ਚ ਵੱਡੀ ਰਕਮ ਲੈਣ ਤੋਂ ਬਾਅਦ ਅਗਵਾ ਬੇਟੇ ਨੂੰ ਛੱਡਿਆਂ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦਬਾਅ 'ਚ ਹੀ ਅਗਵਾਕਾਰਾਂ ਨੇ ਪੀੜਤ ਨੂੰ ਛੱਡਿਆ ਹੈ।
ਕਾਰੋਬਾਰੀ ਹਾਜੀ ਇਰਫਾਨ ਦੇ ਬੇਟੇ ਅਰਸ਼ਮ (15) ਦਾ ਸ਼ੁੱਕਰਵਾਰ ਸ਼ਾਮ ਆਬੂਲੇਨ ਤੋਂ ਅਗਵਾ ਕੀਤਾ ਸੀ। ਰਾਤ ਨੂੰ ਬਦਮਾਸ਼ਾਂ ਨੇ ਅਰਸ਼ਮ ਦੇ ਘਰਦਿਆਂ ਨੂੰ ਫੋਨ 'ਤੇ ਦੱਸਿਆ ਕਿ ਉਹ ਉਨ੍ਹਾਂ ਦੇ ਕਬਜੇ 'ਚ ਹੈ ਅਤੇ ਉਸ ਨੂੰ ਛੱਡਣ ਦੇ ਬਦਲੇ 'ਚ 2 ਕਰੋੜ ਦੀ ਫਿਰੌਤੀ ਮੰਗੀ ਸੀ। ਸੂਤਰਾਂ ਅਨੁਸਾਰ ਇਸ ਤੋਂ ਬਾਅਦ ਘਰਦਿਆਂ ਅਤੇ ਬਦਮਾਸ਼ਾਂ ਦੇ ਵਿਚਕਾਰ ਫਿਰੌਤੀ ਘੱਟ ਕਰਨ 'ਤੇ ਕਈ ਵਾਰ ਫੋਨ 'ਤੇ ਗੱਲਬਾਤ ਵੀ ਹੋਈ। ਦੱਸਿਆ ਜਾ ਰਿਹਾ ਹੈ ਕਿ ਬਾਅਦ 'ਚ 60 ਲੱਖ ਰੁਪਏ ਨੂੰ ਲੈ ਕੇ ਗੱਲ ਪੱਕੀ ਹੋਈ।
ਘਰਦਿਆਂ ਵਲੋਂ ਕਥਿਤ ਤੌਰ 'ਤੇ ਰਕਮ ਬਦਮਾਸ਼ਾਂ ਨੂੰ ਦਿੱਤੇ ਜਾਣ ਤੋਂ ਬਾਅਦ ਬਦਮਾਸ਼ਾਂ ਨੇ ਬੀਤੇਂ ਦਿਨ ਐਤਵਾਰ ਦੁਪਹਿਰ ਨੂੰ ਛੱਡ ਦਿੱਤਾ। ਇਸ ਮਾਮਲੇ 'ਚ ਕੁਝ ਵੀ ਦੱਸਣ ਤੋਂ ਆਪਣਾ ਬਚਾਅ ਕਰ ਰਹੇ ਹਨ । ਮੇਰਠ ਦੇ ਐੱਸ. ਐੱਸ. ਪੀ. ਜੇ. ਰਵਿੰਦਰ ਗੌੜ ਨੇ ਅਗਵਾ ਕੀਤੇ ਨੇਤਾ ਦੇ ਬੇਟੇ ਬਾਰੇ ਦੱਸਿਆ ਕਿ ਉਨ੍ਹਾਂ ਦੇ ਦਬਾਅ 'ਚ ਅਗਵਾਕਾਰਾਂ ਨੇ ਸਹੀ ਸਲਾਮਤ ਛੱਡਿਆਂ ਹੈ। ਐੱਸ. ਐੱਸ. ਪੀ. ਨੇ ਕਿਹਾ ਕਿ ਘਟਨਾ 'ਚ ਸ਼ਾਮਲ ਬਦਮਾਸ਼ਾਂ ਦਾ ਸੁਰਾਗ ਪੁਲਸ ਨੂੰ ਮਿਲ ਗਿਆ ਹੈ, ਬਹੁਤ ਜਲਦੀ ਹੀ ਉਹ ਪੂਰੀ ਘਟਨਾ ਦਾ ਪਰਦਾਫਾਸ਼ ਕਰਨਗੇ।


Related News