ਮੁੰਬਈ ਵਿਚ ਸ਼ਿਵਸੈਨਾ ਕੌਂਸਲਰ ਦੇ ਬੇਟੇ ਨੇ ਲਗਾਈ ਫਾਂਸੀ

Tuesday, Jun 16, 2020 - 12:12 AM (IST)

ਮੁੰਬਈ ਵਿਚ ਸ਼ਿਵਸੈਨਾ ਕੌਂਸਲਰ ਦੇ ਬੇਟੇ ਨੇ ਲਗਾਈ ਫਾਂਸੀ

ਮੁੰਬਈ (ਭਾਸ਼ਾ)- ਗ੍ਰੇਟਰ ਮੁੰਬਈ ਨਗਰ ਨਿਗਮ ਦੇ ਸ਼ਿਵਸੈਨਾ ਕੌਂਸਲਰ ਦੇ ਬੇਟੇ ਨੇ ਚੈਮਬੂਰ ਇਲਾਕੇ ਦੇ ਸੁਮਨ ਨਗਰ ਸਥਿਤ ਆਪਣੇ ਘਰ ਵਿਚ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਐਤਵਾਰ ਨੂੰ ਅਭਿਸ਼ੇਕ ਸ਼ੈੱਟੀ ਫਾਹੇ ਨਾਲ ਲਟਕਿਆ ਹੋਇਆ ਮਿਲਿਆ। ਅਭਿਸ਼ੇਕ ਦੇ ਪਿਤਾ ਵਾਰਡ ਨੰਬਰ-155 ਤੋਂ ਸ਼ਿਵਸੈਨਾ ਦੇ ਕੌਂਸਲਰ ਹਨ। ਉਸਦੇ ਭਰਾ ਨੇ ਸਭ ਤੋਂ ਪਹਿਲਾਂ ਅਭਿਸ਼ੇਕ ਨੂੰ ਬੈੱਡਰੂਮ 'ਚ ਪੱਖੇ ਨਾਲ ਲਟਕਦਾ ਦੇਖਿਆ। ਘਟਨਾ ਵਾਲੀ ਥਾਂ 'ਤੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਚੂਨਾਭੱਟੀ ਪੁਲਸ ਥਾਣੇ ਦੇ ਸੀਨੀਅਰ ਪੁਲਸ ਇੰਸਪੈਕਟਰ ਦੀਪਕ ਪਾਗਰੇ ਨੇ ਕਿਹਾ ਕਿ ਹਾਦਸੇ ਵਾਲੀ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਖਿਰ ਅਭਿਸ਼ੇਕ ਨੇ ਇਹ ਕਦਮ ਕਿਉਂ ਚੁੱਕਿਆ।


author

Gurdeep Singh

Content Editor

Related News