ਸੰਘਰਸ਼ ਦੀ ਮਿਸਾਲ ਹੈ ਸ਼ਖ਼ਸ, ਫ਼ਲ ਵੇਚਣ ਵਾਲੇ ਦਾ ਪੁੱਤ ਬਣਿਆ DSP

Sunday, Apr 09, 2023 - 06:07 PM (IST)

ਸੰਘਰਸ਼ ਦੀ ਮਿਸਾਲ ਹੈ ਸ਼ਖ਼ਸ, ਫ਼ਲ ਵੇਚਣ ਵਾਲੇ ਦਾ ਪੁੱਤ ਬਣਿਆ DSP

ਮਊ- ਕਹਿੰਦੇ ਨੇ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਵੱਡੀ ਤੋਂ ਵੱਡੀ ਮੁਸ਼ਕਲ ਵੀ ਉਸ ਅੱਗੇ ਗੋਡੇ ਟੇਕਣ ਲਈ ਮਜਬੂਰ ਹੋ ਜਾਂਦੀ ਹੈ। ਜਿਨ੍ਹਾਂ ਸਖ਼ਤ ਮਿਹਨਤ ਤੇ ਸੰਘਰਸ਼ ਕੀਤਾ ਹੋਵੇ, ਉਹ ਵਾਕਿਆ ਹੀ ਨਿਖਰਦਾ ਹੈ ਅਤੇ ਫਿਰ ਮੰਜ਼ਿਲ ਤੱਕ ਪਹੁੰਚਣ ਹੀ ਜਾਂਦਾ ਹੈ। ਅਜਿਹੇ ਹੀ ਸੰਘਰਸ਼ ਦੀ ਮਿਸਾਲ ਬਣੇ ਹਨ ਉੱਤਰ ਪ੍ਰਦੇਸ਼ ਦੇ ਮਊ ਜ਼ਿਲ੍ਹੇ ਦੇ ਅਰਵਿੰਦ ਸੋਨਕਰ। ਅਰਵਿੰਦ ਸੋਨਕਰ ਉੱਤਰ ਪ੍ਰਦੇਸ਼ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਪਾਸ ਕਰ ਕੇ ਹੁਣ DSP ਬਣ ਗਏ ਹਨ। 

ਇਹ ਵੀ ਪੜ੍ਹੋ- ਇਸ ਦਿਨ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਕਦੋਂ ਅਤੇ ਕਿੱਥੇ-ਕਿੱਥੇ ਆਵੇਗਾ ਨਜ਼ਰ

ਫ਼ਲ ਵੇਚ ਕੇ ਘਰ ਦਾ ਗੁਜ਼ਾਰਾ ਕਰਦੇ ਸਨ ਅਰਵਿੰਦ ਦੇ ਪਿਤਾ ਗੋਰਖ

ਮਊ ਜ਼ਿਲ੍ਹੇ ਦੇ ਨਸੋਪੁਰ ਪਿੰਡ ਵਾਸੀ ਗੋਰਖ ਸੋਨਕਰ ਨਗਰ ਦੇ ਭੀਟੀ ਇਲਾਕੇ 'ਚ ਫ਼ਲ ਵੇਚ ਕੇ ਬਹੁਤ ਮੁਸ਼ਕਲ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ। ਦੋ ਪੁੱਤਾਂ ਅਤੇ ਇਕ ਧੀ 'ਚ ਸਭ ਤੋਂ ਛੋਟਾ ਪੁੱਤਰ ਅਰਵਿੰਦ ਸੋਨਕਰ ਬਚਪਨ ਤੋਂ ਹੀ ਪੜ੍ਹਾਈ ਲਿਖਾਈ ਵਿਚ ਹੋਣਹਾਰ ਸੀ। ਆਪਣੀ ਮੁੱਢਲੀ ਸਿੱਖਿਆ ਰਾਮਸਵਰੂਪ ਭਾਰਤੀ ਇੰਟਰ ਕਾਲਜ, ਮਊ ਤੋਂ ਕੀਤੀ ਅਤੇ ਇਲਾਹਾਬਾਦ 'ਚ ਆਪਣੀ ਗ੍ਰੈਜੂਏਸ਼ਨ ਪੂਰੀ ਕਰਦੇ ਹੋਏ ਅਰਵਿੰਦ ਨੇ ਸਿਵਲ ਸੇਵਾ ਦੀ ਤਿਆਰੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- BMW ਨੂੰ ਲੈ ਕੇ ਪਿਆ ਬਖੇੜਾ, ਲਾੜੀ ਨੂੰ ਏਅਰਪੋਰਟ 'ਤੇ ਹੀ ਛੱਡ ਕੇ ਫ਼ਰਾਰ ਹੋਇਆ ਲਾੜਾ

ਪੁੱਤ ਨੂੰ ਮਿਲਿਆ ਪਿਤਾ ਦਾ ਸਾਥ

ਆਪਣੇ ਪੁੱਤ ਦੀ ਪੜ੍ਹਾਈ ਪ੍ਰਤੀ ਲਗਨ ਨੂੰ ਵੇਖਦੇ ਹੋਏ ਪਿਤਾ ਗੋਰਖ ਨੇ ਗਰਮੀਆਂ ਹੋਣ ਜਾਂ ਕੜਾਕੇ ਦੀ ਠੰਡ ਰੇਹੜੀ 'ਤੇ ਪਾਲੀਥੀਨ ਲਾ ਕੇ ਸੜਕ ਕੰਢੇ ਫਲ ਵੇਚ ਕੇ ਆਪਣੇ ਪੁੱਤਰ ਦੀ ਸਿੱਖਿਆ 'ਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ। ਪਰ ਅਚਨਚੇਤ ਗੋਰਖ ਦੀ ਪਤਨੀ ਯਾਨੀ ਕਿ ਅਰਵਿੰਦ ਦੀ ਮਾਂ ਦਾ ਕੈਂਸਰ ਨਾਲ ਦਿਹਾਂਤ ਹੋ ਗਿਆ ਅਤੇ ਇਸ ਸਦਮੇ ਦੇ ਕਾਰਨ ਗੋਰਖ ਨੂੰ ਵੀ ਲਕਵਾ ਮਾਰ ਗਿਆ। ਉਦੋਂ ਤੋਂ ਅਰਵਿੰਦ ਦੀ ਪੜ੍ਹਾਈ ਦਾ ਖਰਚਾ ਪੂਰਾ ਕਰਨਾ ਮੁਸ਼ਕਲ ਹੋ ਗਿਆ ਸੀ। ਅਰਵਿੰਦ ਦੇ ਮਾਮਾ ਜੀ ਨੇ ਆ ਕੇ ਗੋਰਖ ਦੇ ਫ਼ਲਾਂ ਦੀ ਰੇਹੜੀ ਦਾ ਕੰਮ ਸੰਭਾਲਿਆ। ਉਨ੍ਹਾਂ ਨੇ ਪਰਿਵਾਰ ਦੀ ਦੇਖਭਾਲ ਕੀਤੀ ਅਤੇ ਅਰਵਿੰਦ ਦੀ ਪੜ੍ਹਾਈ ਦਾ ਧਿਆਨ ਰੱਖਿਆ।

ਇਹ ਵੀ ਪੜ੍ਹੋ- ਬਾਂਦੀਪੁਰ ਟਾਈਗਰ ਰਿਜ਼ਰਵ ਪਹੁੰਚੇ PM ਮੋਦੀ, ਖੁੱਲ੍ਹੀ ਜੀਪ 'ਚ ਬੈਠ ਕੇ ਜੰਗਲ ਦੀ 'ਸਫ਼ਾਰੀ' ਦਾ ਮਾਣਿਆ ਆਨੰਦ

ਅਰਵਿੰਦ ਨੇ ਮਾਪਿਆਂ ਦਾ ਨਾਂ ਕੀਤਾ ਰੌਸ਼ਨ

ਅਰਵਿੰਦ ਦੇ ਘਰ ਦੀ ਗਰੀਬੀ ਦੀ ਹਾਲਤ ਅਜਿਹੀ ਹੈ ਕਿ ਅੱਜ ਵੀ ਉਸ ਦੇ ਪਰਿਵਾਰ ਦਾ ਖਾਣਾ ਲੱਕੜ ਦੇ ਚੁੱਲ੍ਹੇ 'ਤੇ ਹੀ ਪਕਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜੇਕਰ ਕੁਝ ਕਰਨ ਦਾ ਹੌਸਲਾ ਹੋਵੇ ਤਾਂ ਹਾਲਾਤ ਰਾਹ 'ਚ ਰੋੜਾ ਨਹੀਂ ਬਣਦੇ। ਅੱਜ ਅਰਵਿੰਦ ਉੱਤਰ ਪ੍ਰਦੇਸ਼ ਲੋਕ ਸੇਵਾ ਕਮਿਸ਼ਨ 'ਚ 86ਵਾਂ ਸਥਾਨ ਹਾਸਲ ਕਰਕੇ DSP ਵਰਗੇ ਪ੍ਰਸ਼ਾਸਨਿਕ ਅਹੁਦੇ ਤੱਕ ਪਹੁੰਚ ਗਿਆ ਹੈ। ਉਸ ਦੀ ਇਹ ਸਫ਼ਲਤਾ ਅਜਿਹੇ ਨੌਜਵਾਨਾਂ ਲਈ ਇਕ ਸੁਨੇਹਾ ਹੈ, ਜੋ ਛੋਟੀਆਂ-ਛੋਟੀਆਂ ਗੱਲਾਂ ਤੋਂ ਨਿਰਾਸ਼ ਹੋ ਜਾਂਦੇ ਹਨ ਅਤੇ ਹਾਰ ਮੰਨ ਲੈਂਦੇ ਹਨ। ਅਰਵਿੰਦ ਨੇ ਆਪਣੇ ਮਾਪਿਆਂ ਦੇ ਨਾਲ-ਨਾਲ ਆਪਣੇ ਜ਼ਿਲ੍ਹੇ ਦਾ ਵੀ ਨਾਂ ਰੌਸ਼ਨ ਕੀਤਾ ਹੈ।

ਇਹ ਵੀ ਪੜ੍ਹੋ- ਬਰਫ਼ ਨਾਲ ਢਕੇ ਸ੍ਰੀ ਹੇਮਕੁੰਟ ਸਾਹਿਬ ਦੀਆਂ ਤਸਵੀਰਾਂ ਆਈਆਂ ਸਾਹਮਣੇ, ਇਸ ਤਾਰੀਖ਼ ਨੂੰ ਖੁੱਲਣਗੇ ਕਿਵਾੜ


author

Tanu

Content Editor

Related News