ਕਲਯੁਗੀ ਪੁੱਤ ਨੇ ਕਮਾਇਆ ਧ੍ਰੋਹ, ਪਿਓ ਨੂੰ ਟਰੈਕਟਰ ਨਾਲ ਕੁਚਲ ਕੇ ਮਾਰਿਆ, ਪੜ੍ਹੋ ਹੈਰਾਨ ਕਰਨ ਵਾਲਾ ਮਾਮਲਾ
Thursday, May 25, 2023 - 12:44 AM (IST)
ਮੁੰਬਈ (ਭਾਸ਼ਾ): ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਵਿਚ ਬੁੱਧਵਾਰ ਸਵੇਰੇ 32 ਸਾਲਾ ਇਕ ਵਿਅਕਤੀ ਨੇ ਟਰੈਕਟਰ ਨਾਲ ਕੁਚਲ ਕੇ ਆਪਣੇ ਪਿਓ ਦੀ ਕਥਿਤ ਤੌਰ 'ਤੇ ਹੱਤਿਆ ਕਰ ਦਿੱਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਮਿਰਾਜ਼ ਤਹਿਸੀਲ ਦੇ ਬੇਦਾਗ ਪਿੰਡ ਵਿਚ ਹੋਈ ਇਸ ਘਟਨਾ ਵਿਚ ਦਾਜੀ ਉਰਫ਼ ਦਾਦੂ ਗਣਪਤੀ ਅਕਾਲੇ (70) ਨਾਂ ਦੇ ਬਜ਼ੁਰਗ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਦੁਨੀਆ 'ਚ ਕੋਰੋਨਾ ਤੋਂ ਵੀ ਖ਼ਤਰਨਾਕ ਮਹਾਮਾਰੀ ਫ਼ੈਲਣ ਦਾ ਖ਼ਤਰਾ! WHO ਨੇ ਦਿੱਤੀ ਚੇਤਾਵਨੀ
ਉਨ੍ਹਾਂ ਦੱਸਿਆ ਕਿ ਅਕਾਲੇ ਨੇ ਆਪਣੇ ਪੁੱਤਰ ਨੂੰ 70 ਹਜ਼ਾਰ ਰੁਪਏ ਵਾਪਸ ਕਰਨ ਲਈ ਕਿਹਾ ਸੀ, ਜੋ ਉਸ ਨੇ 2 ਸਾਲ ਪਹਿਲਾਂ ਉਧਾਰ ਲਏ ਸਨ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਦੋਵਾਂ ਵਿਚਾਲੇ ਤਿੱਖੀ ਬਹਿਸ ਹੋਈ ਤੇ ਗੁੱਸੇ ਵਿਚ ਆ ਕੇ ਪੁੱਤਰ ਨੇ ਕਥਿਤ ਤੌਰ 'ਤੇ ਪਿਓ ਨੂੰ ਟਰੈਕਟਰ ਨਾਲ ਕੁਚਲ ਦਿੱਤਾ। ਉਨ੍ਹਾਂ ਦੱਸਿਆ ਕਿ ਉਸ ਦੇ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 302 (ਹੱਤਿਆ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।