ਖ਼ੂਨ ਹੋਇਆ ਚਿੱਟਾ, 2,000 ਰੁਪਏ ਲਈ ਪੁੱਤ ਨੇ ਪਿਓ ਨੂੰ ਦਿੱਤੀ ਦਰਦਨਾਕ ਮੌਤ

Tuesday, Jun 20, 2023 - 09:26 AM (IST)

ਖ਼ੂਨ ਹੋਇਆ ਚਿੱਟਾ, 2,000 ਰੁਪਏ ਲਈ ਪੁੱਤ ਨੇ ਪਿਓ ਨੂੰ ਦਿੱਤੀ ਦਰਦਨਾਕ ਮੌਤ

ਇੰਦੌਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ’ਚ 50 ਸਾਲਾ ਕਿਸਾਨ ਦੇ ਕਤਲ ਦੇ ਦੋਸ਼ ’ਚ ਪੁਲਸ ਨੇ ਉਸ ਦੇ ਪੁੱਤਰ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਦੀ ਇਕ ਅਧਿਕਾਰੀ ਦੇ ਮੁਤਾਬਕ, ‘‘ਮੁਲਜ਼ਮ ਨੇ ਪੱਥਰ ਮਾਰ-ਮਾਰ ਕੇ ਆਪਣੇ ਪਿਤਾ ਦਾ ਸਿਰ ਕੁਚਲ ਦਿੱਤਾ, ਕਿਉਂਕਿ ਉਸ ਨੇ ਪੁੱਤਰ ਨੂੰ ਜੇਬ ਖਰਚ ਦੇ 2,000 ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਮੈਰੀ ਮਿਲਬੇਨ ਅਮਰੀਕਾ 'ਚ PM ਮੋਦੀ ਦੇ ਪ੍ਰੋਗਰਾਮਾਂ 'ਚ ਕਰੇਗੀ ਪਰਫਾਰਮ, ਅਦਾਕਾਰਾ ਨੇ ਜਤਾਈ ਖੁਸ਼ੀ

ਪੁਲਸ ਸੁਪਰਡੈਂਟ (ਦਿਹਾਤੀ) ਹਿਤੀਕਾ ਵਾਸਲ ਨੇ ਦੱਸਿਆ ਕਿ ਦੇਪਾਲਪੁਰ ਖੇਤਰ ਦੇ ਇਕ ਖੇਤ ’ਚ ਕਿਸਾਨ ਬਾਬੂ ਚੌਧਰੀ (50) ਦੇ 15 ਜੂਨ ਦੀ ਰਾਤ ਨੂੰ ਕੀਤੇ ਗਏ ਕਤਲ ਦੇ ਮਾਮਲੇ ’ਚ ਉਸ ਦੇ ਪੁੱਤਰ ਸੋਹਨ ਚੌਧਰੀ (25) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਾਸਲ ਨੇ ਦੱਸਿਆ ਕਿ ਮੌਕੇ ਤੋਂ ਮਿਲੇ ਸਬੂਤਾਂ ਦੇ ਆਧਾਰ ’ਤੇ ਪੁੱਛਗਿਛ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕਥਿਤ ਤੌਰ ’ਤੇ ਨਸ਼ੇ ਦਾ ਆਦੀ ਮੁਲਜ਼ਮ ਖੇਤੀਬਾੜੀ ’ਚ ਆਪਣੇ ਪਿਤਾ ਦਾ ਹੱਥ ਵਟਾਉਂਦਾ ਸੀ ਅਤੇ ਉਸ ਦਾ ਦਾਅਵਾ ਹੈ ਕਿ ਉਸ ਦੇ ਪਿਤਾ ਉਸ ਨੂੰ ਜੇਬ ਖਰਚ ਲਈ ਪੈਸੇ ਨਹੀਂ ਦਿੰਦੇ ਸਨ।

ਇਹ ਵੀ ਪੜ੍ਹੋ: ਬ੍ਰਿਟੇਨ 'ਚ ਭਾਰਤੀ ਦੀ ਗੰਦੀ ਕਰਤੂਤ, ਮਸਾਜ ਪਾਰਲਰ 'ਚ ਕੁੜੀਆਂ ਨਾਲ ਕਰਦਾ ਸੀ ਜਬਰ-ਜ਼ਿਨਾਹ, ਮਿਲੀ ਸਖ਼ਤ ਸਜ਼ਾ\

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News