ਛੁੱਟੀਆਂ ਮਨਾਉਣ ਗੋਆ ਆਏ ਪਰਿਵਾਰ ''ਤੇ ਟੁੱਟਿਆ ਕਹਿਰ, ਸਵੀਮਿੰਗ ਪੂਲ ''ਚ ਡੁੱਬਣ ਨਾਲ ਪੁੱਤਰ ਦੀ ਮੌਤ

Wednesday, Nov 02, 2022 - 11:58 AM (IST)

ਛੁੱਟੀਆਂ ਮਨਾਉਣ ਗੋਆ ਆਏ ਪਰਿਵਾਰ ''ਤੇ ਟੁੱਟਿਆ ਕਹਿਰ, ਸਵੀਮਿੰਗ ਪੂਲ ''ਚ ਡੁੱਬਣ ਨਾਲ ਪੁੱਤਰ ਦੀ ਮੌਤ

ਪਣਜੀ (ਭਾਸ਼ਾ)- ਮੁੰਬਈ ਤੋਂ ਗੋਆ 'ਚ ਆਪਣੇ ਮਾਤਾ-ਪਿਤਾ ਨਾਲ ਛੁੱਟੀਆਂ ਮਨਾਉਣ ਆਏ 6 ਸਾਲਾ ਇਕ ਬੱਚੇ ਦੀ ਇਕ ਹੋਟਲ ਦੇ ਸਵੀਮਿੰਗ ਪੂਲ 'ਚ ਡੁੱਬਣ ਨਾਲ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ : ਅਗਨੀਵੀਰ ਭਰਤੀ 'ਚ ਅਸਫ਼ਲ ਰਹਿਣ 'ਤੇ ਨੌਜਵਾਨ ਨੇ ਜ਼ਹਿਰ ਖਾ ਕੇ ਕੀਤੀ ਖ਼ੁਦਕੁਸ਼ੀ

ਕਲੰਗੁਟ ਦੇ ਪੁਲਸ ਇੰਸਪੈਕਟਰ ਦਤਗੁਰੂ ਸਾਵੰਤ ਨੇ ਦੱਸਿਆ ਕਿ ਉੱਤਰੀ ਗੋਆ ਜ਼ਿਲ੍ਹੇ ਦੇ ਕੈਂਡੋਲਿਮ ਇਲਾਕੇ 'ਚ ਸਥਿਤ ਇਕ ਹੋਟਲ 'ਚ ਮੰਗਲਵਾਰ ਨੂੰ ਇਸ ਘਟਨਾ ਬਾਰੇ ਪੁਲਸ ਨੂੰ ਫ਼ੋਨ 'ਤੇ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪਾਣੀ 'ਚੋਂ ਬਾਹਰ ਕੱਢਣ ਤੋਂ ਬਾਅਦ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਮੁੰਡਾ ਅਤੇ ਉਸ ਦੇ ਮਾਤਾ-ਪਿਤਾ ਕੁਝ ਦਿਨ ਪਹਿਲਾਂ ਗੋਆ ਪਹੁੰਚੇ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News