ਪਤਨੀ ਨਾਲ ਨਾਜਾਇਜ਼ ਸਬੰਧ ਦੇ ਸ਼ੱਕ ਕਾਰਨ ਪਤੀ ਨੇ ਪ੍ਰੇਮੀ ਦੇ 9 ਸਾਲਾ ਪੁੱਤਰ ਨੂੰ ਨਹਿਰ ’ਚ ਸੁੱਟਿਆ

Monday, May 24, 2021 - 01:51 PM (IST)

ਪਤਨੀ ਨਾਲ ਨਾਜਾਇਜ਼ ਸਬੰਧ ਦੇ ਸ਼ੱਕ ਕਾਰਨ ਪਤੀ ਨੇ ਪ੍ਰੇਮੀ ਦੇ 9 ਸਾਲਾ ਪੁੱਤਰ ਨੂੰ ਨਹਿਰ ’ਚ ਸੁੱਟਿਆ

ਮੰਡੀ ਆਦਮਪੁਰ— ਹਿਸਾਰ ਦੇ ਆਦਮਪੁਰ ਥਾਣੇ ਅਧੀਨ ਪੈਂਦੇ ਪਿੰਡ ਭਾਨਾ ’ਚ ਇਕ ਵਿਅਕਤੀ ਨੇ ਆਪਣੀ ਪਤਨੀ ਨਾਲ ਨਾਜਾਇਜ਼ ਸਬੰਧ ਦੇ ਸ਼ੱਕ ਦੇ ਚੱਲਦੇ ਉਸ ਦੇ ਪ੍ਰੇਮੀ ਦੇ 9 ਸਾਲਾ ਪੁੱਤਰ ਨੂੰ ਨਹਿਰ ’ਚ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਬੱਚੇ ਨੂੰ ਨਹਿਰ ’ਚ ਸੁੱਟੇ ਜਾਣ ਦੀ ਜਾਣਕਾਰੀ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਅਤੇ ਨਹਿਰ ’ਚ ਬੱਚੇ ਦੀ ਭਾਲ ਸ਼ੁਰੂ ਕੀਤੀ ਗਈ ਪਰ ਬੱਚਾ ਨਹੀਂ ਮਿਲ ਸਕਿਆ। ਬੀਤੇ ਦਿਨ ਯਾਨੀ ਕਿ ਐਤਵਾਰ ਸਵੇਰੇ ਕਰੀਬ 9 ਵਜੇ ਬੱਚੇ ਦੀ ਲਾਸ਼ ਨਹਿਰ ਵਿਚੋਂ ਮਿਲੀ। ਪੁਲਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਫਤਿਹਾਬਾਦ ਦੇ ਨਾਗਰਿਕ ਹਸਪਤਾਲ ’ਚ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤਾ। ਪੁਲਸ ਨੇ ਮਿ੍ਰਤਕ ਦੇ ਪਿਤਾ ਦਾ ਸ਼ਿਕਾਇਤ ’ਤੇ ਇਕ ਜਨਾਨੀ ਸਮੇਤ 5 ਲੋਕਾਂ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਪੁਲਸ ਨੂੰ ਮਿ੍ਰਤਕ 9 ਸਾਲਾ ਸੁਮਿਤ ਦੇ ਪਿਤਾ ਵਿਨੋਦ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਹੈ। ਉਸ ਦੀ ਇਕ ਧੀ ਵੀ ਹੈ, ਜੋ ਕਿ 5 ਸਾਲ ਦੀ ਹੈ। 22 ਮਈ ਨੂੰ ਸ਼ਾਮ ਕਰੀਬ 5:30 ਵਜੇ ਉਸ ਦਾ ਪੁੱਤਰ ਸੁਮਿਤ ਗਲੀ ’ਚ ਖੇਡ ਰਿਹਾ ਸੀ। ਉਸ ਨੂੰ ਸੁਨੀਲ ਨਾਂ ਦਾ ਸ਼ਖਸ ਵਰਗਲਾ ਕੇ ਆਪਣੀ ਮੋਟਰਸਾਈਕਲ ’ਤੇ ਲੈ ਗਿਆ, ਜਿਸ ਨੂੰ ਜਾਂਦੇ ਹੋਏ ਉਸ ਨੇ ਵੇਖਿਆ ਸੀ। ਵਿਨੋਦ ਨੇ ਦੱਸਿਆ ਕਿ ਜਦੋਂ ਕਾਫੀ ਸਮਾਂ ਉਡੀਕਣ ਤੋਂ ਬਾਅਦ ਸੁਨੀਲ ਵਾਪਸ ਨਹੀਂ ਆਇਆ ਤਾਂ ਉਸ ਨੇ ਆਪਣੀ ਪਤਨੀ ਦੇ ਫੋਨ ਤੋਂ ਸੁਨੀਲ ਨੂੰ ਫੋਨ ਕੀਤਾ ਪਰ ਸੁਨੀਲ ਨੇ ਫੋਨ ਨਹੀਂ ਚੁੱਕਿਆ ਅਤੇ ਕੁਝ ਦੇਰ ਬਾਅਦ ਉਸ ਨੇ ਫੋਨ ਕੀਤਾ। ਉਸ ਨੇ ਉਸ ਤੋਂ ਆਪਣੇ ਪੁੱਤਰ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਸੁਮਿਤ ਨੂੰ ਉਸ ਨੇ ਨਹਿਰ ਵਿਚ ਸੁੱਟ ਦਿੱਤਾ ਹੈ। ਵਿਨੋਦ ਨੇ ਦੱਸਿਆ ਕਿ ਸੁਨੀਲ ਆਪਣੀ ਪਤਨੀ ਨਾਲ ਉਸ ਦੇ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਕਰਦਾ ਹੈ ਅਤੇ ਉਸੇ ਰੰਜਿਸ਼ ਕਰ ਕੇ ਉਸ ਨੇ ਆਪਣੇ ਭਰਾ ਵਿਸ਼ਨੂੰ, ਪਿਤਾ-ਮਾਂ ਅਤੇ ਪਿੰਡ ਦੇ ਸ਼ੇਰਸਿੰਘ ਨਾਲ ਸਾਜਿਸ਼ ਰੱਚ ਕੇ ਉਸ ਦੇ ਪੁੱਤਰ ਨੂੰ ਨਹਿਰ ਵਿਚ ਸੁੱਟ ਕੇ ਮਾਰ ਦਿੱਤਾ। 


author

Tanu

Content Editor

Related News