ਬੇਟਾ ਕਰ ਰਿਹਾ ਸੀ ਦਹੀ ਰੋਟੀ ਖਾਣ ਦੀ ਜਿੱਦ, ਪਿਓ ਨੇ ਗਲਾ ਘੁੱਟ ਲਾਸ਼ ਨਹਿਰ ''ਚ ਸੁੱਟੀ

03/26/2019 1:34:49 PM

ਸ਼੍ਰੀਗੰਗਾਨਗਰ— ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲੇ ਦੇ ਰਾਵਲਾ ਥਾਣਾ ਖੇਤਰ 'ਚ ਇਕ 5 ਸਾਲਾ ਬੱਚੇ ਦੀ ਉਸ ਦੇ ਹੀ ਪਿਤਾ ਨੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਨਹਿਰ 'ਚ ਸੁੱਟ ਦਿੱਤਾ। ਪੁਲਸ ਸੂਤਰਾਂ ਨੇ ਦੱਸਿਆ ਕਿ ਰਾਵਲਾ ਕਸਬੇ ਦੇ ਵਾਰਡ ਨੰਬਰ 12 ਵਾਸੀ ਸਤਪਾਲ ਸਿੰਘ (28) ਦਾ ਬੇਟਾ ਆਸ਼ੀਸ਼ (5) ਨੇ ਸੋਮਵਾਰ ਰਾਤ ਕਰੀਬ 8 ਵਜੇ ਦਹੀ ਨਾਲ ਰੋਟੀ ਖਾਣ ਦੀ ਜਿੱਦ ਕੀਤੀ। ਸਤਪਾਲ, ਆਸ਼ੀਸ਼ ਨੂੰ ਲੈ ਕੇ ਨਜ਼ਦੀਕੀ ਦੁਕਾਨ 'ਤੇ ਦਹੀ ਲੈਣ ਚੱਲਾ ਗਿਆ ਪਰ ਉਦੋਂ ਤੱਕ ਦੁਕਾਨ ਬੰਦ ਹੋ ਚੁਕੀ ਸੀ। ਸਤਪਾਲ ਨੇ ਆਸ਼ੀਸ਼ ਨੂੰ ਇਹ ਜਿੱਦ ਛੱਡਣ ਲਈ ਕਿਹਾ ਪਰ ਉਹ ਜਿੱਦ 'ਤੇ ਅੜਿਆ ਰਿਹਾ। ਇਸ 'ਤੇ ਸਤਪਾਲ ਨੂੰ ਗੁੱਸਾ ਗਿਆ। ਉਸ ਨੇ ਆਸ਼ੀਸ਼ ਦਾ ਗਲਾ ਘੁੱਟ ਦਿੱਤਾ ਅਤੇ ਉਸ ਨੂੰ ਨਹਿਰ 'ਚ ਸੁੱਟ ਦਿੱਤਾ।

ਪੁਲਸ ਅਨੁਸਾਰ ਜਦੋਂ ਉਹ ਵਾਪਸ ਘਰ ਆਇਆ ਤਾਂ ਉਸ ਨਾਲ ਆਸ਼ੀਸ਼ ਨਹੀਂ ਸੀ। ਪਤਨੀ ਅਤੇ ਪਰਿਵਾਰ ਦੇ ਮੈਂਬਰਾਂ ਨੇ ਆਸ਼ੀਸ਼ ਬਾਰੇ ਪੁੱਛਿਆ, ਉਦੋਂ ਸਤਪਾਲ ਨੇ ਦੱਸਿਆ ਕਿ ਉਸ ਨੇ ਤਾਂ ਆਸ਼ੀਸ਼ ਦਾ ਗਲਾ ਘੁੱਟ ਕੇ ਲਾਸ਼ ਨਹਿਰ 'ਚ ਸੁੱਟ ਦਿੱਤੀ ਹੈ। ਇਸ 'ਤੇ ਪਰਿਵਾਰ ਵਾਲੇ ਅਤੇ ਪਿੰਡ ਵਾਲੇ ਮੌਕੇ 'ਤੇ ਪੁੱਜੇ। ਰਾਤ ਭਰ ਦੀ ਤਲਾਸ਼ ਤੋਂ ਬਾਅਦ ਵੀ ਬੱਚੇ ਦੀ ਲਾਸ਼ ਨਹੀਂ ਮਿਲੀ। ਉਸ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸਤਪਾਲ ਦੀ ਪਿਛਲੇ ਇਕ ਸਾਲ ਤੋਂ ਦਿਮਾਗ਼ੀ ਹਾਲਤ ਠੀਕ ਨਹੀਂ ਹੈ। ਉਸ ਦਾ ਬੀਕਾਨੇਰ ਦੇ ਪੀ.ਬੀ.ਐੱਮ. ਹਸਪਤਾਲ 'ਚ ਇਲਾਜ ਵੀ ਚੱਲ ਰਿਹਾ ਹੈ। ਪੁਲਸ ਨੇ ਫਿਲਹਾਲ ਦੋਸ਼ੀ ਸਤਪਾਲ ਨੂੰ ਹਿਰਾਸਤ 'ਚ ਲੈ ਲਿਆ ਹੈ।


DIsha

Content Editor

Related News