ਪਿਤਾ ਨੇ ਸ਼ਰਾਬ ਪੀਣ 'ਤੇ ਝਿੜਕਿਆ ਤਾਂ 11ਵੀਂ ਜਮਾਤ ਦੇ ਵਿਦਿਆਰਥੀ ਨੇ ਚੁੱਕਿਆ ਖ਼ੌਫਨਾਕ ਕਦਮ

Tuesday, Jan 17, 2023 - 12:40 PM (IST)

ਪਿਤਾ ਨੇ ਸ਼ਰਾਬ ਪੀਣ 'ਤੇ ਝਿੜਕਿਆ ਤਾਂ 11ਵੀਂ ਜਮਾਤ ਦੇ ਵਿਦਿਆਰਥੀ ਨੇ ਚੁੱਕਿਆ ਖ਼ੌਫਨਾਕ ਕਦਮ

ਬਲੀਆ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਬਾਂਸਡੀਹ ਰੋਡ ਥਾਣਾ ਖੇਤਰ ਦੇ ਸ਼ੰਕਰਪੁਰ ਪਿੰਡ 'ਚ ਪਰਿਵਾਰ ਦੇ ਸ਼ਰਾਬ ਪੀਣ ਤੋਂ ਰੋਕਣ 'ਤੇ 18 ਸਾਲਾ ਮੁੰਡੇ ਨੇ ਖ਼ੁਦਕੁਸ਼ੀ ਕਰ ਲਈ। ਪੁਲਸ ਡਿਪਟੀ ਕਮਿਸ਼ਨਰ ਰਾਜੇਸ਼ ਕੁਮਾਰ ਤਿਵਾੜੀ ਨੇ ਮੰਗਲਵਾਰ ਨੂੰ ਦੱਸਿਆ ਕਿ ਬਾਂਸਡੀਹ ਰੋਡ ਥਾਣਾ ਖੇਤਰ ਦੇ ਸ਼ੰਕਰਪੁਰ ਪਿੰਡ 'ਚ ਸੋਮਵਾਰ ਨੂੰ ਰਿਤਿਕ (18) ਦੀ ਲਾਸ਼ ਉਸ ਦੇ ਘਰ ਦੇ ਇਕ ਕਮਰੇ 'ਚ ਫਾਹੇ ਨਾਲ ਲਟਕੀ ਮਿਲੀ।

ਪੁਲਸ ਨੇ ਲਾਸ਼ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਰਿਤਿਕ 11ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਉਸ ਨੂੰ ਸ਼ਰਾਬ ਪੀਣ ਦੀ ਆਦਤ ਹੋ ਗਈ ਸੀ। ਸੋਮਵਾਰ ਨੂੰ ਰਿਤਿਕ ਦੇ ਪਿਤਾ ਰਾਜੇਸ਼ ਪ੍ਰਸਾਦ ਨੇ ਉਸ ਨੂੰ ਇਸ ਨੂੰ ਲੈ ਕੇ ਝਿੜਕਿਆ ਸੀ, ਜਿਸ ਤੋਂ ਬਾਅਦ ਰਿਤਿਕ ਨੇ ਖ਼ੁਦਕੁਸ਼ੀ ਕਰ ਲਈ।


author

DIsha

Content Editor

Related News