ਕਲਯੁੱਗ ਦਾ ''ਸ਼ਰਵਣ ਕੁਮਾਰ'', ਸ਼ਖਸ ਨੇ ਬਣਵਾ ''ਤਾ ਮਾਤਾ-ਪਿਤਾ ਦਾ ਮੰਦਰ

Monday, Apr 07, 2025 - 11:22 AM (IST)

ਕਲਯੁੱਗ ਦਾ ''ਸ਼ਰਵਣ ਕੁਮਾਰ'', ਸ਼ਖਸ ਨੇ ਬਣਵਾ ''ਤਾ ਮਾਤਾ-ਪਿਤਾ ਦਾ ਮੰਦਰ

ਬਾਲਾਘਾਟ- ਅੱਜ ਦੇ ਯੁੱਗ ਵਿਚ ਕਈ ਲੋਕ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮ 'ਚ ਛੱਡ ਦਿੰਦੇ ਹਨ। ਉੱਥੇ ਹੀ ਕੁਝ ਲੋਕ ਜਾਇਦਾਦ ਲਈ ਮਾਪਿਆਂ ਦੀ ਜਾਨ ਤੱਕ ਲੈ ਲੈਂਦੇ ਹਨ। ਕਲਯੁੱਗ ਦੇ ਇਸ ਦੌਰ ਵਿਚ ਕੁਝ ਲੋਕ ਅਜਿਹੇ ਵੀ ਹਨ, ਜੋ ਸ਼ਰਵਣ ਕੁਮਾਰ ਦੀ ਯਾਦ ਦਿਵਾ ਦਿੰਦੇ ਹਨ। ਕੁਝ ਅਜਿਹਾ ਹੀ ਕੀਤਾ ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ਦੇ ਕਿਰਨਾਪੁਰ ਦੇ ਰਹਿਣ ਵਾਲੇ ਮੰਗਲ ਪ੍ਰਸਾਦ ਰੈਕਵਾਰ ਨੇ। ਜਿਸ ਨੇ ਆਪਣੇ ਮਾਤਾ-ਪਿਤਾ ਪ੍ਰਤੀ ਅਜਿਹਾ ਸਨੇਹ ਵਿਖਾਇਆ, ਜੋ ਹਰ ਕਿਸੇ ਦੇ ਦਿਲ ਨੂੰ ਛੂਹ ਰਿਹਾ ਹੈ। 

ਬਣਵਾਇਆ ਮਾਤਾ-ਪਿਤਾ ਦਾ ਮੰਦਰ

ਬਾਲਾਘਾਟ ਜ਼ਿਲ੍ਹੇ ਦੇ ਕਿਰਨਾਪੁਰ ਵਿਚ ਮੰਗਲ ਪ੍ਰਸਾਦ ਨੇ ਆਪਣੇ ਮਾਤਾ-ਪਿਤਾ ਦੀ ਯਾਦ ਵਿਚ ਇਕ ਮੰਦਰ ਦੀ ਉਸਾਰੀ ਕਰਵਾਈ ਹੈ। ਇਹ ਮੰਦਰ ਨਾ ਸਿਰਫ਼ ਪੁੱਤਰ ਦੀ ਸ਼ਰਧਾ ਦਾ ਪ੍ਰਤੀਕ ਹੈ, ਸਗੋਂ ਸਮਾਜ ਨੂੰ ਮਾਤਾ-ਪਿਤਾ ਦੀ ਭਗਤੀ ਦੀ ਨਵੀਂ ਪਰਿਭਾਸ਼ਾ ਘੜ ਰਿਹਾ ਹੈ। ਇਸ ਮੰਦਰ ਵਿਚ ਉਸ ਨੇ ਪਿਤਾ, ਵੱਡੀ ਮਾਤਾ ਅਤੇ ਮਾਤਾ ਦੀਆਂ ਮੂਰਤੀਆਂ ਸਥਾਪਤ ਕੀਤੀਆਂ ਹਨ। 

ਜਾਣੋ ਸੰਘਰਸ਼ ਦੀ ਕਹਾਣੀ

ਮਾਤਾ-ਪਿਤਾ ਦਾ ਮੰਦਰ ਬਣਵਾ ਕੇ ਸ਼ੁਕਰਗੁਜ਼ਾਰ ਦੀ ਅਨੋਖੀ ਮਿਸਾਲ ਪੇਸ਼ ਕਰਨ ਵਾਲੇ ਮੰਗਲ ਪ੍ਰਸਾਦ ਦੀ ਜ਼ਿੰਦਗੀ ਮੁਸ਼ਕਲਾਂ ਨਾਲ ਭਰੀ ਰਹੀ ਹੈ 1993 ਵਿਚ ਜਦੋਂ ਉਹ 9ਵੀਂ ਜਮਾਤ ਵਿਚ ਪੜ੍ਹਦੇ ਸਨ ਤਾਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ। ਇਸ ਤੋਂ ਬਾਅਦ ਉਸ ਦੀਆਂ ਦੋਵੇਂ ਮਾਤਾਵਾਂ ਨੇ ਮੁਰਰਾ, ਸਿੰਘਾੜਾ ਅਤੇ ਕਮਲ ਕਕੜੀ ਵੇਚ ਕੇ ਉਸ ਦੀ ਸਿੱਖਿਆ ਜਾਰੀ ਰੱਖੀ। ਮੰਗਲ ਪ੍ਰਸਾਦ ਨੇ ਆਪਣੀ ਜੱਦੀ ਜ਼ਮੀਨ ਵੇਚ ਕੇ ਰੀਅਲ ਅਸਟੇਟ ਦਾ ਕਾਰੋਬਾਰ ਸ਼ੁਰੂ ਕੀਤਾ। ਬਦਕਿਸਮਤੀ ਨਾਲ ਉਨ੍ਹਾਂ ਦੇ ਨਵੇਂ ਘਰ ਦੇ ਨਿਰਮਾਣ ਦੌਰਾਨ ਉਨ੍ਹਾਂ ਦੀ ਮਾਂ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਮੰਗਲ ਪ੍ਰਸਾਦ ਕਹਿੰਦੇ ਹਨ ਕਿ ਉਨ੍ਹਾਂ ਦੀ ਸਫ਼ਲਤਾ ਉਨ੍ਹਾਂ ਦੇ ਮਾਤਾ-ਪਿਤਾ ਦੇ ਤਿਆਗ, ਸੰਘਰਸ਼ ਅਤੇ ਆਸ਼ੀਰਵਾਦ ਦਾ ਨਤੀਜਾ ਹੈ। ਇਸੇ ਭਾਵਨਾ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਇਹ ਮੰਦਰ ਬਣਵਾਇਆ ਹੈ।


author

Tanu

Content Editor

Related News