ਲਾਲਚ ਅੱਗੇ ਹਾਰੇ ਰਿਸ਼ਤੇ, ਜ਼ਮੀਨ ਮਗਰ ਨੂੰਹ-ਪੁੱਤਰ ਤੇ ਪੋਤਰੇ ਨੇ ਕੁੱਟ-ਕੁੱਟ ਕੇ ਕੀਤਾ ਬਜ਼ੁਰਗ ਦਾ ਕਤਲ
Thursday, Dec 22, 2022 - 05:38 AM (IST)
ਗੋਰਖਪੁਰ (ਭਾਸ਼ਾ): ਗੋਰਖਪੁਰ ਵਿਚ ਜ਼ਮੀਨ ਸਬੰਧੀ ਵਿਵਾਦ ਦੇ ਚਲਦਿਆਂ 80 ਸਾਲਾ ਇਕ ਵਿਅਕਤੀ ਦੀ ਉਸ ਦੇ ਨੂੰਹ-ਪੁੱਤਰ ਤੇ ਪੋਤਰੇ ਨੇ ਕਥਿਤ ਤੌਰ 'ਤੇ ਸੋਟੀ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਛੋਟੀ ਨੂੰਹ ਦੀ ਸ਼ਿਕਾਇਤ 'ਤੇ ਪੁਲਸ ਨੇ ਤਿੰਨਾਂ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਮਣੀਪੁਰ ਬੱਸ ਹਾਦਸਾ : ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦੇਵੇਗੀ ਕੇਂਦਰ ਸਰਕਾਰ
ਗੋਲਾ ਥਾਣੇ ਵਿਚ ਦਰਜ ਸ਼ਿਕਾਇਤ ਮੁਤਾਬਕ, ਗੋਲਾ ਖੇਤਰਦੇ ਧੌਸ਼ਰ ਢੇਹਰੀਬਾਰ ਪਿੰਡ ਦਾ ਵਾਸੀ 80 ਸਾਲਾ ਰਾਜੇਂਦਰ ਯਾਦਵ ਅਕਸਰ ਕਹਿੰਦਾ ਸੀ ਕਿ ਉਹ ਆਪਣੇ ਪੁਰਖਿਆਂ ਦੀ ਜ਼ਮੀਨ ਵੇਚਣੀ ਚਾਹੁੰਦਾ ਹੈ, ਪਰ ਉਸ ਦਾ ਪੁੱਤਰ ਲਾਲਮਨ ਅਤੇ ਪਰਿਵਾਰ ਦੇ ਹੋਰ ਲੋਕ ਜ਼ਮੀਨ ਵੇਚਣ ਦੀ ਗੱਲ ਦਾ ਹਮੇਸ਼ਾ ਵਿਰੋਧ ਕਰਦੇ ਸਨ। ਸ਼ਿਕਾਇਤ ਮੁਤਾਬਕ, ਬੁੱਧਵਾਰ ਨੂੰ ਰਾਜੇਂਦਰ ਨੇ ਫਿਰ ਕਿਹਾ ਕਿ ਉਹ ਜ਼ਮੀਨ ਵੇਚਣੀ ਚਾਹੁੰਦਾ ਹੈ ਅਤੇ ਇਸ ਗੱਲ 'ਤੇ ਲਾਲਮਨ ਦਾ ਆਪਣੇ ਪਿਓ ਨਾਲ ਝਗੜਾ ਹੋ ਗਿਆ ਅਤੇ ਬਾਅਦ ਵਿਚ ਲਾਲਮਨ ਦੀ ਪਤਨੀ ਵਿਮਲਾ ਦੇਵੀ ਅਤੇ ਪੁੱਤਰ ਮੁੰਨਾ ਯਾਦਵ ਵੀ ਇਸ ਝਗੜੇ ਵਿਚ ਸ਼ਾਮਲ ਹੋ ਗਏ। ਰਿਪੋਰਟ ਮੁਤਾਬਕ, ਉਨ੍ਹਾਂ ਨੇ ਝਗੜਾ ਵਧਣ 'ਤੇ ਰਾਜੇਂਦਰ ਯਾਦਵ ਨੂੰ ਸੋਟੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਪੁਲਸ ਦੇ ਆਉਣ ਤੋਂ ਪਹਿਲਾਂ ਉਹ ਭੱਜ ਗਏ।
ਇਹ ਖ਼ਬਰ ਵੀ ਪੜ੍ਹੋ - 3 ਧੀਆਂ ਦੀ ਮਾਂ ਦੀਆਂ ਆਸਾਂ ਨੂੰ ਪਿਆ ਬੂਰ, ਝੋਲੀ ਪਈ 3 ਪੁੱਤਰਾਂ ਦੀ ਦਾਤ
ਪੁਲਸ ਨੇ ਰਜੇਂਦਰ ਯਾਦਵ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਗੋਲਾ ਥਾਣੇ ਦੇ ਮੁਖੀ ਅਸ਼ਵਨੀ ਤ੍ਰਿਪਾਠੀ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਤਿੰਨਾਂ ਮੁਲਾਜ਼ਮਾਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।