ਬੇਟੇ ਤੋਂ ਨਹੀਂ ਹੋਣਾ ਚਾਹੁੰਦਾ ਸੀ ਵੱਖ ਤਾਂ ਲੈ ਲਈ ਪਿਤਾ ਨੇ ਉਸ ਦੀ ਜਾਨ

03/18/2018 1:19:02 PM

ਚੇਨਈ— ਬਿਜ਼ਨਸ 'ਚ ਹੋਏ ਘਾਟੇ ਅਤੇ ਬੀਮਾਰੀ ਤੋਂ ਪਰੇਸ਼ਾਨ ਇਕ ਵਿਅਕਤੀ ਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਉਸ ਦੀ ਗੈਰ-ਮੌਜੂਦਗੀ 'ਚ ਉਸ ਦਾ ਬੇਟਾ ਦੁੱਖੀ ਨਾ ਹੋਵੇ, ਇਸ ਲਈ ਉਸ ਨੇ ਬੇਟੇ ਦੀ ਜ਼ਿੰਦਗੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸਮਤ ਨੂੰ ਕੁਝ ਹੋਰ ਹੀ ਮੌਜੂਦ ਸੀ। ਬੇਟੇ ਦੀ ਜਾਨ ਚਲੀ ਗਈ ਅਤੇ ਪਿਤਾ ਬਚ ਗਿਆ। ਪਿਤਾ ਖਿਲਾਫ ਕੇਸ ਦਰਜ ਕਰਕੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। 
ਵਡਪਲਾਨੀ ਸਥਿਤ ਮੋਬਾਇਲ ਫੋਨ ਦੇ ਸ਼ੋਅਰੂਮ 'ਚ 42 ਸਾਲ ਦੇ ਗੁਜਰਾਤੀ ਵਪਾਰੀ ਉਰਮਿਲ ਡੋਲੀਆ ਨੇ ਸ਼ਨੀਵਾਰ ਨੂੰ ਪਹਿਲੇ ਆਪਣੇ 7 ਸਾਲ ਦੇ ਬੇਟੇ ਦਾ ਕਤਲ ਕੀਤਾ ਅਤੇ ਫਿਰ ਆਪਣੇ ਨੱਸ ਕੱਟ ਲਈ। ਹਸਪਤਾ ਲੈ ਜਾਣ 'ਤੇ ਬੇਟੇ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ ਅਤੇ ਉਰਮਿਲ ਨੂੰ ਆਈ.ਸੀ.ਯੂ 'ਚ ਭਰਤੀ ਕਰਵਾ ਦਿੱਤਾ ਗਿਆ।
ਪੁੱਛਗਿਛ ਦੌਰਾਨ ਉਰਮਿਲ ਨੇ ਦੱਸਿਆ ਕਿ ਉਸਨੇ ਆਪਣੇ ਬੇਟੇ ਮਾਧਵ ਨੂੰ ਇਸ ਲਈ ਮਾਰ ਦਿੱਤਾ ਕਿਉਂਕਿ ਉਹ ਉਸਦੇ ਬਹੁਤ ਕਰੀਬ ਅਤੇ ਉਹ ਨਹੀਂ ਚਾਹੁੰਦਾ ਸੀ ਕਿ ਮਾਧਵ ਉਸ ਦੇ ਮਰਨ ਦੇ ਬਾਅਦ ਇੱਕਲਾ ਮਹਿਸੂਸ ਕਰੇ। ਉਰਮਿਲ ਨੇ ਸ਼ੁੱਕਰਵਾਰ ਰਾਤੀ ਆਪਣੇ ਸ਼ੋਅਰੂਮ 'ਚ ਕੰਮ ਕਰਨ ਵਾਲੇ ਕਰਮਚਾਰੀ ਵਸੰਤ ਨੂੰ ਜਲਦੀ ਘਰ ਜਾਣ ਲਈ ਕਹਿ ਦਿੱਤਾ। ਉਸ ਦੇ ਬਾਅਦ ਉਹ ਘਰ ਗਿਆ ਅਤੇ ਮਾਧਵ ਨੂੰ ਸ਼ੌਪਿੰਗ ਦੇ ਬਹਾਨੇ ਘਰ ਤੋਂ ਲੈ ਗਿਆ। ਜਦੋਂ ਦੇਰ ਰਾਤੀ ਦੋਹੇਂ ਘਰ ਨਹੀਂ ਪੁੱਜੇ ਤਾਂ ਉਰਮਿਲ ਦੀ ਪਤਨੀ ਕਲਇਸਲਵੀ ਨੇ ਵਸੰਤ ਨੂੰ ਫੋਨ ਕਰਕੇ ਸ਼ੋਅਰੂਮ 'ਚ ਦੇਖਣ ਲਈ ਕਿਹਾ। ਜਦੋਂ ਰਾਤੀ ਕਰੀਬ 1.10 ਵਜੇ ਵਸੰਤ ਉਥੇ ਪੁੱਜਾ ਤਾਂ ਉਸ ਨੇ ਪਿਤਾ ਅਤੇ ਬੇਟੇ ਨੂੰ ਖੂਨ ਨਾਲ ਲੱਥਪੱਥ ਦੇਖਿਆ। ਉਸ ਨੇ ਤੁਰੰਤ ਪੁਲਸ ਨੂੰ ਫੋਨ ਕੀਤਾ ਅਤੇ ਦੋਹਾਂ ਨੂੰ ਐਸ.ਆਈ.ਐਮ.ਐਸ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮਾਧਵ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਪੁੱਛਗਿਛ 'ਚ ਕਲਇਸਲਵੀ ਨੇ ਦੱਸਿਆ ਕਿ ਉਰਮਿਲ ਚਿਕਨ ਪਾਕਸ ਤੋਂ ਪੀੜਤ ਸੀ ਅਤੇ 15 ਦਿਨ ਤੋਂ ਘਰ ਦੇ ਅੰਦਰ ਹੀ ਰਹਿ ਰਿਹਾ ਸੀ। ਪੁਲਸ ਨੇ ਦੱਸਿਆ ਕਿ ਉਰਮਿਲ ਦੀ ਤਬੀਅਤ ਕਾਰਨ ਉਸ ਨੂੰ ਵਪਾਰ 'ਚ ਘਾਟਾ ਹੋ ਰਿਹਾ ਸੀ। ਕਰਜ਼ ਵਧਣ 'ਤੇ ਉਸ ਨੇ ਆਪਣੀ ਜਾਨ ਦੇਣ ਦਾ ਮਨ ਬਣਾ ਲਿਆ। ਉਹ ਮਾਧਵ ਨਾਲ ਬਹੁਤ ਪਿਆਰ ਕਰਦਾ ਸੀ, ਇਸ ਲਈ ਉਸ ਨੇ ਮਾਧਵ ਨੂੰ ਵੀ ਆਪਣੇ ਨਾਲ ਲੈ ਜਾਣ ਦਾ ਫੈਸਲਾ ਕੀਤਾ। ਪੁਲਸ ਨੂੰ ਸ਼ੱਕ ਹੈ ਕਿ ਪਰਿਵਾਰਕ ਝਗੜੇ ਕਾਰਨ ਉਰਮਿਲ ਨੇ ਅਜਿਹਾ ਫੈਸਲਾ ਲਿਆ। ਪੁਲਸ ਨੇ ਮਾਮਲਾ ਦਰਜ ਕਰਕੇ ਉਰਮਿਲ ਨੂੰ ਗ੍ਰਿਫਤਾਰ ਕਰ ਲਿਆ ਹੈ।


Related News