ਪਿਤਾ ਦੀ ਮੌਤ ਦੇ ਸਦਮੇ ''ਚ ਪੁੱਤ ਨੇ ਵੀ ਤੋੜਿਆ ਦਮ, ਇਕੱਠੇ ਉੱਠੇ ਦੋ ਜਨਾਜ਼ੇ

Monday, Mar 24, 2025 - 12:47 PM (IST)

ਪਿਤਾ ਦੀ ਮੌਤ ਦੇ ਸਦਮੇ ''ਚ ਪੁੱਤ ਨੇ ਵੀ ਤੋੜਿਆ ਦਮ, ਇਕੱਠੇ ਉੱਠੇ ਦੋ ਜਨਾਜ਼ੇ

ਕਾਨਪੁਰ- ਮਾਪਿਆਂ ਦਾ ਆਪਣੇ ਬੱਚਿਆਂ ਨਾਲ ਇਕ ਵੱਖਰਾ ਹੀ ਲਗਾਵ ਹੁੰਦਾ ਹੈ। ਹਰ ਮਾਪ-ਪਿਓ ਨੂੰ ਆਪਣੇ ਬੱਚੇ ਜਾਨ ਤੋਂ ਵੀ ਵੱਧ ਪਿਆਰੇ ਹੁੰਦੇ ਹਨ। ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਇੱਥੇ ਇਕ ਪੁੱਤਰ ਆਪਣੇ ਪਿਤਾ ਦੀ ਮੌਤ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਉਸ ਨੇ ਵੀ ਦਮ ਤੋੜ ਦਿੱਤਾ। ਦਰਅਸਲ ਇਕ ਸ਼ਖ਼ਸ ਆਪਣੇ ਪਿਤਾ ਦੀ ਮੌਤ ਮਗਰੋਂ ਉਨ੍ਹਾਂ ਦੀ ਲਾਸ਼ ਐਂਬੂਲੈਂਸ ਤੋਂ ਘਰ ਲੈ ਕੇ ਜਾ ਰਿਹਾ ਸੀ। ਪੁੱਤਰ ਪਿੱਛੇ-ਪਿੱਛੇ ਬਾਈਕ 'ਤੇ ਆ ਰਿਹਾ ਸੀ। ਇਸ ਦੌਰਾਨ ਪੁੱਤਰ ਅਚਾਨਕ ਡਿੱਗ ਗਿਆ ਅਤੇ ਫਿਰ ਉੱਠਿਆ ਹੀ ਨਹੀਂ। 

ਕੀ ਹੈ ਪੂਰਾ ਮਾਮਲਾ?

ਦਰਅਸਲ ਕਾਨਪੁਰ ਦੇ ਚਮਨਗੰਜ ਵਾਸੀ ਲਈਕ ਅਹਿਮਦ ਦੀ ਵੀਰਵਾਰ ਰਾਤ ਸਿਹਤ ਵਿਗੜ ਗਈ। ਪਰਿਵਾਰ ਵਾਲੇ ਉਨ੍ਹਾਂ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਚੈੱਕਅਪ ਕੀਤਾ ਅਤੇ ਲਈਕ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਪਰ ਪੁੱਤਰ ਨੂੰ ਡਾਕਟਰਾਂ 'ਤੇ ਭਰੋਸਾ ਨਹੀਂ ਹੋਇਆ। ਇਸ ਤੋਂ ਬਾਅਦ ਉਹ ਪਿਤਾ ਨੂੰ ਲੈ ਕੇ ਕਾਰਡੀਓਲੋਜੀ ਹਸਪਤਾਲ ਪਹੁੰਚ ਗਿਆ। ਡਾਕਟਰਾਂ ਨੇ ਜਾਂਚ ਮਗਰੋਂ ਲਈਕ ਨੂੰ ਮ੍ਰਿਤਕ ਐਲਾਨ ਕਰ ਦਿੱਤਾ, ਜਿਸ ਤੋਂ ਬਾਅਦ ਪਰਿਵਾਰ ਵਾਲੇ ਉਨ੍ਹਾਂ ਨੂੰ ਲੈ ਕੇ ਚਮਨਗੰਜ ਲਈ ਰਵਾਨਾ ਹੋ ਗਏ। ਉਨ੍ਹਾਂ ਦੇ ਪਿੱਛੇ-ਪਿੱਛੇ ਪੁੱਤਰ ਅਤੀਕ ਵੀ ਆਪਣੇ ਬਾਈਕ ਤੋਂ ਘਰ ਲਈ ਜਾ ਰਿਹਾ ਸੀ ਪਰ ਰਾਹ ਵਿਚ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਬਾਈਕ ਸਮੇਤ ਸੜਕ 'ਤੇ ਡਿੱਗ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ।

ਪਿਤਾ ਨਾਲ ਪੁੱਤਰ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰ ਵਿਚ ਕੋਹਰਾਮ ਮਚ ਗਿਆ। ਪਿਤਾ ਅਤੇ ਪੁੱਤਰ ਦੋਵਾਂ ਦੇ ਇਕੱਠੇ ਜਨਾਜ਼ੇ ਉੱਠੇ। ਇਕ ਪਰਿਵਾਰ ਲਈ ਇਸ ਤੋਂ ਜ਼ਿਆਦਾ ਦੁਖ਼ਦ ਹੋਰ ਕੀ ਹੋ ਸਕਦਾ ਹੈ। ਇਕ ਰਿਸ਼ਤੇਦਾਰ ਸਲੀਮ ਨੇ ਦੱਸਿਆ ਕਿ ਮੁਹੰਮਦ ਲਈਕ ਦੇ ਦੋ ਪੁੱਤਰ ਹਨ ਅਤੇ ਅਤੀਕ ਛੋਟਾ ਸੀ। ਉਸ ਦਾ ਵੀ ਵਿਆਹ ਹੋ ਚੁੱਕਾ ਸੀ, ਜਿਸ ਦੀ ਇਕ ਧੀ ਹੈ। ਆਪਣੇ ਪਿਤਾ ਪ੍ਰਤੀ ਉਸ ਦਾ ਲਗਾਅ ਬਚਪਨ ਤੋਂ ਹੀ  ਸੀ। ਇਸ ਵਜ੍ਹਾ ਤੋਂ ਉਹ ਆਪਣੇ ਪਿਤਾ ਦੀ ਮੌਤ ਦਾ ਗਮ ਨਹੀਂ ਸਹਾਰ ਸਕਿਆ ਅਤੇ ਉਸ ਦੀ ਵੀ ਮੌਤ ਹੋ ਗਈ।


author

Tanu

Content Editor

Related News