ਕੁਝ ਮੌਜੂਦਾ ਭਾਜਪਾ ਵਿਧਾਇਕਾਂ ਦਾ ਕਟੇਗਾ ਟਿਕਟ: ਜੈਰਾਮ ਠਾਕੁਰ

06/06/2022 3:05:03 PM

ਹਿਮਾਚਲ ਪ੍ਰਦੇਸ਼/ਨਵੀਂ ਦਿੱਲੀ- ਹਿਮਾਚਲ ਪ੍ਰਦੇਸ਼ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਭਾਜਪਾ ਇਕ ਵਾਰ ਮੁੜ ਸੱਤਾ 'ਚ ਵਾਪਸੀ ਕਰਨਾ ਚਾਹੁੰਦੀ ਹੈ। ਸੱਤਾ ਵਿਰੋਧੀ ਰੁਝਾਨ ਘੱਟ ਕਰਨ ਦੀ ਮੁਸ਼ਕਿਲ ਚੁਣੌਤੀ ਦਾ ਸਾਹਮਣਾ ਕਰਨ ਲਈ ਭਾਜਪਾ ਆਪਣੀ ਹੀ ਪਾਰਟੀ ਦੇ ਮੌਜੂਦਾ ਵਿਧਾਇਕਾਂ ਦਾ ਪਤਾ ਕੱਟਣ ਦੀ ਤਿਆਰੀ ਕਰ ਰਹੀ ਹੈ। ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਇਸ ਗੱਲ ਵੱਲ ਇਸ਼ਾਰਾ ਵੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਯਕੀਨੀ ਤੌਰ 'ਤੇ ਕਈ ਵਿਧਾਇਕਾਂ ਨੂੰ ਟਿਕਟ ਨਹੀਂ ਦਿੱਤਾ ਜਾਵੇਗਾ। ਜੈਰਾਮ ਠਾਕੁਰ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੀ ਤਰ੍ਹਾਂ ਮੌਜੂਦਾ ਵਿਧਾਇਕਾਂ ਦਾ ਟਿਕਟ ਇਨ੍ਹਾਂ ਚੋਣਾਂ 'ਚ ਕਟੇਗਾ, ਮੁੱਖ ਮੰਤਰੀ ਨੇ ਕਿਹਾ ਕਿ ਯਕੀਨੀ ਤੌਰ 'ਤੇ ਕੁਝ ਵਿਧਾਇਕਾਂ ਦਾ ਟਿਕਟ ਕਟੇਗਾ। ਹਾਲਾਂਕਿ ਇਹ ਕੁਝ ਸੀਮਿਤ ਗਿਣਤੀ 'ਚ ਹੋਵੇਗਾ। ਜੈਰਾਮ ਠਾਕੁਰ ਨੇ ਸੱਪਸ਼ਟ ਨਹੀਂ ਦੱਸਿਆ ਕਿ ਇਸ ਵਾਰ ਪਾਰਟੀ ਕਿੰਨੇ ਮੌਜੂਦਾ ਵਿਧਾਇਕਾਂ ਦਾ ਟਿਕਟ ਕੱਟ ਸਕਦੀ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਸਰਕਾਰ ਇਕ ਵਾਰ ਮੁੜ ਵਾਪਸੀ ਕਰਨ ਲਈ ਤਿਆਰ ਹੈ। ਅਸੀਂ ਮੁੱਖ ਪ੍ਰਾਜੈਕਟ ਦੀ ਪਛਾਣ ਕਰ ਲਈ ਹੈ, ਜੋ ਕਿ ਲੋਕਾਂ ਨੂੰ ਫ਼ਾਇਦਾ ਦੇਵੇਗੀ। ਫੰਡ ਵੀ ਜਾਰੀ ਕਰ ਦਿੱਤੇ ਗਏ ਹਨ। ਸਾਡਾ ਮੁਲਾਂਕਣ ਹੈ ਕਿ ਕਰੀਬ 5000 ਕਰੋੜ ਰੁਪਏ ਦੇ ਕੰਮ ਅਗਸਤ ਮਹੀਨੇ ਤੱਕ ਪੂਰੇ ਹੋ ਜਾਣਗੇ। ਕਾਂਗਰਸ ਦੇ ਅੰਦਰ ਮਤਭੇਦ ਚੱਲ ਰਿਹਾ ਹੈ, ਜੋ ਕਿ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਹੈ। ਸਾਨੂੰ ਉਨ੍ਹਾਂ ਤੋਂ ਚੁਣੌਤੀ ਮਿਲ ਰਹੀ ਹੈ, ਆਮ ਆਦਮੀ ਪਾਰਟੀ ਦਾ ਇੱਥੇ ਕਿਤੇ ਵੀ ਮੌਜੂਦ ਨਹੀਂ ਹੈ। ਮੁੱਖ ਮੰਤਰੀ ਨੇ ਇਸ ਗੱਲ ਨੂੰ ਵੀ ਖਾਰਜ ਕਰ ਦਿੱਤਾ ਹੈ ਕਿ ਦਿੱਲੀ ਦੀ ਸਿਹਤ ਮੰਤਰੀ ਨੂੰ ਹਿਮਾਚਲ 'ਚ 'ਆਪ' ਦੇ ਉਦੇ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ। ਸਤੇਂਦਰ ਜੈਨ ਹਿਮਾਚਲ 'ਚ 'ਆਪ' ਪਾਰਟੀ ਦੇ ਇੰਚਾਰਜ ਹਨ।


DIsha

Content Editor

Related News