ਸੱਤਾ ਗਵਾਉਣ ਤੋਂ ਬਾਅਦ ਕੁਝ ਲੋਕ ਚਿੰਤਤ ਹੋ ਰਹੇ : ਪਵਾਰ

Wednesday, Apr 27, 2022 - 12:04 PM (IST)

ਸੱਤਾ ਗਵਾਉਣ ਤੋਂ ਬਾਅਦ ਕੁਝ ਲੋਕ ਚਿੰਤਤ ਹੋ ਰਹੇ : ਪਵਾਰ

ਪੁਣੇ– ਮਹਾਰਾਸ਼ਟਰ ’ਚ ਵਿਰੋਧੀ ਧਿਰ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਸੱਤਾ ਗਵਾਉਣ ਤੋਂ ਬਾਅਦ ਕੁਝ ਲੋਕ ਚਿੰਤਤ ਹੋ ਰਹੇ ਹਨ। ਪਵਾਰ ਨੇ ਇਕ ਪ੍ਰੋਗਰਾਮ ਤੋਂ ਵੱਖ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸੂਬਾ ਸਰਕਾਰ ਨੇ ਧਾਰਮਿਕ ਸਥਾਨਾਂ ’ਤੇ ਲਾਊਡ ਸਪੀਕਰ ਦੇ ਮੁੱਦੇ ’ਤੇ ਸਰਬ ਪਾਰਟੀ ਬੈਠਕ ਬੁਲਾਉਣ ਦਾ ਫੈਸਲਾ ਕੀਤਾ ਹੈ ਅਤੇ ਜੇਕਰ ਬੈਠਕ ਤੋਂ ਕੁਝ ਚੰਗਾ ਨਿਕਲਦਾ ਹੈ ਤਾਂ ਉਹ ਬਹੁਤ ਖੁਸ਼ ਹੋਣਗੇ।

ਵਿਰੋਧੀ ਨੇਤਾਵਾਂ ਦੇ ਇਸ ਬਿਆਨ ਬਾਰੇ ’ਚ ਪੁੱਛੇ ਜਾਣ ’ਤੇ ਕਿ ਮਹਾਰਾਸ਼ਟਰ ’ਚ ਮੌਜੂਦਾ ਸਥਿਤੀ ’ਚ ਰਾਸ਼ਟਰਪਤੀ ਰਾਜ ਦੀ ਲੋੜ ਹੈ, ਪਵਾਰ ਨੇ ਕਿਹਾ ਕਿ ਇਹ ਸੱਚ ਹੈ ਕਿ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਕੁਝ ਲੋਕ ਚਿੰਤਤ ਹੋ ਰਹੇ ਹਨ। ਸੂਬੇ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ, ਇਹ ਕੋਈ ਨਵੀਂ ਗੱਲ ਨਹੀਂ ਹੈ। ਹਰ ਕੋਈ ਮੇਰੇ ਵਰਗਾ ਨਹੀਂ ਹੈ। ਸਾਲ 1980 ’ਚ ਸਾਡੀ (ਸੂਬਾ) ਸਰਕਾਰ ਬਰਖਾਸਤ ਹੋਣ ਤੋਂ ਬਾਅਦ, ਮੈਨੂੰ ਦੇਰ ਰਾਤ ਸਾਢੇ 12 ਵਜੇ ਇਸ ਦੇ ਬਾਰੇ ਦੱਸਿਆ ਗਿਆ ਸੀ। ਮੈਂ ਤੁਰੰਤ ਆਪਣੇ ਦੋਸਤਾਂ ਨਾਲ (ਮੁੱਖ ਮੰਤਰੀ) ਨਿਵਾਸ ਖਾਲੀ ਕਰ ਦਿੱਤਾ ਅਤੇ ਅਗਲੇ ਦਿਨ ਕਿਸੇ ਹੋਰ ਥਾਂ ’ਤੇ ਚਲੇ ਗਏ। ਅਸੀਂ ਸਾਰੇ ਵਾਨਖੇੜੇ ਸਟੇਡੀਅਮ ’ਚ ਇਕ ਕ੍ਰਿਕੇਟ ਮੈਚ ਦੇਖਣ ਗਏ ਅਤੇ ਪੂਰਾ ਦਿਨ ਦਾ ਆਨੰਦ ਲਿਆ ਸੀ।’’ ਰਾਕਾਂਪਾ ਮੁਖੀ ਨੇ ਕਿਹਾ ਕਿ ਸੱਤਾ ਆਉਂਦੀ ਹੈ ਅਤੇ ਜਾਂਦੀ ਹੈ, ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।


author

Rakesh

Content Editor

Related News