ਮਾਸ ਦੇ ਟੁੱਕੜੇ ਸੁੱਟ ਕੇ ਕੁਝ ਲੋਕ ਭੜਕਾ ਰਹੇ ਹਨ ਹਿੰਸਾ- ਕੇਜਰੀਵਾਲ

10/07/2015 1:15:54 PM

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਦਰੀ ''ਚ ਭੜਕੀ ਫਿਰਕੂ ਹਿੰਸਾ ਨੂੰ ਲੈ ਕੇ ਰੇਡੀਓ ''ਤੇ ਇਸ਼ਤਿਹਾਰ ਜਾਰੀ ਕੀਤਾ ਹੈ। ਇਸ਼ਤਿਹਾਰ ''ਚ ਕੇਜਰੀਵਾਲ ਨੇ ਬਿਨਾਂ ਕਿਸੇ ਦਾ ਨਾਂ ਲਏ ਸਿਆਸੀ ਦਲਾਂ ''ਤੇ ਨਿਸ਼ਾਨਾ ਸਾਧਿਆ ਹੈ। ਇਸ ਇਸ਼ਤਿਹਾਰ ''ਚ ਕੇਜਰੀਵਾਲ ਨੇ ਹਿੰਸਾ ਲਈ ਨੇਤਾਵਾਂ ਅਤੇ ਕੁਝ ਸੰਗਠਨਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਇਹ ਨੇਤਾ ਅਤੇ ਸੰਗਠਨ ਧਾਰਮਿਕ ਸਥਾਨਾਂ ''ਤੇ ਮਾਸ ਦੇ ਟੁੱਕੜੇ ਸੁੱਟ ਕੇ ਹਿੰਸਾ ਭੜਕਾਉਂਦੇ ਹਨ। ਹਾਲਾਂਕਿ ਕੇਜਰੀਵਾਲ ਨੇ ਆਪਣੇ ਇਸ ਇਸ਼ਤਿਹਾਰ ''ਚ ਕਿਸੇ ਵੀ ਸਿਆਸੀ ਦਲ ਜਾਂ ਨੇਤਾ ਦਾ ਨਾਂ ਨਹੀਂ ਲਿਆ ਹੈ। 
ਕੇਜਰੀਵਾਲ ਨੇ ਕਿਹਾ ਹੈ, ਨੇਤਾਵਾਂ ਲਈ ਹਿੰਦੂ-ਮੁਸਲਿਮ ਦੰਗੇ ਕਰਵਾਉਣਾ ਬਹੁਤ ਸੌਖਾ ਹੈ, ਇਸ ਲਈ ਅਜਿਹੇ ''ਚ ਕਿਵੇਂ ਰੁਕੇਗਾ ਇਹ ਸਭ? ਇਕ ਹੀ ਤਰੀਕਾ ਹੈ, ਜੇਕਰ ਅਸੀਂ ਸਾਰੇ ਹਿੰਦੂ ਅਤੇ ਮੁਸਲਮਾਨ ਇਨ੍ਹਾਂ ਜ਼ਹਿਰੀਲੇ ਨੇਤਾਵਾਂ ਦੀਆਂ ਗੱਲਾਂ ਮੰਨਣੀਆਂ ਬੰਦ ਕਰ ਦੇਈਏ ਤਾਂ ਇਨ੍ਹਾਂ ਦੀ ਗੰਦੀ ਰਾਜਨੀਤੀ ਖਤਮ ਹੋ ਸਕਦੀ ਹੈ ਅਤੇ ਜੇਕਰ ਇਨ੍ਹਾਂ ਦੀਆਂ ਗੱਲ ਮੰਨਦੇ ਰਹਾਂਗੇ ਤਾਂ ਨਾ ਹਿੰਦੂ ਬਚਣਗੇ, ਨਾ ਮੁਸਲਮਾਨ ਅਤੇ ਨਾ ਦੇਸ਼। ਜ਼ਿਕਰਯੋਗ ਹੈ ਕਿ ਦਾਦਰੀ ''ਚ ਬੀਫ ਰੱਖਣ ਦੇ ਸ਼ੱਕ ''ਤੇ ਇਕਲਾਖ ਨਾਂ ਦੇ ਇਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਸ ਦੇ ਬੇਟੇ ਨਾਲ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Disha

News Editor

Related News