10ਵੀਂ ਦੀਆਂ ਕਿਤਾਬਾਂ ’ਚੋਂ ਲੋਕਤੰਤਰ ਸਾਹਮਣੇ ਚੁਣੌਤੀਆਂ ਸਮੇਤ ਕੁਝ ਅਧਿਆਏ ਹਟਾਏ
Friday, Jun 02, 2023 - 01:30 PM (IST)
ਨਵੀਂ ਦਿੱਲੀ (ਏਜੰਸੀ)- ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਨ.ਸੀ.ਈ.ਆਰ.ਟੀ.) ਨੇ 10ਵੀਂ ਜਮਾਤ ਦੀਆਂ ਪਾਠ ਪੁਸਤਕਾਂ ’ਚੋਂ ਪੀਰੀਅਡਿਕ ਟੇਬਲ, ਰਾਸ਼ਟਰੀ ਅਰਥਚਾਰੇ ’ਚ ਖੇਤੀਬਾੜੀ ਦਾ ਯੋਗਦਾਨ, ਲੋਕਤੰਤਰ ਦੇ ਸਾਹਮਣੇ ਚੁਣੌਤੀਆਂ ਅਤੇ ਕੁਦਰਤੀ ਸਰੋਤਾਂ ਦੇ ਟਿਕਾਊ ਪ੍ਰਬੰਧਨ ਦੇ ਅਧਿਆਏ ਹਟਾ ਦਿੱਤੇ ਹਨ।
ਐੱਨ.ਸੀ.ਈ.ਆਰ.ਟੀ. ਨੇ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਸਿਲੇਬਸ ਨੂੰ ਤਰਕਸੰਗਤ ਬਣਾਉਣ ਲਈ ਆਪਣੀ ਕਵਾਇਦ ਦੇ ਹਿੱਸੇ ਵਜੋਂ ਪਿਛਲੇ ਸਾਲ ਇਨ੍ਹਾਂ ਤਬਦੀਲੀਆਂ ਦਾ ਐਲਾਨ ਕੀਤਾ ਸੀ। ਹੁਣ ਨਵੇਂ ਵਿੱਦਿਅਕ ਸੈਸ਼ਨ ਦੀਆਂ ਪਾਠ ਪੁਸਤਕਾਂ ’ਚ ਬਦਲਾਅ ਲਾਗੂ ਕਰ ਦਿੱਤਾ ਗਿਆ ਹੈ। 10ਵੀਂ ਜਮਾਤ ਦੀ ਕੈਮਿਸਟਰੀ ਦੀ ਪਾਠ-ਪੁਸਤਕ ਦਾ ਪੂਰਾ ਚੈਪਟਰ ਮਿਟਾ ਦਿੱਤਾ ਗਿਆ ਹੈ।