ਸਮੇਂ ਸਿਰ ਨਿਪਟਾਓ ਜ਼ਰੂਰੀ ਕੰਮ, ਦਸੰਬਰ ਮਹੀਨੇ 18 ਦਿਨ ਬੰਦ ਰਹਿਣਗੇ ਬੈਂਕ, ਜਾਣੋ ਪੂਰੀ ਸੂਚੀ

Friday, Dec 01, 2023 - 12:06 PM (IST)

ਸਮੇਂ ਸਿਰ ਨਿਪਟਾਓ ਜ਼ਰੂਰੀ ਕੰਮ, ਦਸੰਬਰ ਮਹੀਨੇ 18 ਦਿਨ ਬੰਦ ਰਹਿਣਗੇ ਬੈਂਕ, ਜਾਣੋ ਪੂਰੀ ਸੂਚੀ

ਬਿਜ਼ਨੈੱਸ ਡੈਸਕ - ਇਸ ਸਾਲ ਦਾ ਆਖਰੀ ਮਹੀਨਾ ਦਸੰਬਰ ਅੱਜ ਤੋਂ ਸ਼ੁਰੂ ਹੋ ਗਿਆ ਹੈ। ਬਾਕੀ ਮਹੀਨਿਆਂ ਦੇ ਵਾਂਗ ਇਸ ਮਹੀਨੇ ਵੀ ਬੈਂਕਾਂ 'ਚ ਕਾਫ਼ੀ ਛੁੱਟੀਆਂ ਹੋਣ ਵਾਲੀਆਂ ਹਨ। ਅਜਿਹੇ 'ਚ ਜੇਕਰ ਤੁਸੀਂ ਬੈਂਕ ਨਾਲ ਜੁੜਿਆ ਆਪਣਾ ਕੋਈ ਜ਼ਰੂਰੀ ਕੰਮ ਪੂਰਾ ਕਰਨਾ ਹੈ ਤਾਂ ਅੱਜ ਤੋਂ ਹੀ ਪੂਰਾ ਕਰ ਲਓ। ਇਸ ਲਈ ਤੁਸੀਂ ਬੈਂਕ ਜਾਣ ਤੋਂ ਪਹਿਲਾਂ ਦਸੰਬਰ ਦੇ ਮਹੀਨੇ ਹੋਣ ਵਾਲੀਆਂ ਛੁੱਟੀਆਂ ਦੀ ਲਿਸਟ ਚੈੱਕ ਕਰੋ। ਇਸ ਨਾਲ ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਬੈਂਕ ਇੱਕ ਜ਼ਰੂਰੀ ਵਿੱਤੀ ਸੰਸਥਾ ਹੈ। ਅਜਿਹੇ 'ਚ ਬੈਂਕਾਂ 'ਚ ਲੰਬੀ ਛੁੱਟੀ ਹੋਣ ਕਾਰਨ ਲੋਕਾਂ ਦੇ ਕਈ ਜ਼ਰੂਰੀ ਕੰਮ ਠੱਪ ਹੋ ਜਾਂਦੇ ਹਨ। ਅਜਿਹੇ 'ਚ ਛੁੱਟੀਆਂ ਦੀ ਸੂਚੀ ਦੇਖ ਕੇ ਯੋਜਨਾ ਬਣਾਉਣੀ ਜ਼ਰੂਰੀ ਹੈ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

1 ਦਸੰਬਰ 2023- ਰਾਜ ਸਥਾਪਨਾ ਦਿਵਸ ਦੇ ਕਾਰਨ ਈਟਾਨਗਰ ਅਤੇ ਕੋਹਿਮਾ ਬੈਂਕਾਂ ਵਿੱਚ ਛੁੱਟੀ।
3 ਦਸੰਬਰ 2023- ਐਤਵਾਰ ਕਾਰਨ ਦੇਸ਼ ਭਰ ਦੇ ਬੈਂਕਾਂ ਵਿੱਚ ਛੁੱਟੀ।
4 ਦਸੰਬਰ 2023- ਸੇਂਟ ਫਰਾਂਸਿਸ ਜ਼ੇਵੀਅਰ ਦੇ ਤਿਉਹਾਰ 'ਤੇ ਗੋਆ 'ਚ ਬੰਦ ਰਹਿਣਗੇ ਬੈਂਕ
9 ਦਸੰਬਰ 2023- ਦੂਜੇ ਸ਼ਨੀਵਾਰ ਕਾਰਨ ਪੂਰੇ ਦੇਸ਼ ਦੇ ਬੈਂਕ ਰਹਿਣਗੇ ਬੰਦ। 
10 ਦਸੰਬਰ 2023- ਐਤਵਾਰ ਕਾਰਨ ਦੇਸ਼ ਭਰ ਦੇ ਬੈਂਕਾਂ ਵਿੱਚ ਛੁੱਟੀ। 
12 ਦਸੰਬਰ 2023- ਪੋ-ਟੋਗਨ ਨੇਂਗਮਿੰਜਾ ਸੰਗਮਾ ਦੇ ਮੇਘਾਲਿਆਂ ਦੇ ਬੈਂਕ ਰਹਿਣਗੇ ਬੰਦ।
13 ਦਸੰਬਰ, 2023- ਲੁਸੁੰਗ/ਨਾਮਸੂਂਗ- ਸਿੱਕਮ ਵਿੱਚ ਬੈਂਕ ਬੰਦ
14 ਦਸੰਬਰ, 2023- ਲੁਸੁੰਗ/ਨਾਮਸੂਂਗ- ਸਿੱਕਮ ਵਿੱਚ ਬੈਂਕ ਬੰਦ
17 ਦਸੰਬਰ, 2023- ਐਤਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
18 ਦਸੰਬਰ, 2023- ਯੂ ਸੋਸੋ ਥਾਮ ਦੀ ਬਰਸੀ, ਮੇਘਾਲਿਆ 'ਚ ਬੈਂਕ ਬੰਦ
19 ਦਸੰਬਰ, 2023- ਗੋਆ ਮੁਕਤੀ ਦਿਵਸ ਕਾਰਨ ਗੋਆ ਵਿੱਚ ਬੈਂਕ ਬੰਦ।
23 ਦਸੰਬਰ, 2023- ਚੌਥੇ ਸ਼ਨੀਵਾਰ ਨੂੰ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
24 ਦਸੰਬਰ, 2023- ਐਤਵਾਰ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ।
25 ਦਸੰਬਰ, 2023- ਕ੍ਰਿਸਮਿਸ ਕਾਰਨ ਦੇਸ਼ ਭਰ ਦੇ ਬੈਂਕ ਬੰਦ।
26 ਦਸੰਬਰ, 2023- ਕ੍ਰਿਸਮਸ ਦਾ ਜਸ਼ਨ- ਮਿਜ਼ੋਰਮ, ਅਰੁਣਾਚਲ ਪ੍ਰਦੇਸ਼, ਮੇਘਾਲਿਆ ਵਿੱਚ ਬੈਂਕ ਬੰਦ ਹਨ।
27 ਦਸੰਬਰ, 2023- ਕ੍ਰਿਸਮਸ- ਅਰੁਣਾਚਲ ਪ੍ਰਦੇਸ਼ 'ਚ ਬੈਂਕ ਬੰਦ ਹਨ।
30 ਦਸੰਬਰ, 2023- ਯੂ ਕੀਆਂਗ ਨੰਗਬਾਹ- ਮੇਘਾਲਿਆ ਵਿੱਚ ਬੈਂਕ ਬੰਦ ਹਨ।
31 ਦਸੰਬਰ, 2023- ਐਤਵਾਰ ਕਾਰਨ ਪੂਰੇ ਦੇਸ਼ ਵਿੱਚ ਛੁੱਟੀ ਹੋਵੇਗੀ।

ਇਹ ਵੀ ਪੜ੍ਹੋ - ਦੁਨੀਆ ਦੇ ਟਾਪ 20 ਅਮੀਰ ਲੋਕਾਂ ਦੀ ਸੂਚੀ 'ਚ ਮੁੜ ਸ਼ਾਮਲ ਗੌਤਮ ਅਡਾਨੀ, ਜਾਣੋ ਕੁਲ ਜਾਇਦਾਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News