ਭਾਰਤ ਦੇ ਇਸ ਸ਼ਹਿਰ 'ਚ 'ਪਲਾਸਟਿਕ ਕੂੜੇ' ਦਾ ਬੀਬੀਆਂ ਨੇ ਲੱਭਿਆ ਹੱਲ, ਬੇਹੱਦ ਖ਼ਾਸ ਹੈ ਤਰੀਕਾ

Monday, Oct 26, 2020 - 01:08 PM (IST)

ਭਾਰਤ ਦੇ ਇਸ ਸ਼ਹਿਰ 'ਚ 'ਪਲਾਸਟਿਕ ਕੂੜੇ' ਦਾ ਬੀਬੀਆਂ ਨੇ ਲੱਭਿਆ ਹੱਲ, ਬੇਹੱਦ ਖ਼ਾਸ ਹੈ ਤਰੀਕਾ

ਅੰਬਿਕਾਪੁਰ— ਦੇਸ਼ ਦੇ ਸਾਫ਼-ਸੁਥਰੀ ਸ਼ਹਿਰਾਂ 'ਚ ਸ਼ਾਮਲ ਛੱਤੀਸਗੜ੍ਹ ਦੇ ਅੰਬਿਕਾਪੁਰ ਸ਼ਹਿਰ ਪਲਾਸਟਿਕ ਦੇ ਲਿਫ਼ਾਫਿਆਂ ਦੇ ਕੂੜੇ ਤੋਂ ਮੁਕਤ ਹੈ। ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਇੱਥੋਂ ਦੀਆਂ ਬੀਬੀਆਂ ਨੇ ਇਸ ਨੂੰ ਆਮਦਨ ਦਾ ਵੱਡਾ ਜ਼ਰੀਆ ਬਣਾ ਲਿਆ ਹੈ। ਸ਼ਹਿਰ ਦੇ ਠੋਸ ਅਤੇ ਤਰਲ ਸਰੋਤ ਪ੍ਰਬੰਧਨ (ਐੱਸ. ਐੱਲ. ਆਰ. ਐੱਮ.) ਕੇਂਦਰਾਂ ਵਿਚ ਰੋਜ਼ਾਨਾ ਪਲਾਸਟਿਕ ਦੇ ਲਿਫ਼ਾਫੇ ਇਕੱਠੇ ਕੀਤੇ ਜਾਂਦੇ ਹਨ। ਕਰੀਬ 800 ਕਿਲੋ ਪਲਾਸਟਿਕ ਦੇ ਲਿਫ਼ਾਫਿਆਂ ਨੂੰ ਸੈਨੇਟਰੀ ਪਾਰਕ 'ਚ ਦੋ ਕੰਪਨੀਆਂ ਵਲੋਂ ਸਥਾਪਤ ਸ਼ਮੀਨ ਤੋਂ (granules) ਦਾਣੇ (ਪਲਾਸਟਿਕ ਲਿਫ਼ਾਫਿਆਂ ਦੇ ਦਾਣੇ) ਬਣਾਉਣ ਦਾ ਕੰਮ ਚੱਲ ਰਿਹਾ ਹੈ। ਪਿਛਲੇ ਦੋ ਸਾਲਾਂ ਵਿਚ ਇੱਥੇ ਬੀਬੀਆਂ ਨੇ ਸ਼ਹਿਰ ਨੂੰ ਨਾ ਸਿਰਫ਼ ਪਲਾਸਟਿਕ ਤੋਂ ਮੁਕਤ ਕੀਤਾ ਹੈ, ਸਗੋਂ ਕਿ ਹੁਣ ਤੱਕ 13 ਲੱਖ ਤੋਂ ਵਧ ਦੀ ਕਮਾਈ ਕਰ ਚੁੱਕੀਆਂ ਹਨ। ਇੱਥੇ ਤਿਆਰ ਪਲਾਸਟਿਕ ਦਾ ਦਾਣਾ ਨੋਇਡਾ ਅਤੇ ਇੰਦੌਰ ਦੀਆਂ ਕੰਪਨੀਆਂ ਹੱਥੋਂ-ਹੱਥ ਲੈ ਜਾਂਦੀਆਂ ਹਨ। ਇਸ ਤੋਂ ਮੁੜ ਪਲਾਸਟਿਕ ਦੇ ਖ਼ਿਡੌਣੇ, ਬਾਲਟੀਆਂ, ਕੁਰਸੀਆਂ ਸਮੇਤ ਕਈ ਤਰ੍ਹਾਂ ਦੀਆਂ ਚੀਜ਼ਾਂ ਬਣ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ: ਹੈਰਾਨੀਜਨਕ: ਪਿਤਾ ਨੇ ਮੋਬਾਇਲ ਦੇਣ ਤੋਂ ਕੀਤਾ ਇਨਕਾਰ ਤਾਂ 10 ਸਾਲ ਦੇ ਬੱਚੇ ਨੇ ਕੀਤੀ ਖ਼ੁਦਕੁਸ਼ੀ

ਦੱਸ ਦੇਈਏ ਕਿ ਅੰਬਿਕਾਪੁਰ 2 ਲੱਖ ਤੋਂ ਲੈ ਕੇ 10 ਲੱਖ ਦੀ ਆਬਾਦੀ ਵਾਲੇ ਸ਼ਹਿਰਾਂ ਵਿਚ ਸਭ ਤੋਂ ਸਾਫ਼-ਸੁਥਰੇ ਸ਼ਹਿਰ ਦਾ ਤਮਗਾ ਹਾਸਲ ਕਰ ਚੁੱਕਾ ਹੈ। ਅੰਬਿਕਾਪੁਰ ਮਾਡਲ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ, ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੁਰੀ ਸਮੇਤ ਦੇਸ਼ ਦੇ ਮੰਨੀਆਂ-ਪ੍ਰਮੰਨੀਆਂ ਸ਼ਖਸੀਅਤਾਂ ਨੇ ਸ਼ਲਾਘਾ ਕੀਤੀ ਹੈ। ਅੰਬਿਕਾਪੁਰ ਦੇ ਕੂੜਾ ਪ੍ਰਬੰਧਨ ਨੇ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ ਹੈ। ਇੱਥੇ ਲੱਗਭਗ 450 ਤੋਂ ਵੱਧ ਬੀਬੀਆਂ ਕੂੜਾ ਪ੍ਰਬੰਧਨ ਦੇ ਕੰਮ 'ਚ ਲੱਗੀਆਂ ਹੋਈਆਂ ਹਨ। ਸੁੱਕਾ ਅਤੇ ਗਿੱਲਾ ਕੂੜਾ ਵੱਖ ਕਰ ਕੇ, ਗਿੱਲੇ ਕੂੜੇ ਤੋਂ ਕੰਪੋਸਟ ਖਾਦ ਅਤੇ ਸੁੱਕਾ ਕੂੜਾ ਜੋ ਕਬਾੜ ਦੇ ਤੌਰ 'ਤੇ ਨਿਕਲਦਾ ਹੈ, ਉਸ ਨੂੰ ਵੇਚ ਕੇ ਪੈਸਾ ਕਮਾਉਂਦੀਆਂ ਹਨ। ਬਸ ਇੰਨਾ ਹੀ ਨਹੀਂ ਅੰਬਿਕਾਪੁਰ ਸ਼ਹਿਰ ਕੂੜਾ ਮੁਕਤ ਸ਼ਹਿਰ ਪੁਰਸਕਾਰ ਵੀ ਇਨ੍ਹਾਂ ਬੀਬੀਆਂ ਦੇ ਕੰਮਾਂ ਦੇ ਬਦੌਲਤ ਹਾਸਲ ਕਰ ਚੁੱਕਾ ਹੈ। ਦੱਸ ਦੇਈਏ ਕਿ ਅੰਬਿਕਾਪੁਰ ਸ਼ਹਿਰ 'ਚ ਪਲਾਸਟਿਕ ਦੀ ਲਿਫ਼ਾਫਿਆਂ 'ਤੇ ਪਾਬੰਦੀ ਹੈ। ਜੇਕਰ ਲੋਕ ਘਰਾਂ ਵਿਚ ਇਸ ਦਾ ਇਸਤੇਮਾਲ ਕਰ ਰਹੇ ਹਨ ਤਾਂ ਉਸ ਨੂੰ ਸੜਕਾਂ, ਨਾਲਿਆਂ 'ਚ ਸੁੱਟਣਾ ਇੱਥੇ ਇਕ ਅਪਰਾਧ ਹੈ।

PunjabKesari

ਇਹ ਵੀ ਪੜ੍ਹੋ: ਕਬਾੜ ਵੇਚਣ ਵਾਲੇ ਦੇ ਪੁੱਤ ਨੇ ਲਾਏ ਸੁਫ਼ਨਿਆਂ ਨੂੰ ਖੰਭ, ਅਰਵਿੰਦ ਨੂੰ 9ਵੀਂ ਵਾਰ 'NEET' ਪ੍ਰੀਖਿਆ 'ਚ ਮਿਲੀ ਸਫ਼ਲਤਾ

ਅੰਬਿਕਾਪੁਰ ਵਿਚ ਪਲਾਸਟਿਕ ਦੀ ਸੜਕ ਬਣਾਉਣ ਦੀ ਵਰਤੋਂ ਹੋ ਚੁੱਕੀ ਹੈ। ਪਲਾਸਟਿਕ ਕੂੜੇ ਨੂੰ ਨਿਪਟਾਉਣ ਲਈ ਕੁਝ ਸਾਲ ਪਹਿਲਾਂ ਨਿਗਮ ਨੇ ਇਨ੍ਹਾਂ ਦਾਣਿਆਂ ਨੂੰ ਡਾਮਰ ਵਿਚ ਮਿਲਾ ਕੇ ਸ਼ਹਿਰ ਵਿਚ ਪਲਾਸਟਿਕ ਦੀ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ ਪਰ ਇਹ ਵਰਤੋਂ ਕਾਰਗਰ ਸਾਬਤ ਨਹੀਂ ਹੋਈ, ਇਸ ਲਈ ਹੁਣ ਇਨ੍ਹਾਂ ਦਾਣਿਆਂ ਨੂੰ ਨੋਇਡਾ ਅਤੇ ਇੰਦੌਰ ਦੀ ਕੰਪਨੀ ਖਰੀਦ ਰਹੀਆਂ ਹਨ। ਓਧਰ ਅੰਬਿਕਾਪੁਰ ਦੇ ਮੇਅਰ ਡਾ. ਅਜੇ ਤਿਰਕੀ ਨੇ ਕਿਹਾ ਕਿ ਅਸੀਂ ਇਕ ਚੰਗੀ ਕੋਸ਼ਿਸ਼ ਕੀਤੀ ਸੀ, ਜਿਸ ਵਿਚ ਸਫ਼ਲਤਾ ਮਿਲ ਗਈ ਹੈ। ਬੀਬੀਆਂ ਕਾਫੀ ਮਿਹਨਤ ਕਰਦੀਆਂ ਹਨ। ਘਰ-ਘਰ ਜਾ ਕੇ ਪਲਾਸਟਿਕ ਦੇ ਲਿਫ਼ਾਫਿਆਂ ਨੂੰ ਇਕੱਠਾ ਕਰਨਾ ਅਤੇ ਫਿਰ ਉਸ ਨੂੰ ਛਾਂਟੀ ਕਰਨਾ। ਫਿਰ ਸਵੱਛਤਾ ਪਾਰਕ ਵਿਚ ਲੈ ਕੇ ਜਾਣਾ ਅਤੇ ਦਾਣੇ ਬਣਾ ਕੇ ਵਿਕਰੀ ਕਰਨਾ, ਸੱਚ-ਮੁੱਚ ਹੀ ਬਹੁਤ ਵੱਡਾ ਕੰਮ ਹੈ। ਅੰਬਿਕਾਪੁਰ ਸ਼ਹਿਰ ਨੂੰ ਪਲਾਸਟਿਕ ਕੂੜੇ ਤੋਂ ਮੁਕਤ ਕਰਨ ਵਿਚ ਸਾਨੂੰ ਸਫ਼ਲਤਾ ਮਿਲ ਰਹੀ ਹੈ।

PunjabKesari

ਇਹ ਵੀ ਪੜ੍ਹੋ: ਕੇਂਦਰ ਸਰਕਾਰ ਮਨਾਏਗੀ 9ਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ, PM ਮੋਦੀ ਦੀ ਪ੍ਰਧਾਨਗੀ 'ਚ ਕਮੇਟੀ ਦਾ ਗਠਨ


author

Tanu

Content Editor

Related News