ਜੰਮੂ-ਕਸ਼ਮੀਰ ਦੀ ਇਸ ਕੁੜੀ ਨੇ ਬਣਾਈ ਵੱਖਰੀ ਪਛਾਣ, ‘ਇੰਡੀਆ ਵਰਲਡ ਰਿਕਾਰਡ’ ’ਚ ਨਾਂ ਹੋਇਆ ਦਰਜ

Thursday, Apr 08, 2021 - 01:32 PM (IST)

ਜੰਮੂ-ਕਸ਼ਮੀਰ ਦੀ ਇਸ ਕੁੜੀ ਨੇ ਬਣਾਈ ਵੱਖਰੀ ਪਛਾਣ, ‘ਇੰਡੀਆ ਵਰਲਡ ਰਿਕਾਰਡ’ ’ਚ ਨਾਂ ਹੋਇਆ ਦਰਜ

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਦੀ ਰਹਿਣ ਵਾਲੀ ਸੋਲਿਹਾ ਸ਼ਬੀਰ ਨੇ ‘ਇੰਡੀਆ ਵਰਲਡ ਰਿਕਾਰਡ’ ਵਿਚ ਆਪਣਾ ਨਾਂ ਜੰਮੂ-ਕਸ਼ਮੀਰ ਦੇ ਯੁਵਾ ਅਤੇ ਪਹਿਲੀ ਲੇਖਿਕਾ ਦੇ ਰੂਪ ’ਚ ਦਰਜ ਕਰਵਾ ਲਿਆ ਹੈ। 22 ਸਾਲਾ ਸ਼ਬੀਰ ਨੇ ਹੁਣ ਤੱਕ ਤਿੰਨ ਕਿਤਾਬਾਂ- ‘ਹਨ੍ਹੇਰੇ ਦੇ ਬਾਗ਼ ਵਿਚ’, ‘ਅਣਪਛਾਤੇ- ਕਵਿਤਾ ਮਾਰਕੀਟ’, ‘ਜ਼ੂਨ- ਹੱਬਾ ਖ਼ਤੂਨ ਦਾ ਦਿਲ’ ਲਿਖਿਆ ਹੈ। ਅੰਗਰੇਜ਼ੀ ਸਾਹਿਤ ’ਚ ਮਾਸਟਰ ਦੀ ਡਿਗਰੀ ਕਰਨ ਮਗਰੋਂ ਉਸ ਨੇ ਆਪਣੀ ਲਿਖਤ ਨੂੰ ਜਾਰੀ ਰੱਖਿਆ ਹੈ। ਸ਼ਬੀਰ ਦਾ ਕਹਿਣਾ ਹੈ ਕਿ ਉਸ ਨੇ 15 ਸਾਲ ਦੀ ਉਮਰ ’ਚ ਲਿਖਣਾ ਸ਼ੁਰੂ ਕੀਤਾ ਸੀ ਅਤੇ 9ਵੀਂ ਜਮਾਤ ’ਚ ਉਸ ਨੇ ਸਫ਼ਲਤਾਪੂਰਵਕ ਆਪਣੇ ਅਧਿਆਪਕ ਦੀ ਮਦਦ ਨਾਲ ਆਪਣੀ ਪਹਿਲੀ ਕਵਿਤਾ ਲਿਖੀ ਸੀ। ਉਹ ਲਿਖਦੀ ਗਈ ਅਤੇ ਉਸ ਦੀ ਪਹਿਲੀ ਕਿਤਾਬ ‘ਹਨੇ੍ਹਰੇ ਦੇ ਬਾਗ ਵਿਚ’ ਸਾਲਾਂ ਤੋਂ ਇਕੱਠੇ ਹੋਏ 200 ਸਵੈ-ਪ੍ਰਰੇਣਾਤਮਕ ਹਵਾਲਿਆਂ ਦਾ ਸੰਗ੍ਰਹਿ ਹੈ।

PunjabKesari

ਸ਼ਬੀਰ ਦਾ ਕਹਿਣਾ ਹੈ ਕਿ ਸਬੀਆ ਗੁਲਜ਼ਾਰ ਨਾਂ ਦੇ ਅਧਿਆਪਕ ਨੇ ਮੈਨੂੰ ਲਿਖਣ ਲਈ ਉਤਸ਼ਾਹਿਤ ਕੀਤਾ ਪਰ ਮਾਤਾ-ਪਿਤਾ ਨੇ ਮੈਨੂੰ ਮੈਡੀਕਲ ਪੜ੍ਹਾਈ ਦਾ ਸੁਝਾਅ ਦਿੱਤਾ ਅਤੇ ਮੈਂ ਇਸ ਨੂੰ ਚੁਣਿਆ ਵੀ ਪਰ ਮੇਰੀ ਕੋਈ ਦਿਲਚਸਪੀ ਨਹੀਂ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਲਿਖਣ ਦੇ ਸ਼ੁਰੂਆਤੀ ਦੌਰ ’ਚ ਉਸ ਨੂੰ ਆਪਣੇ ਪਰਿਵਾਰ ਤੋਂ ਕੋਈ ਸਮਰਥਨ ਨਹੀਂ ਮਿਲਿਆ ਪਰ ਉਸ ਦੀ ਲਗਨ ਅਤੇ ਮਿਹਨਤ ਕਾਰਨ ਉਸ ਦੇ ਮਾਪਿਆਂ ਨੇ ਉਸ ਦਾ ਸਮਰਥਨ ਕੀਤਾ ਅਤੇ ਉਸ ਨੂੰ ਅੱਗੇ ਵੱਧਣ ਦਾ ਹੌਂਸਲਾ ਦਿੱਤਾ। 

PunjabKesari

ਆਪਣੇ ਸਕੂਲ ਦੇ ਦਿਨਾਂ ਵਿਚ ਉਨ੍ਹਾਂ ਨੇ ਨਾਟਕ ਵਿਚ ਹੱਬਾ ਖ਼ਾਤੂਨ ਦੀ 16ਵੀਂ ਸਦੀ ਦੀ ਇਕ ਕਸ਼ਮੀਰੀ ਕਵਿਤਰੀ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਦੀ ਤੀਜੀ ਕਿਤਾਬ ‘ਜ਼ੂਨ-ਦਿ ਹਾਰਟ ਆਫ਼ ਹੱਬਾ ਖ਼ਾਤੂਨ’ ਦੇ ਰੂਪ ਵਿਚ ਸੰਕਲਿਤ ਹੋਈ, ਜਿਸ ਨੂੰ ‘ਇੰਡੀਆ ਵਰਲਡ ਰਿਕਾਰਡ’ ਨੇ ਮਾਨਤਾ ਦਿੱਤੀ। ਸ਼ਬੀਰ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਆਪਣੇ ਜਨੂੰਨ ਅਤੇ ਹੁਨਰ ਦਾ ਇਸਤੇਮਾਲ ਕਰਨ। ਮੈਨੂੰ ਲੱਗਦਾ ਹੈ ਕਿ ਕਈ ਕੁੜੀਆਂ ਹਨ, ਜੋ ਵੱਖਰੀ ਤਰ੍ਹਾਂ ਦੀਆਂ ਹਨ। ਉਨ੍ਹਾਂ ਦਾ ਹੁਨਰ ਸਾਹਮਣੇ ਆਉਣਾ ਚਾਹੀਦਾ ਹੈ। 
 


author

Tanu

Content Editor

Related News