ਮੰਗੇਤਰ ਦੇ ਖੁਦਕੁਸ਼ੀ ਤੋਂ ਬਾਅਦ ਫੌਜੀ ਨੇ ਵੀ ਦਿੱਤੀ ਜਾਨ

Tuesday, Sep 07, 2021 - 03:49 AM (IST)

ਮੰਗੇਤਰ ਦੇ ਖੁਦਕੁਸ਼ੀ ਤੋਂ ਬਾਅਦ ਫੌਜੀ ਨੇ ਵੀ ਦਿੱਤੀ ਜਾਨ

ਕੋਟਾ - ਰਾਜਸਥਾਨ ਵਿੱਚ ਕੋਟਾ ਜ਼ਿਲ੍ਹੇ ਦੇ ਰਾਮਗੰਜਮੰਡੀ ਉਪਮੰਡਲ ਵਿੱਚ ਅੱਜ ਇੱਕ ਫੌਜੀ ਪੱਪੂ ਯਾਦਵ (24) ਨੇ ਆਪਣੇ ਖੇਤ ਵਿੱਚ ਦਰੱਖਤ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ। ਉਸ ਦੀ ਲਾਸ਼ ਅੱਜ ਖੇਤ ਵਿੱਚ ਇੱਕ ਦਰੱਖਤ ਨਾਲ ਲਟਕੀ ਹੋਈ ਮਿਲੀ। ਅਧਿਕਾਰਤ ਤੌਰ 'ਤੇ ਉਸ ਦੇ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ ਪਰ ਦੱਸਿਆ ਜਾਂਦਾ ਹੈ ਕਿ ਉਸ ਦੀ ਹਾਲ ਹੀ ਵਿੱਚ ਚਿੱਤੌੜਗੜ ਦੇ ਪ੍ਰਤਾਪਨਗਰ ਨਿਵਾਸੀ 22 ਸਾਲਾ ਕੁੜੀ ਨਾਲ ਮੰਗਣੀ ਹੋਈ ਸੀ ਜਿਸ ਨੇ ਦੋ ਦਿਨ ਪਹਿਲਾਂ ਆਪਣੀ ਚੁੰਨੀ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਸੀ। ਉਸ ਤੋਂ ਬਾਅਦ ਤੋਂ ਹੀ ਉਹ ਡਿਪਰੈਸ਼ਨ ਦੀ ਹਾਲਤ ਵਿੱਚ ਸੀ।

ਇਹ ਵੀ ਪੜ੍ਹੋ - PUBG ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਇੰਝ ਹੋਈ ਮੌਤ

ਪੁਲਸ ਦੇ ਅਨੁਸਾਰ ਪੱਪੂ ਯਾਦਵ ਦੇਹਰਾਦੂਨ ਵਿੱਚ ਕੁਮਾਊਂ ਰੈਜੀਮੈਂਟ ਵਿੱਚ ਪੋਸਟੇਡ ਸੀ ਅਤੇ ਉਹ ਇਨ੍ਹਾਂ ਦਿਨੀਂ ਆਪਣੇ ਪਿੰਡ ਦੇਵਰੀ ਕਲਾਂ ਛੁੱਟੀ 'ਤੇ ਆਇਆ ਹੋਇਆ ਸੀ। ਮ੍ਰਿਤਕ ਫੌਜੀ ਦੇ ਭਰਾ ਫੂਲ ਚੰਦ ਨੇ ਪੁਲਸ ਨੂੰ ਦੱਸਿਆ ਕਿ ਉਹ ਅੱਜ ਸਵੇਰੇ ਘਰੋਂ ਖੇਤ ਵੱਲ ਜਾਣ ਦੀ ਗੱਲ ਕਹਿ ਕੇ ਨਿਕਲਿਆ ਸੀ। ਕੁੱਝ ਦੇਰ ਬਾਅਦ ਹੀ ਖੇਤ ਦੀ ਇੱਕ ਦਰੱਖਤ 'ਤੇ ਲਟਕਦੀ ਮਿਲੀ। ਉਸਨੇ ਇਹ ਵੀ ਦੱਸਿਆ ਕਿ ਉਸ ਦੀ ਮੰਗੇਤਰ ਦੇ ਖੁਦਕੁਸ਼ੀ ਕਰਨ ਤੋਂ ਬਾਅਦ ਤੋਂ ਹੀ ਉਹ ਡਿਪਰੈਸ਼ਨ ਦੀ ਹਾਲਤ ਵਿੱਚ ਸੀ। ਹਾਲਾਂਕਿ ਹੁਣ ਪੁਲਸ ਮਾਮਲੇ ਦੀ ਵਿਸਥਾਰ ਨਾਲ ਜਾਂਚ ਕਰ ਰਹੀ ਹੈ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News