ਕਸ਼ਮੀਰ ’ਚ ਵਾਪਰਿਆ ਸੜਕ ਹਾਦਸਾ, ਇਕ ਫ਼ੌਜੀ ਸ਼ਹੀਦ ਤੇ 2 ਜ਼ਖਮੀ

04/30/2022 3:09:53 PM

ਸ਼੍ਰੀਨਗਰ– ਮੱਧ ਕਸ਼ਮੀਰ ਦੇ ਗਾਂਦੇਰਬਲ ਜ਼ਿਲ੍ਹੇ ’ਚ ਸ਼ਨੀਵਾਰ ਨੂੰ ਇਕ ਸੜਕ ਹਾਦਸੇ ’ਚ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਦੋ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀਨਗਰ ਤੋਂ ਸੋਨਮਰਗ ਜਾ ਰਹੇ ਫ਼ੌਜ ਦਾ ਇਕ ਵਾਹਨ ਕਰੀਬ ਸਾਢੇ 12 ਵਜੇ ਕੰਗਨ ਦੇ ਸੁੰਬਲ ਬਾਲਾ ਗੁੰਡ ਇਲਾਕੇ ’ਚ ਪਲਟ ਗਿਆ। ਇਸ ਹਾਦਸੇ ’ਚ ਫ਼ੌਜੀ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ। ਓਧਰ ਜ਼ਖਮੀ ਜਵਾਨਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।


Tanu

Content Editor

Related News