ਕਸ਼ਮੀਰ ਦੇ ਅਧਿਆਪਕ ਨੇ ਬਣਾਈ ਸੋਲਰ ਕਾਰ, ਲਗਜ਼ਰੀ ਕਾਰਾਂ ਨੂੰ ਦੇਵੇਗੀ ਟੱਕਰ

Saturday, Jun 25, 2022 - 12:02 PM (IST)

ਸ਼੍ਰੀਨਗਰ- ਕਸ਼ਮੀਰ ਦੇ ਇਕ ਗਣਿਤ ਟੀਚਰ ਨੇ ਕਰੀਬ 11 ਸਾਲਾਂ ਤੋਂ ਵੱਧ ਸਮੇਂ ਦੀ ਮਿਹਨਤ ਤੋਂ ਬਾਅਦ ਇਕ ਸੋਲਰ ਕਾਰ ਬਣਾਈ ਹੈ। ਇਕ ਕਾਰ ਵੱਡੀਆਂ-ਵੱਡੀਆਂ ਕੰਪਨੀਆਂ ਦੀਆਂ ਲਗਜ਼ਰੀ ਕਾਰਾਂ ਨੂੰ ਟੱਕਰ ਦੇ ਸਕਦੀ ਹੈ। ਇਸ ਕਾਰਨ ਨੂੰ ਬਣਾਉਣ 'ਚ 15 ਲੱਖ ਰੁਪਏ ਤੋਂ ਵੱਧ ਰਕਮ ਖਰਚ ਕਰਨੇ ਪਏ ਅਤੇ ਖ਼ੁਦ ਦੀ ਆਧੁਨਿਕ ਕਾਰ ਤਿਆਰ ਕੀਤੀ। ਜਾਣਕਾਰੀ ਅਨੁਸਾਰ, ਬਿਲਾਲ ਅਹਿਮਦ ਮੀਰ ਭਾਵੇਂ ਹੀ ਗਣਿਤ ਦੇ ਅਧਿਆਪਕ ਹਨ ਪਰ ਉਨ੍ਹਾਂ ਦੀ ਇੰਜੀਨੀਅਰਿੰਗ ਦੀ ਪੜ੍ਹਾਈ ਉਹ ਭੁੱਲੇ ਨਹੀਂ ਹਨ, ਜੋ ਉਨ੍ਹਾਂ ਨੇ ਕੁਝ ਅਜਿਹਾ ਕਰਨ ਲਈ ਪ੍ਰੇਰਿਤ ਕਰ ਰਹੀ ਸੀ, ਜਿਸ ਨਾਲ ਘੱਟ ਫਿਊਲ ਲਾਗਤ ਵਾਲੀ ਕਾਰ ਬਣਾਈ ਜਾ ਸਕੇ। ਇਸ ਲਈ ਸਭ ਤੋਂ ਪਹਿਲਾਂ ਬਿਲਾਲ ਨੇ ਦਿਵਿਆਂਗਾਂ ਲਈ ਸਹੂਲਤਜਨਕ ਕਾਰ ਬਣਾਉਣ ਦੀ ਗੱਲ ਸੋਚੀ ਪਰ ਆਰਥਿਕ ਸਮੱਸਿਆ ਕਾਰਨ ਉਨ੍ਹਾਂ ਦਾ ਇਹ ਪ੍ਰਾਜੈਕਟ ਸਫ਼ਲ ਨਹੀਂ ਹੋ ਸਕਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 2009 'ਚ ਸੌਰ ਊਰਜਾ ਨਾਲ ਚਲਣ ਵਾਲੀ ਕਾਰ ਬਣਾਉਣ ਦਾ ਕੰਮ ਸ਼ੁਰੂ ਕੀਤਾ, ਜੋ ਕਿ ਹੁਣ ਪੂਰਾ ਹੋ ਚੁਕਿਆ ਹੈ। ਖ਼ਾਸ ਗੱਲ ਇਹ ਹੈ ਕਿ ਇਹ ਪ੍ਰਾਜੈਕਟ ਪੂਰਾ ਕਰਨ ਲਈ ਬਿਲਾਲ ਨੂੰ ਕਿਤੇ ਤੋਂ ਕੋਈ ਮਦਦ ਨਹੀਂ ਮਿਲੀ।

PunjabKesari

ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਉਨ੍ਹਾਂ ਦੱਸਿਆ,''ਸੌਰ ਊਰਜਾ ਤੋਂ ਚਲਣ ਵਾਲੀ ਮੇਰੀ ਕਾਰ ਨਾ ਸਿਰਫ਼ ਸ਼ਾਨਦਾਰ ਹੈ ਸਗੋਂ ਆਮ ਆਦਮੀ ਦੇ ਬਜਟ 'ਚ ਵੀ ਉਪਲੱਬਧ ਹੋ ਸਕਦੀ ਹੈ।'' ਬਿਲਾਲ ਅਨੁਸਾਰ, 1950 ਤੋਂ ਬਣੀਆਂ ਕਈ ਲਗਜ਼ਰੀ ਕਾਰਾਂ ਉਨ੍ਹਾਂ ਨੇ ਦੇਖੀਆਂ ਅਤੇ ਅਧਿਐਨ ਕੀਤਾ। ਉਨ੍ਹਾਂ ਨੇ ਜਾਨ ਡੇਲੋਰੀਅਨ ਦਾ ਵੀ ਅਧਿਐਨ ਕੀਤਾ, ਜੋ ਇਕ ਇੰਜੀਨੀਅਰ ਅਤੇ ਖੋਜੀ ਵੀ ਸਨ। ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਬਿਲਾਲ ਨੇ ਆਮ ਜਨਤਾ ਨੂੰ ਪਸੰਦ ਆਉਣ ਵਾਲੀ ਕਾਰ ਡਿਜ਼ਾਈਨ ਕੀਤੀ। ਉਨ੍ਹਾਂ ਦੱਸਿਆ,''ਕੁਝ ਚੀਜ਼ਾਂ ਇੱਥੇ ਉਪਲੱਬਧ ਨਹੀਂ ਸੀ, ਜਿਸ ਲਈ ਮੈਨੂੰ ਦੂਜੇ ਸੂਬਿਆਂ 'ਚ ਜਾਣਾ ਪਿਆ ਸੀ। ਸਾਲ 2019 'ਚ ਮੈਂ ਸੌਰ ਪੈਨਲ ਨਿਰਮਾਤਾਂ ਨੂੰ ਮਿਲਣ ਚੇਨਈ ਗਿਆ ਅਤੇ ਅੱਗੇ ਦੇ ਸੋਧ ਅਤੇ ਵਿਕਾਸ ਲਈ ਕਈ ਡਿਜ਼ਾਈਨ ਮਾਹਿਰਾਂ ਦੀ ਮਦਦ ਲਈ।'' 

PunjabKesari

ਉਨ੍ਹਾਂ ਕਿਹਾ,''ਕਸ਼ਮੀਰ 'ਚ ਮੌਸਮ ਜ਼ਿਆਦਾਤਰ ਸਮੇਂ ਬੇਨਿਯਮੀ ਹੁੰਦਾ ਹੈ। ਮੈਂ ਕਿਸਮਤਵਾਲਾ ਹਾਂ ਕਿ ਇੱਥੇ ਕਸ਼ਮੀਰ 'ਚ ਸੌਰ ਊਰਜਾ ਨਾਲ ਚੱਲਣ ਵਾਲੀ ਕਾਰ ਬਣਾਈ, ਕਿਉਂਕਿ ਇਹ ਜਗ੍ਹਾ ਕਠੋਰ ਮੌਸਮ ਦੀ ਸਥਿਤੀ 'ਚ ਵਾਹਨ ਦੇ ਪ੍ਰੀਖਣ ਲਈ ਪੂਰਾ ਮੌਕਾ ਦੇ ਰਹੀ ਹੈ।'' ਬਿਲਾਲ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਕਾਰ ਇਕ ਪ੍ਰੋਟੋਟਾਈਪ ਨਹੀਂ ਹੈ ਸਗੋਂ ਨਵੀਨਤਮ ਤਕਨੀਕ ਨਾਲ ਆਪਣੀ ਤਰ੍ਹਾਂ ਦੀ ਪਹਿਲੀ ਸਸਤੀ ਲਗਜ਼ਰੀ ਕਾਰ ਹੈ। ਮਾਈਲੇਜ਼ ਅਤੇ ਪਰਫਾਰਮੈਂਸ ਬਾਰੇ ਉਨ੍ਹਾਂ ਕਿਹਾ,''ਮੈਂ ਲੇਡ-ਐਸਿਡ ਬੈਟਰੀ ਦਾ ਇਸਤੇਮਾਲ ਕੀਤਾ ਹੈ ਅਤੇ ਇਹ ਮੈਨੂੰ ਚੰਗਾ ਪਰਫਾਰਮੈਂਸ ਦੇ ਰਹੀ ਹੈ। ਇਸ 'ਚ ਲਿਥੀਅਮ ਬੈਟਰੀ ਵੀ ਲਗਾਈ ਜਾ ਸਕਦੀ ਹੈ।'' ਉਨ੍ਹਾਂ ਦਾ ਮੰਨਣਾ ਹੈ ਕਿ ਕਸ਼ਮੀਰ ਦੀ ਜਗ੍ਹਾ ਸੈਲਾਨੀਆਂ ਦੇ ਨਾਲ-ਨਾਲ ਸਥਾਨਕ ਲੋਕਾਂ ਲਈ ਵੀ ਆਕਰਸ਼ਕ ਹੋਣਾ ਚਾਹੀਦਾ। ਕਸ਼ਮੀਰ ਇਕ ਸੈਰ-ਸਪਾਟਾ ਸਥਾਨ ਹੈ ਅਤੇ ਅਸੀਂ ਇਕ ਆਕਰਸ਼ਕ ਕਾਰ ਰੱਖਣਾ ਚਾਹਾਂਗੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News