ਸਾਫਟਵੇਅਰ ਇੰਜੀਨੀਅਰ ਯੁਵਰਾਜ ਦੀ ਮੌਤ ਦੇ ਮਾਮਲੇ ''ਚ ਬਿਲਡਰ ਗ੍ਰਿਫ਼ਤਾਰ, ਅਥਾਰਟੀ ''ਤੇ ਵੀ ਡਿੱਗੀ ਗਾਜ
Tuesday, Jan 20, 2026 - 05:04 PM (IST)
ਨੋਇਡਾ- ਉੱਤਰ ਪ੍ਰਦੇਸ਼ ਦੇ ਨੋਇਡਾ ਸੈਕਟਰ 150 'ਚ ਪਾਣੀ ਨਾਲ ਭਰੇ ਟੋਏ 'ਚ ਡੁੱਬ ਕੇ 27 ਸਾਲਾ ਸਾਫਟਵੇਅਰ ਇੰਜੀਨੀਅਰ ਯੁਵਰਾਜ ਮਹਿਤਾ ਦੀ ਮੌਤ ਦੇ ਮਾਮਲੇ 'ਚ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਐੱਮਜੈੱਡ ਵਿਸ਼ਟਾਊਨ ਪ੍ਰਾਜੈਕਟ ਦੇ ਬਿਲਡਰ ਅਭੈ ਕੁਮਾਰ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਕਿਹਾ ਕਿ ਨਿਰਮਾਣ ਸਥਾਨ 'ਤੇ ਸੁਰੱਖਿਆ ਮਾਨਕਾਂ ਦੀ ਘੋਰ ਅਣਦੇਖੀ ਕੀਤੀ ਗਈ, ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ। ਪੁਲਸ ਨੇ ਦੱਸਿਆ ਕਿ ਘਟਨਾ ਦੇ ਸਮੇਂ ਇਲਾਕੇ 'ਚ ਸੰਘਣੀ ਧੁੰਦ ਸੀ ਅਤੇ ਦ੍ਰਿਸ਼ਤਾ ਬੇਹੱਦ ਘੱਟ ਸੀ। ਇਸੇ ਦੌਰਾਨ ਯੁਵਰਾਜ ਦੀ ਕਾਰ ਨਿਰਮਾਣ ਅਧੀਨ ਸਾਈਟ ਕੋਲ ਬਣੇ ਪਾਣੀ ਨਾਲ ਭਰੇ ਡੂੰਘੇ ਟੋਏ 'ਚ ਜਾ ਡਿੱਗੀ। ਮੌਕੇ 'ਤੇ ਨਾ ਤਾਂ ਬੈਰੀਕੇਡਿੰਗ ਸੀ, ਨਾ ਰਿਫਲੈਕਟਰ ਅਤੇ ਨਾ ਹੀ ਕੋਈ ਚਿਤਾਵਨੀ ਸੰਕੇਤ, ਜਿਸ ਨਾਲ ਚਾਲਕ ਨੂੰ ਖ਼ਤਰੇ ਦਾ ਅੰਦਾਜਾ ਹੋ ਸਕੇ।
ਪੁਲਸ ਅਤੇ ਪ੍ਰਸ਼ਾਸਨ ਵਲੋਂ ਜਾਂਚ 'ਚ ਸਾਹਮਣੇ ਆਇਆ ਹੈ ਕਿ ਨਿਰਮਾਣ ਸਥਾਨ 'ਤੇ ਸੁਰੱਖਿਆ ਦੇ ਬੁਨਿਆਦੀ ਇੰਤਜ਼ਾਮ ਨਹੀਂ ਕੀਤੇ ਗਏ ਸਨ। ਪੁਲਸ ਨੇ ਇਸ ਆਧਾਰ 'ਤੇ ਐੱਮ.ਜੇ. ਵਿਸ਼ਟਾਊਨ ਦੇ ਬਿਲਡਰ ਅਭੈ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਨਾਲ ਹੀ ਨਿਰਮਾਣ ਕੰਪਨੀਆਂ ਐੱਮ.ਜੈੱਡ ਵਿਸ਼ਟਾਊਨ ਪਲਾਨਰਜ਼ ਅਤੇ ਲੋਟਸ ਗ੍ਰੇਂਸ ਕੰਸਟ੍ਰਕਸ਼ਨ ਪ੍ਰਾਈਵੇਟ ਲਿਮਟਿਡ ਖ਼ਿਲਾਫ਼ ਗੈਰ-ਇਰਾਦਤਨ ਕਤਲ ਦੇ ਅਧੀਨ ਐੱਫਆਈਆਰ ਦਰਜ ਕੀਤੀ ਗਈ ਹੈ। ਪ੍ਰਸ਼ਾਸਨਿਕ ਕਾਰਵਾਈ ਦੇ ਅਧੀਨ ਹਾਦਸੇ ਤੋਂ ਬਾਅਦ ਨੋਇਡਾ ਅਥਾਰਟੀ ਨੇ ਵੀ ਸਖ਼ਤ ਕਦਮ ਚੁੱਕੇ ਹਨ। ਇਕ ਜੂਨੀਅਰ ਇੰਜੀਨੀਅਰ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ, ਜਦੋਂ ਕਿ ਕਈ ਹੋਰ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਅਥਾਰਟੀ ਵਲੋਂ ਕਿਹਾ ਗਿਆ ਹੈ ਕਿ ਜ਼ਿੰਮੇਵਾਰੀ ਤੈਅ ਕਰ ਕੇ ਅੱਗੇ ਹੋਰ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
