ਸ਼ੋਸ਼ਲ ਸਾਈਟ 'ਟਵਿੱਟਰ' ਡਾਊਨ, ਦੁਨੀਆ ਭਰ 'ਚ ਸੇਵਾਵਾਂ ਠੱਪ

07/12/2019 2:07:02 AM

ਟੋਰਾਂਟੋ - ਦੁਨੀਆ ਭਰ 'ਚ ਸ਼ੋਸ਼ਲ ਮੀਡੀਆ ਸਾਈਟ ਟਵਿੱਟਰ ਡਾਊਨ ਹੋ ਗਿਆ। ਜਿਸ ਕਾਰਨ ਦੁਨੀਆ ਭਰ 'ਚ ਸੇਵਾਵਾਂ ਠੱਪ ਹੋ ਗਈਆਂ। ਅੱਧੀ ਰਾਤ 12:45 ਮਿੰਟ 'ਤੇ ਸ਼ੋਸ਼ਲ ਮੀਡੀਆ ਸਾਈਟ (ਟਵਿੱਟਰ) ਠੱਪ ਹੋ ਗਈ। ਉਥੇ ਟਵਿੱਟਰ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
ਸ਼ੋਸ਼ਲ ਮੀਡੀਆ ਟਵਿੱਟਰ 'ਤੇ ਇਕ ਨੋਟਿਸ ਆ ਰਿਹਾ ਹੈ, ਜਿਸ 'ਚ ਲਿੱਖਿਆ ਹੈ ਕਿ “Something is technically wrong।'' ਇਸ ਤੋਂ ਇਲਾਵਾ ਟਵਿੱਟਰ ਵੱਲੋਂ ਕਿਹਾ ਗਿਆ ਹੈ ਕਿ ਨੋਟਿਸ ਕਰਨ ਲਈ ਧੰਨਵਾਦ ਅਤੇ ਅਸੀਂ ਇਸ ਨੂੰ ਜਲਦੀ ਹੱਲ ਕਰ ਲਵਾਂਗੇ ਅਤੇ ਜਲਦ ਹੀ ਸੇਵਾ ਸ਼ੁਰੂ ਹੋ ਜਾਵੇਗੀ।
ਦੱਸ ਦਈਏ ਕਿ ਪਿਛਲੇ ਹਫਤੇ ਸ਼ੋਸ਼ਲ ਮੈਸੇਜਿੰਗ ਐਪ ਵਾਟਸ ਐਪ ਅਤੇ ਫੇਸਬੁੱਕ ਡਾਊਨ ਹੋ ਗਏ ਸੀ, ਜਿਸ ਕਾਰਨ ਯੂਜ਼ਰਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਸ਼ੋਸ਼ਲ ਸਾਈਟਸ ਡਾਊਨ ਹੋਣ 'ਤੇ ਦੱਸਿਆ ਕਿ ਫੇਸਬੁੱਕ ਅਤੇ ਵਾਟਸ ਐਪ ਦਾ ਮੈਨ ਸਰਵਰ ਡਾਊਨ ਹੋ ਗਿਆ ਸੀ, ਜਿਸ ਕਾਰਨ ਵਾਟਸ ਐਪ ਅਤੇ ਫੇਸਬੁੱਕ ਦੀਆਂ ਸੇਵਾਵਾਂ ਕਰੀਬ 9 ਘੰਟੇ ਠੱਪ ਰਹੀਆਂ ਸਨ।


Khushdeep Jassi

Content Editor

Related News