ਹੁਣ ਤੱਕ ਕਰੀਬ 3.70 ਲੱਖ ਯਾਤਰੀਆਂ ਨੇ ਕੀਤੇ ਬਾਬਾ ਬਰਫ਼ਾਨੀ ਦੇ ਦਰਸ਼ਨ
Friday, Jul 28, 2023 - 12:25 PM (IST)

ਸ਼੍ਰੀਨਗਰ (ਵਾਰਤਾ)- ਦੱਖਣੀ ਕਸ਼ਮੀਰ ਹਿਮਾਲਿਆ 'ਚ ਸਥਿਤ ਪਵਿੱਤਰ ਅਮਰਨਾਥ ਯਾਤਰਾ ਦੌਰਾਨ ਹੁਣ ਤੱਕ ਕਰੀਬ 3.70 ਲੱਖ ਤੀਰਥ ਯਾਤਰੀਆਂ ਨੇ ਸ਼ਿਵਲਿੰਗ ਦੇ ਦਰਸ਼ਨ ਕੀਤੇ। ਅਧਿਕਾਰਤ ਬੁਲਾਰੇ ਅਨੁਸਾਰ ਸ਼ੁੱਕਰਵਾਰ ਨੂੰ 9,150 ਯਾਤਰੀਆਂ ਨੇ ਪਵਿੱਤਰ ਗੁਫ਼ਾ ਦੇ ਦਰਸ਼ਨ ਕੀਤੇ, ਜਿਸ ਦੇ ਨਾਲ ਹੀ ਤੀਰਥ ਯਾਤਰੀਆਂ ਦੀ ਕੁੱਲ ਗਿਣਤੀ 3,69,288 ਤੱਕ ਪਹੁੰਚ ਗਈ ਹੈ, ਜਦੋਂ ਕਿ ਪਿਛਲੇ ਸਾਲ ਇਹ ਗਿਣਤੀ 3.65 ਲੱਖ ਤੋਂ ਵੱਧ ਰਹੀ। ਇਕ ਜੁਲਾਈ ਤੋਂ ਸ਼ੁਰੂ ਹੋਈ 62 ਦਿਨਾ ਅਮਰਨਾਥ ਯਾਤਰਾ 31 ਅਗਸਤ, ਰੱਖੜੀ ਵਾਲੇ ਦਿਨ ਸੰਪੰਨ ਹੋਵੇਗੀ।
ਇਸ ਸਾਲ ਦੀ ਯਾਤਰਾ ਸਾਵਧਾਨੀਪੂਰਵਰਕ ਪ੍ਰਬੰਧਨ, ਵਿਆਪਕ ਪ੍ਰਸ਼ੰਸਾ ਪ੍ਰਾਪਤ ਕਰਨ, ਚੰਗੀ ਵਿਵਸਥਾ, ਸੇਵਾਵਾਂ ਅਤੇ ਵਿਭਿੰਨ ਪਿਛੋਕੜਾਂ ਤੋਂ ਆਉਣ ਵਾਲੇ ਲੋਕਾਂ ਵਿਚਾਲੇ ਦੋਸਤੀ ਦੀ ਭਾਵਨਾ ਨੂੰ ਉਤਸ਼ਾਹ ਦੇਣ ਲਈ ਵਿਸ਼ੇਸ਼ ਹੈ। ਤੀਰਥ ਯਾਤਰੀਆਂ ਲਈ ਲੰਗਰ ਸੇਵਾਵਾਂ ਦੀ ਵਿਵਸਥਾ ਤੋਂ ਲੈ ਕੇ ਸਿਹਤ ਸਹੂਲਤਾਂ ਅਤੇ ਸੁਰੱਖਿਆ ਉਪਾਵਾਂ ਤੱਕ ਯਾਤਰਾ ਦੇ ਹਰ ਪਹਿਲੂ 'ਤੇ ਧਿਆਨ ਦਿੱਤਾ ਗਿਆ ਹੈ। ਯਾਤਰਾ ਦੇ ਦ੍ਰਿਸ਼ਟੀਕੋਣ 'ਚ ਫ਼ੌਜ, ਸੀ.ਆਰ.ਪੀ.ਐੱਫ., ਪੁਲਸ, ਐੱਨ.ਡੀ.ਆਰ.ਐੱਫ., ਐੱਸ.ਡੀ.ਆਰ.ਐੱਫ., ਨਾਗਰਿਕ ਪ੍ਰਸ਼ਾਸਨ ਅਤੇ ਯਾਤਰੀਆਂ ਸਮੇਤ ਵੱਖ-ਵੱਖ ਸੁਰੱਖਿਆ ਵਿਭਾਗਾਂ ਦੀ ਸਰਗਰਮ ਹਿੱਸੇਦਾਰੀ ਦੇਖੀ ਗਈ, ਜਿਸ ਨਾਲ ਹਥਿਆਰਬੰਦ ਫ਼ੋਰਸਾਂ ਅਤੇ ਨਾਗਰਿਕ ਆਬਾਦੀ ਵਿਚਾਲੇ ਸੰਬੰਧ ਹੋਰ ਮਜ਼ਬੂਤ ਹੋਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8