ਪਹਾੜਾਂ 'ਤੇ ਬਰਫਬਾਰੀ ਨਾਲ ਵਧੀ ਠੰਡ, ਪੰਜਾਬ 'ਚ ਬਾਰਿਸ਼ ਦੇ ਨਾਲ ਗੜ੍ਹੇ ਪੈਣ ਦੀ ਸੰਭਾਵਨਾ
Wednesday, Dec 11, 2019 - 12:32 PM (IST)
ਨਵੀਂ ਦਿੱਲੀ—ਸੂਬੇ 'ਚ ਮੌਸਮ ਸਰਗਰਮ ਹੋਣ ਨਾਲ ਬਾਰਿਸ਼ ਦੇ ਆਸਾਰ ਬਣ ਚੁੱਕੇ ਹਨ। ਅੱਜ ਭਾਵ ਬੁੱਧਵਾਰ ਨੂੰ ਸੂਬੇ ਦੇ ਕੁਝ ਜ਼ਿਲਿਆਂ ਜਿਵੇਂ ਜਲੰਧਰ, ਅਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਲੁਧਿਆਣਾ ਦੇ ਨੇੜੇ ਇਲਾਕਿਆਂ 'ਚ ਸੰਘਣਾ ਕੋਹਰਾ ਪੈਣ ਦੀ ਚਿਤਾਵਨੀ ਜਾਰੀ ਕੀਤੀ। ਇਸ ਤੋਂ ਇਲਾਵਾ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਬਾਰਿਸ਼ ਤੋਂ ਇਲਾਵਾ ਤੇਜ਼ ਹਵਾਵਾਂ ਚੱਲਣ ਦੀ ਵੀ ਚਿਤਾਵਨੀ ਦਿੱਤੀ ਗਈ ਹੈ।
ਬਦਲੇ ਹੋਏ ਮੌਸਮ ਦੇ ਪਿੱਛੇ ਕਾਰਨ ਮੌਸਮ ਸਰਗਰਮ ਹੋਣ ਨਾਲ ਪਾਕਿਸਤਾਨ ਅਤੇ ਜੰਮੂ-ਕਸ਼ਮੀਰ ਦੇ ਨੇੜੇ ਪਹੁੰਚਣਾ ਹੈ, ਜਿਸ ਦੇ ਅਸਰ ਨਾਲ ਸੂਬੇ ਦੇ ਕੁਝ ਹਿੱਸਿਆਂ 'ਚ ਬਾਰੀ ਬਾਰਿਸ਼ ਹੋਣ ਤੋਂ ਇਲਾਵਾ ਗੜ੍ਹੇ ਪੈਣ ਦੀ ਸੰਭਾਵਨਾ ਹੈ। ਇਸ ਮੌਸਮ ਪ੍ਰਣਾਲੀ ਦਾ ਅਸਰ ਪਹਾੜੀ ਇਲਾਕਿਆਂ 'ਤੇ ਪੈਵੇਗਾ। ਉੱਥੇ ਵੀ ਬਰਫਬਾਰੀ ਹੋਵੇਗੀ। ਅੰਮ੍ਰਿਤਸਰ 'ਚ ਘੱਟੋ ਘੱਟ ਤਾਪਮਾਨ ਸਭ ਤੋਂ ਘੱਟ 4.4 ਡਿਗਰੀ ਦਰਜ ਕੀਤਾ ਗਿਆ ਜਦਕਿ ਆਦਮਪੁਰ 'ਚ ਪਾਰਾ 5 ਡਿਗਰੀ ਰਿਕਾਰਡ ਕੀਤਾ ਗਿਆ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਅਤੇ ਹਿਮਾਚਲ 'ਚ ਬਰਫਬਾਰੀ ਅਤੇ ਬਾਰਿਸ਼ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਕੋਹਰੇ ਨਾਲ 26 ਉਡਾਣਾਂ ਰੱਦ ਹੋਈਆਂ ਹਨ ਪਰ ਹਿਮਾਚਲ ਦੇ ਮੰਡੀ ਜ਼ਿਲੇ ਦੀ ਕਮਰੂਨਾਗ ਝੀਲ ਵੀ ਜੰਮ ਗਈ ਹੈ।
ਮਾਹਰਾਂ ਮੁਤਾਬਕ 14 ਦਸੰਬਰ ਨੂੰ ਫਿਰ ਮੌਸਮ ਸਾਫ ਰਹੇਗਾ, ਜਦਕਿ ਦਿਨ ਦਾ ਤਾਪਮਾਨ ਹੋਰ ਜ਼ਿਆਦਾ ਡਿੱਗੇਗਾ। ਰਾਤ ਦਾ ਤਾਪਮਾਨ ਵੀ 5 ਡਿਗਰੀ ਹੇਠਾ ਆਵੇਗਾ। ਪਹਾੜਾਂ ਦੀ ਬਰਫਬਾਰੀ ਨਾਲ ਮੈਦਾਨਾਂ 'ਚ ਠੰਡ ਵੱਧੇਗੀ। ਮੰਗਲਵਾਰ ਨੂੰ ਕੋਹਰਾ ਛਾਏ ਰਹਿਣ ਨਾਲ ਸਵੇਰ ਦੇ ਸਮੇਂ ਵਿਜ਼ੀਬਿਲਟੀ 200 ਮੀਟਰ ਤੱਕ ਦਰਜ ਹੋਈ ਹੈ।
ਵੈਸ਼ਣੋ ਦੇਵੀ ਜਾ ਰਹੇ ਸ਼ਰਧਾਲੂਆਂ ਦੇ ਲਈ ਭਾਰੀ ਬਾਰਿਸ਼ ਦਾ ਅਲਰਟ-
ਮੌਸਮ ਏਜੰਸੀਆਂ ਮੁਤਾਬਕ ਪਹਾੜਾਂ 'ਤੇ ਨਵੰਬਰ 'ਚ ਹੋਈ ਬਰਫਬਾਰੀ ਕਾਰਨ ਪੰਜਾਬ, ਬਿਹਾਰ, ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ 'ਚ ਠੰਡ ਵੱਧ ਗਈ ਹੈ। ਏਜੰਸੀਆਂ ਨੇ ਕਿਹਾ ਹੈ ਕਿ ਅਗਲੇ ਦੋ ਦਿਨਾਂ 'ਚ ਕਸ਼ਮੀਰ, ਜੰਮੂ, ਜ਼ੋਜਿਲਾ, ਦ੍ਰਾਸ 'ਚ ਭਾਰੀ ਬਰਫਬਾਰੀ ਅਤੇ ਕਟੜਾ 'ਚ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਲਈ ਵੈਸ਼ਣੋ ਦੇਵੀ ਮੰਦਰ ਜਾਣ ਵਾਲੇ ਸ਼ਰਧਾਲੂ ਅਲਰਟ ਰਹਿਣ। ਹਿਮਾਚਲ ਦੇ ਕੁੱਲੂ, ਮੰਡੀ, ਸ਼ਿਮਲਾ ਅਤੇ ਕਿੰਨੌਰ ਜ਼ਿਲੇ 'ਚ ਵੀ ਭਾਰੀ ਬਰਫਬਾਰੀ ਅਤੇ ਬਾਰਿਸ਼ ਹੋ ਸਕਦੀ ਹੈ। ਦੂਜੇ ਪਾਸੇ ਹਰਿਆਣਾ 'ਚ ਵੀ ਅੱਜ ਬੁੱਧਵਾਰ ਨੂੰ ਧੁੰਦ ਛਾਈ ਰਹੇਗੀ ਅਤੇ ਵੀਰਵਾਰ ਨੂੰ ਬਾਰਿਸ਼ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਸ਼੍ਰੀਨਗਰ 'ਚ ਪਾਰਾ 2.4 ਡਿਗਰੀ 'ਤੇ ਪਹੁੰਚਿਆ-
ਜੰਮੂ-ਕਸ਼ਮੀਰ ਅਤੇ ਲੱਦਾਖ 'ਚ 3 ਦਿਨਾਂ ਤੋਂ ਸੰਘਣਾ ਕੋਹਰਾ ਛਾਇਆ ਹੋਇਆ ਹੈ। ਇਸ ਕਾਰਨ ਸ਼੍ਰੀਨਗਰ ਤੋਂ 26 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ 'ਚ ਸ਼੍ਰੀਨਗਰ ਦਾ ਘੱਟੋ ਘੱਟ ਤਾਪਮਾਨ 2.4 ਡਿਗਰੀ ਰਿਹਾ ਹੈ। ਇਸ ਸਾਧਾਰਨ ਤੋਂ 1.8 ਡਿਗਰੀ ਘੱਟ ਹੈ। ਦੋਵਾਂ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ 'ਚ ਦ੍ਰਾਸ ਸਭ ਤੋਂ ਠੰਡਾ ਰਿਹਾ ਹੈ। ਇੱਥੇ ਘੱਟੋ ਘੱਟ ਤਾਪਮਾਨ 19 ਡਿਗਰੀ ਸੀ। ਇਸ ਤੋਂ ਬਾਅਦ ਲੇਹ ਦਾ ਤਾਪਮਾਨ 13 ਡਿਗਰੀ ਰਿਹਾ ਹੈ। ਇਸ ਤੋਂ ਪਹਿਲਾਂ ਸ਼੍ਰੀਨਗਰ 'ਚ ਐਤਵਾਰ ਨੂੰ ਸੀਜ਼ਨ ਦੀ ਸਭ ਤੋਂ ਠੰਡੀ ਰਾਤ ਸੀ, ਤਾਂ ਇੱਥੇ ਪਾਰਾ 4 ਡਿਗਰੀ ਦਰਜ ਕੀਤਾ ਗਿਆ ਸੀ। ਇਸ ਕਾਰਨ ਮਸ਼ਹੂਰ ਡੱਲ ਝੀਲ ਦੇ ਕੁਝ ਹਿੱਸੇ ਜੰਮ ਗਏ।