ਰੋਹਤਾਂਗ ਸਮੇਤ ਹਿਮਾਚਲ ਦੀਆਂ ਉੱਚੀਆਂ ਚੋਟੀਆਂ ’ਤੇ ਬਰਫਬਾਰੀ

Tuesday, Jun 06, 2023 - 11:43 AM (IST)

ਕੇਲਾਂਗ- ਮੌਸਮ ਦੇ ਬਦਲਦੇ ਹੀ ਰੋਹਤਾਂਗ ਅਤੇ ਬਾਰਾਲਾਚਾ ਸਮੇਤ ਉੱਚੀਆਂ ਚੋਟੀਆਂ ’ਤੇ ਬਰਫਬਾਰੀ ਸ਼ੁਰੂ ਹੋ ਗਈ। ਸੋਮਵਾਰ ਸਵੇਰੇ ਧੁੱਪ ਨਿਕਲੀ ਪਰ ਸ਼ਾਮ ਤੱਕ ਚੋਟੀਆਂ ’ਤੇ ਫਿਰ ਤੋਂ ਬਰਫਬਾਰੀ ਸ਼ੁਰੂ ਹੋ ਗਈ। ਸਵੇਰ ਤੋਂ ਸ਼ਾਮ 4 ਵਜੇ ਤੱਕ ਕੋਕਸਰ ਦੇ ਗਰਾਮਫੂ ਅਤੇ ਰੋਹਤਾਂਗ ਦੇ ਮਾੜੀ ਵਿਖੇ ਸੈਲਾਨੀਆਂ ਨੇ ਬਰਫ ਦਾ ਆਨੰਦ ਲਿਆ। ਦੂਜੇ ਪਾਸੇ ਮਨਾਲੀ-ਲੇਹ ਸੜਕ ’ਤੇ ਵਾਹਨਾਂ ਦੀ ਆਵਾਜਾਈ ਦੋਵੇਂ ਪਾਸੇ ਤੋਂ ਸੁਚਾਰੂ ਰਹੀ। ਸ਼ਾਮ 5 ਵਜੇ ਤੋਂ ਬਾਅਦ ਇਸ ਮਾਰਗ ਦੇ ਬਾਰਾਲਾਚਾ ਦੱਰੇ ’ਚ ਵੀ ਬਰਫਬਾਰੀ ਸ਼ੁਰੂ ਹੋ ਗਈ। ਦੂਜੇ ਪਾਸੇ ਨਕਸ਼ਕੁਲਾ ਦੱਰੇ ’ਤੇ ਦਿਨ ਵੇਲੇ ਛੋਟੇ ਵਾਹਨਾਂ ਦੀ ਆਵਾਜਾਈ ਨਿਰਵਿਘਨ ਰਹੀ, ਜਦਕਿ ਦੇਰ ਸ਼ਾਮ ਇੱਥੇ ਵੀ ਬਰਫ਼ਬਾਰੀ ਸ਼ੁਰੂ ਹੋ ਗਈ |

20 ਨੂੰ ਹਿਮਾਚਲ ’ਚ ਪਹੁੰਚੇਗਾ ਮਾਨਸੂਨ

ਇਸ ਵਾਰ ਮੌਸਮ ਦੇ ਕਈ ਰਿਕਾਰਡ ਟੁੱਟਣ ਦੇ ਬਾਵਜੂਦ ਨਾ ਤਾਂ ਤੇਜ਼ ਗਰਮੀ ਹੋਵੇਗੀ ਅਤੇ ਨਾ ਹੀ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਹੋਵੇਗੀ ਕਿਉਂਕਿ ਮਾਨਸੂਨ ਦੋ ਦਿਨਾਂ ’ਚ ਕੇਰਲ ਪਹੁੰਚ ਕੇ 20 ਜੂਨ ਨੂੰ ਹਿਮਾਚਲ ’ਚ ਦਾਖ਼ਲ ਹੋਵੇਗਾ। ਮੌਸਮ ਵਿਭਾਗ ਮੁਤਾਬਕ ਮਾਨਸੂਨ ਇਕ-ਦੋ ਦਿਨਾਂ ’ਚ ਕੇਰਲ ਪਹੁੰਚ ਜਾਵੇਗਾ। ਇਸ ਤੋਂ ਪਹਿਲਾਂ ਮਾਨਸੂਨ ਦੀ ਪਹਿਲੀ ਬਾਰਿਸ਼ ਹੋ ਸਕਦੀ ਹੈ ਕਿਉਂਕਿ ਇਸ ਵਾਰ ਜੂਨ ਦਾ ਤੀਜਾ ਅਤੇ ਚੌਥਾ ਹਫ਼ਤਾ ਠੰਡਾ ਰਹੇਗਾ।

ਸੋਮਵਾਰ ਨੂੰ ਸੂਬੇ ’ਚ ਯੈਲੋ ਅਲਰਟ ਦੇ ਵਿਚਕਾਰ ਰਾਜਧਾਨੀ ਸਮੇਤ ਸੂਬੇ ਦੇ ਕਈ ਹਿੱਸਿਆਂ ’ਚ ਬੱਦਲ ਛਾਏ ਰਹੇ। ਪਿਛਲੇ 24 ਘੰਟਿਆਂ ’ਚ ਇਕ-ਦੋ ਥਾਵਾਂ ’ਤੇ ਮੀਂਹ ਪਿਆ, ਜਿਸ ’ਚ ਕੁਫਰੀ ’ਚ 12 ਮਿਲੀਮੀਟਰ, ਰਾਮਪੁਰ ’ਚ 5, ਸਰਾਹਨ ’ਚ 2 ਮਿਲੀਮੀਟਰ ਮੀਂਹ ਪਿਆ। 6 ਜੂਨ ਨੂੰ ਕੁਝ ਥਾਵਾਂ ’ਤੇ ਗਰਜ-ਤੂਫ਼ਾਨ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।


Tanu

Content Editor

Related News