ਮਨੀਮਹੇਸ਼ ਸਮੇਤ ਭਰਮੌਰ ਦੀਆਂ ਉੱਚੀਆਂ ਪਹਾੜੀਆਂ ’ਤੇ ਹਲਕੀ ਬਰਫਬਾਰੀ
Thursday, Oct 24, 2024 - 12:00 AM (IST)

ਭਰਮੌਰ, (ਉੱਤਮ)- ਜ਼ਿਲੇ ਦੇ ਕਬਾਇਲੀ ਖੇਤਰ ਭਰਮੌਰ ਦੀਆਂ ਉੱਚੀਆਂ ਪਹਾੜੀਆਂ ’ਤੇ ਬੁੱਧਵਾਰ ਹਲਕੀ ਬਰਫ਼ਬਾਰੀ ਹੋਈ। ਇਸ ਕਾਰਨ ਸੀਤ ਲਹਿਰ ਵੱਧ ਗਈ ਹੈ। ਮੌਸਮ ’ਚ ਅਚਾਨਕ ਆਈ ਤਬਦੀਲੀ ਕਾਰਨ ਲੋਕਾਂ ਨੇ ਗਰਮ ਕੱਪੜੇ ਪਾ ਲਏ ਹਨ।
ਬੁੱਧਵਾਰ ਦੁਪਹਿਰ ਨੂੰ ਤੇਜ਼ ਹਵਾਵਾਂ ਦੇ ਨਾਲ ਹੀ ਸਾਰੀਆਂ ਉੱਪਰਲੀਆਂ ਪਹਾੜੀਆਂ ’ਤੇ ਬਰਫ ਪਈ। ਹੇਠਲੇ ਖੇਤਰਾਂ ’ਚ ਬੂੰਦਾ-ਬਾਂਦੀ ਹੋਈ। ਪਿਛਲੇ ਕਈ ਦਿਨਾਂ ਤੋਂ ਤੇਜ਼ ਮੀਂਹ ਦੀ ਉਡੀਕ ਕਰ ਰਹੇ ਕਿਸਾਨਾਂ ਅਤੇ ਬਾਗਬਾਨਾਂ ਨੂੰ ਇਕ ਵਾਰ ਫਿਰ ਨਿਰਾਸ਼ਾ ਹੋਈ।
ਇਲਾਕੇ ’ਚ ਛੋਲਿਆਂ ਆਦਿ ਦੀ ਬਿਜਾਈ ਦਾ ਸਮਾਂ ਹੈ ਪਰ ਕਈ ਦਿਨਾਂ ਤੋਂ ਖੁੱਲ੍ਹ ਕੇ ਮੀਂਹ ਨਾ ਪੈਣ ਕਾਰਨ ਇਹ ਕੰਮ ਸੰਭਵ ਨਹੀਂ ਹੋ ਰਿਹਾ।