ਹਿਮਾਚਲ ਦੀਆਂ ਚੋਟੀਆਂ ’ਤੇ ਬਰਫ਼ਬਾਰੀ, ਸ਼ਿਮਲਾ ਤੇ ਕਈ ਹੋਰ ਥਾਵਾਂ ’ਤੇ ਹਲਕੀ ਵਰਖਾ
Wednesday, Feb 18, 2026 - 11:49 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਚੋਟੀਆਂ ’ਤੇ ਇਕ ਵਾਰ ਫਿਰ ਬਰਫ਼ਬਾਰੀ ਹੋਈ ਹੈ। ਆਦਿਵਾਸੀ ਖੇਤਰਾਂ ਤੇ ਉੱਚੇ ਪਹਾੜੀ ਇਲਾਕਿਆਂ ’ਚ ਮੰਗਲਵਾਰ ਰਾਤ ਬਰਫ਼ਬਾਰੀ ਸ਼ੁਰੂ ਹੋਈ। ਨਾਲ ਹੀ ਠੰਢੀਆਂ ਹਵਾਵਾਂ ਚੱਲਣ ਕਾਰਨ ਤਾਪਮਾਨ ’ਚ ਗਿਰਾਵਟ ਆਈ।
ਰਾਜਧਾਨੀ ਸ਼ਿਮਲਾ ਤੇ ਕੁਝ ਹੋਰ ਥਾਵਾਂ ’ਤੇ ਹਲਕੀ ਵਰਖਾ ਹੋਈ। ਕਈ ਸ਼ਹਿਰਾਂ ’ਚ ਠੰਢ ਤੋਂ ਬਚਣ ਲਈ ਲੋਕਾਂ ਨੇ ਗਰਮ ਕੱਪੜੇ ਪਾਏ। ਰੋਹਤਾਂਗ ਦੀ ਅਟਲ ਸੁਰੰਗ ਨੇੜੇ ਦੁਪਹਿਰ ਵੇਲੇ ਬਰਫ਼ਬਾਰੀ ਸ਼ੁਰੂ ਹੋਈ।
ਮੌਸਮ ਵਿਭਾਗ ਅਨੁਸਾਰ ਵੀਰਵਾਰ ਕੁਝ ਥਾਵਾਂ ’ਤੇ ਹਲਕੀ ਵਰਖਾ ਜਾਂ ਬਰਫ਼ਬਾਰੀ ਦੀ ਉਮੀਦ ਹੈ। 19 ਤੋਂ 22 ਫਰਵਰੀ ਤੱਕ ਹਿਮਾਚਲ ’ਚ ਮੌਸਮ ਆਮ ਤੌਰ 'ਤੇ ਖੁਸ਼ਕ ਰਹੇਗਾ ਜਦੋਂ ਕਿ 23 ਫਰਵਰੀ ਨੂੰ ਇਕ ਨਵੀਂ ‘ਪੱਛਮੀ ਗੜਬੜ’ ਕਾਰਨ ਉੱਚੇ ਖੇਤਰਾਂ ’ਚ ਹਲਕੀ ਬਰਫ਼ਬਾਰੀ ਤੇ ਕੁਝ ਥਾਵਾਂ 'ਤੇ ਵਰਖਾ ਹੋ ਸਕਦੀ ਹੈ।
