ਕਸ਼ਮੀਰ ਦੀ ਖੂਬਸੂਰਤੀ ਨੂੰ ਬਰਫ਼ਬਾਰੀ ਨੇ ਲਾਏ ਚਾਰ-ਚੰਨ, ਬਰਫ਼ ਦੀ ਸਫੈਦ ਚਾਦਰ ਨਾਲ ਢੱਕੀ ਪੂਰੀ ਵਾਦੀ

Monday, Dec 18, 2023 - 02:47 PM (IST)

ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਪੈ ਰਹੀ ਬਰਫ਼ਬਾਰੀ ਨੇ ਖੂਬਸੂਰਤੀ ਨੂੰ ਹੋਰ ਵੀ ਨਿਖ਼ਾਰ ਦਿੱਤਾ ਹੈ। ਕਸ਼ਮੀਰ ਦੇ ਕਈ ਇਲਾਕਿਆਂ ਵਿਚ ਬਰਫ਼ ਡਿੱਗ ਰਹੀ ਹੈ। ਉੱਤਰੀ ਕਸ਼ਮੀਰ ਦੇ ਗੁਲਮਰਗ 'ਚ ਭਾਰੀ ਬਰਫ਼ਬਾਰੀ ਹੋਈ ਹੈ। ਬਰਫ਼ਬਾਰੀ ਮਗਰੋਂ ਵੱਡੀ ਗਿਣਤੀ ਵਿਚ ਸੈਲਾਨੀ ਗੁਲਮਰਗ ਪਹੁੰਚ ਰਹੇ ਹਨ। ਭਾਵੇਂ ਹੀ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਪਾਰਾ ਡਿੱਗਿਆ ਹੋਇਆ ਹੈ ਪਰ ਸੈਲਾਨੀਆਂ ਦਾ ਜੋਸ਼ ਵੇਖਣ ਵਾਲਾ ਹੈ।

ਇਹ ਵੀ ਪੜ੍ਹੋ- ਤਾਮਿਲਨਾਡੂ 'ਚ ਮੋਹਲੇਧਾਰ ਮੀਂਹ ਦਾ ਕਹਿਰ, ਸਕੂਲ-ਕਾਲਜ ਬੰਦ, ਤਸਵੀਰਾਂ 'ਚ ਵੇਖੋ ਹਾਲਾਤ

PunjabKesari

ਦੱਸ ਦੇਈਏ ਕਿ ਗੁਲਮਰਗ ਵਿਚ ਘੱਟ ਤੋਂ ਘੱਟ ਤਾਪਮਾਨ ਸਿਫਰ ਤੋਂ 8 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਹੈ। ਇਹ ਘਾਟੀ ਵਿਚ ਰਾਤ ਦੇ ਸਮੇਂ ਸਭ ਤੋਂ ਠੰਡਾ ਸਥਾਨ ਰਿਹਾ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਸ਼੍ਰੀਨਗਰ ਵਿਚ ਬੱਦਲ ਛਾਏ ਰਹਿਣ ਕਾਰਨ ਤਾਪਮਾਨ ਵਿਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- 1 ਕਿਲੋ ਸੋਨਾ, 7 ਕਿਲੋ ਚਾਂਦੀ ਤੇ ਹੀਰਿਆਂ ਨਾਲ ਬਣੀਆਂ ਚਰਨ ਪਾਦੂਕਾਵਾਂ, ਰਾਮ ਮੰਦਰ 'ਚ ਹੋਣਗੀਆਂ ਸਥਾਪਤ

PunjabKesari

ਓਧਰ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿਚ ਘੱਟ ਤੋਂ ਘੱਟ ਤਾਪਮਾਨ ਸਿਫ਼ਰ ਤੋਂ 5.8 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 4 ਡਿਗਰੀ ਸੈਲਸੀਅਸ ਘੱਟ ਹੈ। ਸ਼੍ਰੀਨਗਰ ਵਿਚ ਐਤਵਾਰ ਨੂੰ ਰਾਤ ਦੇ ਸਮੇਂ ਘੱਟ ਤੋਂ ਘੱਟ ਤਾਪਮਾਨ 0.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ- ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮਨਜ਼ੂਰ ਕੀਤਾ ਬੇਨੀਵਾਲ ਦਾ ਅਸਤੀਫ਼ਾ, ਜਾਣੋ ਵਜ੍ਹਾ

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਕੁਪਵਾੜਾ ਵਿਚ ਤਾਪਮਾਨ ਸਿਫਰ ਤੋਂ 2.2 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਨੇ ਘਾਟੀ ਵਿਚ ਅਗਲੇ ਕੁਝ ਦਿਨਾਂ ਵਿਚ ਮੌਸਮ ਖ਼ੁਸ਼ਕ ਰਹਿਣ ਦਾ ਅਨੁਮਾਨ ਜਤਾਇਆ ਹੈ।

ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ ’ਚ ਕੋਤਾਹੀ ਦਾ ਮਾਮਲਾ : ਪੁਲਸ ਨੇ ਸੜੇ ਹੋਏ ਫ਼ੋਨ ਦੇ ਟੁਕੜੇ ਰਾਜਸਥਾਨ ’ਚੋਂ ਕੀਤੇ ਬਰਾਮਦ

PunjabKesari


Tanu

Content Editor

Related News