ਪਹਾੜੀ ਇਲਾਕਿਆਂ ''ਚ ਫਿਰ ਬਰਫਬਾਰੀ, 5 ਨੈਸ਼ਨਲ ਹਾਈਵੇਅ ਸਮੇਤ ਕਈ ਸੜਕਾਂ ਬੰਦ

Tuesday, Jan 28, 2020 - 02:34 PM (IST)

ਪਹਾੜੀ ਇਲਾਕਿਆਂ ''ਚ ਫਿਰ ਬਰਫਬਾਰੀ, 5 ਨੈਸ਼ਨਲ ਹਾਈਵੇਅ ਸਮੇਤ ਕਈ ਸੜਕਾਂ ਬੰਦ

ਸ਼ਿਮਲਾ—ਸੂਬੇ ਦੇ ਉੱਚੇ ਇਲਾਕਿਆਂ 'ਚ ਸੋਮਵਾਰ ਦੇਰ ਰਾਤ ਸ਼ਾਮ ਤੋਂ ਫਿਰ ਬਰਫਬਾਰੀ ਸ਼ੁਰੂ ਹੋ ਗਈ ਹੈ। ਸਟੇਟ ਡਿਜਾਸਟਰ ਮੈਨੇਜਮੈਂਟ ਅਥਾਰਿਟੀ ਅਨੁਸਾਰ, ਬਰਫਬਾਰੀ ਕਾਰਨ ਹਿਮਾਚਲ 'ਚ 5 ਨੈਸ਼ਨਲ ਹਾਈਵੇਅ ਸਮੇਤ 223 ਸੜਕਾਂ ਬੰਦ ਹਨ। ਬਿਜਲੀ ਸਪਲਾਈ ਅਤੇ ਪਾਣੀ ਦੀ ਸਪਲਾਈ ਹੁਣ ਵੀ ਪ੍ਰਭਾਵਿਤ ਹੈ।

ਮੌਸਮ ਵਿਭਾਗ ਨੇ ਸਿਰਮੌਰ, ਸੋਲਨ, ਮੰਡੀ, ਬਿਲਾਸਪੁਰ 'ਚ ਬਾਰਿਸ਼ ਜਦਕਿ ਸ਼ਿਮਲਾ, ਕਿੰਨੌਰ, ਮੰਡੀ 'ਚ ਬਾਰਿਸ਼ ਅਤੇ ਬਰਫਬਾਰੀ ਦੀ ਚਿਤਾਵਨੀ ਜਾਰੀ ਕੀਤੀ ਹੈ। ਬਰਫਬਾਰੀ ਕਾਰਨ ਕੁਫਰੀ-ਫਾਗੂ ਮਾਰਗ 'ਤੇ ਵਾਹਨਾਂ ਦੀ ਆਵਾਜਾਈ ਠੱਪ ਹੈ। ਮਾਰਗ 'ਤੇ ਫਿਸਲਨ ਹੋਣ ਕਾਰਨ ਮੰਗਲਵਾਰ ਸਵੇਰਸਾਰ 2 ਟਰੱਕ ਟਕਰਾ ਗਏ। ਮੌਸਮ 'ਚ ਆਏ ਬਦਲਾਅ ਕਾਰਨ ਤਾਪਮਾਨ 'ਚ ਵੀ ਗਿਰਾਵਟ ਆਈ ਹੈ। ਪੁਲਸ ਵੱਲੋਂ ਲੋਕਾਂ ਨੂੰ ਉੱਚੇ ਇਲਾਕਿਆਂ 'ਚ ਜਾਣ ਤੋਂ ਰੋਕਿਆ ਜਾ ਰਿਹਾ ਹੈ।

ਸੋਮਵਾਰ ਰਾਤ ਨੂੰ ਸ਼ਿਮਲੇ 'ਚ ਹਲਕੀ ਅਤੇ ਕੁਫਰੀ 'ਚ ਤਾਜ਼ਾ ਬਰਫਬਾਰੀ ਹੋਈ। ਪੁਲਸ ਨੇ ਬਰਫਬਾਰੀ 'ਚ ਫਸੇ 70 ਲੋਕਾਂ ਨੂੰ ਰੈਸਕਿਊ ਕੀਤਾ। ਕੁਫਰੀ, ਛਰਾਬੜਾ, ਲੰਬੀਧਾਰ ਅਤੇ ਚੀਨੀ ਬੰਗਲੇ 'ਚ ਸੜਕਾਂ 'ਤੇ ਫਸੇ ਲਗਭਗ 250 ਵਾਹਨਾਂ ਨੂੰ ਕੱਢਿਆ ਗਿਆ ਹੈ।

ਸੈਲਾਨੀ ਖੇਤਰ ਮਨਾਲੀ 'ਚ ਵੀ ਮੌਸਮ ਬਦਲ ਗਿਆ ਹੈ। ਮਨਾਲੀ ਦੇ ਸੋਲੰਗਨਾਲਾ, ਨਹਿਰੂ ਕੁੰਢ, ਗੁਲਾਬਾ, ਮੜੀ ਸਮੇਤ ਨੇੜੇ ਦੇ ਖੇਤਰਾਂ 'ਚ ਬਰਫਬਾਰੀ ਹੋ ਰਹੀ ਹੈ। ਇਸ ਕਾਰਨ ਪੂਰੀ ਘਾਟੀ ਠੰਡ ਦੀ ਚਪੇਟ 'ਚ ਹੈ। ਮਨਾਲੀ 'ਚ ਮੰਗਲਵਾਰ ਸਵੇਰ ਦਾ ਤਾਪਮਾਨ ਮਾਈਨਸ 2 ਰਿਕਾਰਡ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੁੱਲੂ 'ਚ ਉੱਚੇ ਇਲਾਕਿਆਂ 'ਚ ਬਰਫਬਾਰੀ ਅਤੇ ਹੇਠਲੇ ਇਲਾਕਿਆਂ 'ਚ ਬਾਰਿਸ਼ ਹੋ ਰਹੀ ਹੈ। ਬਰਫਬਾਰੀ ਕਾਰਨ ਸੂਬੇ ਦੇ ਕਈ ਇਲਾਕਿਆਂ 'ਚ ਬੱਸਾਂ ਬੰਦ ਹੋ ਗਈਆਂ ਹਨ।


author

Iqbalkaur

Content Editor

Related News