ਲੱਕ ਤੱਕ ਬਰਫ਼, ਗਰਭਵਤੀ ਔਰਤ ਨੂੰ ਇਸ ਤਰ੍ਹਾਂ ਹਸਪਤਾਲ ਲੈ ਕੇ ਪੁੱਜੇ 100 ਜਵਾਨ

01/15/2020 12:07:08 PM

ਸ਼੍ਰੀਨਗਰ— ਦੇਸ਼ ਦੀ ਸ਼ਾਨ ਮੰਨੀ ਜਾਣ ਵਾਲੀ ਭਾਰਤੀ ਫੌਜ ਲਈ ਅੱਜ ਵੱਡਾ ਦਿਨ ਹੈ। ਅੱਜ ਫੌਜ ਦਿਵਸ ਹੈ ਅਤੇ ਹਰ ਕੋਈ ਫੌਜ ਦੇ ਜਵਾਨਾਂ ਨੂੰ ਸਲਾਮ ਕਰ ਰਿਹਾ ਹੈ। ਇਸ ਵਿਚ ਜੰਮੂ-ਕਸ਼ਮੀਰ ਤੋਂ ਇਕ ਤਸਵੀਰ ਸਾਹਮਣੇ ਆਈ ਹੈ। ਜੋ ਦਿਖਾਉਂਦੀ ਹੈ ਕਿ ਫੌਜ ਸਿਰਫ਼ ਦੁਸ਼ਮਣਾਂ ਨੂੰ ਮਾਰਨ ਲਈ ਹੀ ਨਹੀਂ ਸਗੋਂ ਆਮ ਲੋਕਾਂ ਦੀ ਮਦਦ ਲਈ ਵੀ ਹਰ ਪਲ ਤਿਆਰ ਰਹਿੰਦੀ ਹੈ। ਜੰਮੂ-ਕਸ਼ਮੀਰ 'ਚ 100 ਜਵਾਨਾਂ ਨੇ ਚਾਰ ਘੰਟੇ ਤੱਕ ਬਰਫ਼ 'ਚ ਪੈਦਲ ਤੁਰ ਕੇ ਗਰਭਵਤੀ ਔਰਤ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਡਿਲੀਵਰੀ ਹੋਈ। ਭਾਰਤੀ ਫੌਜ ਦੀ ਚਿਨਾਰ ਕਾਪਰਜ਼  ਵਲੋਂ ਮੰਗਲਵਾਰ ਨੂੰ ਦੱਸਿਆ ਗਿਆ ਕਿ ਘਾਟੀ 'ਚ ਇੰਨੀਂ ਦਿਨੀਂ ਭਾਰੀ ਬਰਫ਼ਬਾਰੀ ਹੋ ਰਹੀ ਹੈ, ਜਿਸ ਕਾਰਨ ਲੱਕ ਤੱਕ ਬਰਫ਼ ਡਿੱਗੀ ਹੋਈ ਹੈ।

PunjabKesariਮੋਦੀ ਨੇ ਵੀਡੀਓ ਟਵੀਟ ਕਰ ਕੀਤਾ ਸਲਾਮ
ਇਸ ਦਰਮਿਆਨ ਸ਼ਮੀਮਾ ਨਾਂ ਦੀ ਗਰਭਵਤੀ ਔਰਤ ਦੀ ਡਿਲੀਵਰੀ ਹੋਣ ਵਾਲੀ ਸੀ ਅਤੇ ਤੁਰੰਤ ਹਸਪਤਾਲ ਪਹੁੰਚਾਉਣ ਦੀ ਲੋੜ ਸੀ ਪਰ ਜਿਸ ਪਿੰਡ 'ਚ ਉਹ ਰਹਿੰਦੀ ਸੀ, ਉੱਥੇ ਅਜਿਹੀ ਕੋਈ ਸਹੂਲਤ ਨਹੀਂ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਵੀਡੀਓ ਨੂੰ ਟਵੀਟ ਕੀਤਾ ਅਤੇ ਫੌਜ ਦੇ ਜਵਾਨਾਂ ਨੂੰ ਸਲਾਮ ਕੀਤਾ। ਪੀ.ਐੱਮ. ਨੇ ਸ਼ਮੀਮਾ ਅਤੇ ਉਨ੍ਹਾਂ ਦੇ ਬੱਚੇ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ।

PunjabKesariਔਰਤ ਤੇ ਬੱਚਾ ਦੋਵੇਂ ਸੁਰੱਖਿਅਤ ਹਨ
ਫੌਜ ਦੇ ਬਿਆਨ 'ਚ ਦੱਸਿਆ ਗਿਆ ਹੈ ਕਿ ਚਾਰ ਘੰਟੇ ਤੱਕ ਭਾਰੀ ਬਰਫ਼ 'ਚ 100 ਫੌਜ ਦੇ ਜਵਾਨ, 30 ਸਥਾਨਕ ਨਾਗਰਿਕ ਕਮਰ ਤੱਕ ਬਰਫ਼ 'ਚ ਚੱਲ ਕੇ ਆਏ, ਗਰਭਵਤੀ ਔਰਤ ਨੂੰ ਸਟਰੇਚਰ 'ਤੇ ਹਸਪਤਾਲ ਤੱਕ ਪਹੁੰਚਾਇਆ ਗਿਆ। ਹਸਪਤਾਲ ਪਹੁੰਚ ਕੇ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਹੁਣ ਔਰਤ, ਬੱਚਾ ਦੋਵੇਂ ਹੀ ਸੁਰੱਖਿਅਤ ਹਨ। ਦੱਸਣਯੋਗ ਹੈ ਕਿ ਇੰਨੀਂ ਦਿਨੀਂ ਜੰਮੂ-ਕਸ਼ਮੀਰ 'ਚ ਭਾਰੀ ਬਰਫ਼ਬਾਰੀ ਹੋ ਰਹੀ ਹੈ, ਇਹੀ ਕਾਰਨ ਹੈ ਕਿ ਜੀਵਨ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਿਆ ਹੈ। ਭਾਰੀ ਬਰਫ਼ ਕਾਰਨ ਸੜਕ-ਹਾਈਵੇਅ ਬੰਦ ਹੈ ਅਤੇ ਦੇਸ਼ ਦੇ ਹੋਰ ਹਿੱਸਿਆਂ ਨਾਲ ਇਸ ਦਾ ਸੰਬੰਧ ਟੁੱਟ ਗਿਆ ਹੈ।


DIsha

Content Editor

Related News